ਸਮਾਜ ਸੇਵੀ ਬਿਰਲਾ ਪਰਿਵਾਰ ਨੇ ਬੱਚਿਆਂ ਨੂੰ ਵੰਡੇ ਬੂਟ

12/12/2018 1:56:14 PM

ਜਲੰਧਰ (ਬੈਂਸ)-ਸਰਕਾਰੀ ਐਲੀਮੈਂਟਰੀ ਸਕੂਲ ਨੌਗੱਜਾ ’ਚ ਇਕ ਸਮਾਗਮ ਦੌਰਾਨ ਸਮਾਜ ਸੇਵੀ ਭੂਸ਼ਣ ਕੁਮਾਰ ਸੇਠੀ, ਉਨ੍ਹਾਂ ਦੇ ਪੁੱਤਰ ਐੱਨ. ਆਰ. ਆਈ. ਮੋਹਿਤ ਬਿਰਲਾ ਤੇ ਭਤੀਜੇ ਸਾਬਕਾ ਬਲਾਕ ਯੂਥ ਪ੍ਰਧਾਨ ਕਰਤਾਰਪੁਰ ਹਰਦੀਪਕ ਕੁਮਾਰ ਬਿਰਲਾ ਨੇ ਆਪਣੀ ਸਵ. ਮਾਤਾ ਸ਼ਕੁੰਤਲਾ ਦੇਵੀ, ਸਵ. ਪਿਤਾ ਗੁੱਜਰ ਮੱਲ ਤੇ ਵੱਡੇ ਭਰਾ ਸਾਬਕਾ ਸਰਪੰਚ ਸਵ. ਰਵੀ ਦੱਤ ਬਿਰਲਾ ਦੀ ਸਦੀਵੀ ਯਾਦ ’ਚ ਬਲਾਕ ਅਲਾਵਲਪੁਰ ਦੇ ਉਕਤ ਸਕੂਲ ਦੇ 187 ਬੱਚਿਆਂ ਨੂੰ ਬੂਟ ਵੰਡੇ। ਸਕੂਲ ਸਟਾਫ ਵਲੋਂ ਆਪਣੇ ਖਰਚੇ ’ਤੇ ਬੱਚਿਆਂ ਲਈ ਐੱਸ. ਈ. ਡੀ. ਤੇ ਹਰਮੋਨੀਅਮ ਭੇਟ ਕਰਨ ਦੇ ਨਾਲ-ਨਾਲ ਉਕਤ ਪਿੰਡ ਦੇ ਕੁਝ ਦਾਨੀ ਪਰਿਵਾਰਾਂ ਵਲੋਂ ਸਕੂਲ ਕਾਰਜਾਂ ਲਈ ਹਜ਼ਾਰਾਂ ਰੁਪਏ ਦੀ ਵਿੱਤੀ ਸਹਾਇਤਾ ਵੀ ਕੀਤੀ ਗਈ। ਇਸ ਮੌਕੇ ਸਕੂਲ ਮੁਖੀ ਅਮਰਪਾਲ ਸਿੰਘ ਤੇ ਸੈਂਟਰ ਮੁੱਖ ਅਧਿਆਪਕ ਕਿਸ਼ਨਗੜ੍ਹ ਜਸਵਿੰਦਰ ਪਾਲ ਬਾਂਸਲ ਦੀ ਦੇਖ-ਰੇਖ ’ਚ ਕਰਵਾਏ ਗਏ ਉਕਤ ਸਮਾਗਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਬੀ. ਪੀ. ਈ. ਓ. ਅਲਾਵਲਪੁਰ ਸੁਖਦੇਵ ਕੌਰ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜੇਕਰ ਇਸ ਤਰ੍ਹਾਂ ਦੀ ਸਮਾਜ ਸੇਵੀਅਾਂ ਤੇ ਪ੍ਰਵਾਸੀ ਭਾਰਤੀਆਂ ਦੀ ਸਹਾਇਤਾ ਮਿਲਦੀ ਰਹੇ ਤਾਂ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਬੱਚੇ ਨਿੱਜੀ ਸਕੂਲਾਂ ਤੋਂ ਕਦੇ ਵੀ ਪਿੱਛੇ ਨਹੀਂ ਰਹਿਣਗੇ ਤੇ ਵਿਦਿਆਰਥੀ ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰ ਕੇ ਦੇਸ਼ ਸੇਵਾ ’ਚ ਆਪਣਾ ਬਣਦਾ ਯੋਗਦਾਨ ਪਾਉਣਗੇ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਬਖਸ਼ ਸਿੰਘ ਨੌਗੱਜਾ, ਗੁਰਦੀਪ ਸਿੰਘ ਨੌਗੱਜਾ, ਮੋਹਿਤ ਬਿਰਲਾ ਜਾਰਡਨ, ਸਾਬਕਾ ਸਰਪੰਚ ਸੰਤੋਖ ਸਿੰਘ ਭਲਵਾਨ, ਬ੍ਰਹਮ ਦੱਤ, ਮਨੋਹਰ ਲਾਲ, ਚਮਨ ਲਾਲ, ਸੁਰਿੰਦਰ ਕੁਮਾਰ, ਰਾਜ ਕੁਮਾਰ, ਸਰਦਾਰਾ ਸਿੰਘ, ਮਲਕੀਤ ਸਿੰਘ, ਜਥੇ. ਗੁਰਦੀਪ ਸਿੰਘ ਮਹੰਤ, ਮਨੋਹਰ ਲਾਲ, ਤਰਸੇਮ ਲਾਲ, ਸੀ. ਐੱਮ. ਸੀ. ਚੇਅਰਮੈਨ ਪਰਮਿੰਦਰ ਸਿੰਘ, ਉਪ ਚੇਅਰਮੈਨ ਰਜਿੰਦਰ ਕੁਮਾਰ, ਜਸਵੀਰ ਸਿੰਘ ਨਾਗਰਾ, ਬਹਾਦਰ ਸਿੰਘ ਤੇ ਜਸਵਿੰਦਰ ਬਾਂਸਲ ਸ਼ਾਮਲ ਸਨ। ਸਮੂਹ ਸਕੂਲ ਸਟਾਫ ਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਪਤਵੰਤੇ ਸੱਜਣਾਂ, ਸਮਾਜ ਸੇਵੀ ਪਰਿਵਾਰਾਂ ਤੇ ਮੁੱਖ ਮਹਿਮਾਨ ਬੀ. ਪੀ. ਈ. ਓ. ਸੁਖਦੇਵ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।


Related News