ਗਰੀਬੀ ਤੋਂ ਅੱਕੇ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪੂਰੇ ਪਰਿਵਾਰ ਨੂੰ ਦੇ ਦਿੱਤਾ ਜ਼ਹਿਰ, 4 ਬੱਚਿਆਂ ਦੀ ਹੋਈ ਮੌਤ

Sunday, Apr 07, 2024 - 12:27 AM (IST)

ਗੁਰਦਾਸਪੁਰ/ਇਸਲਾਮਬਾਦ (ਵਿਨੋਦ)- ਗਰੀਬੀ ਦਾ ਸਮਾਂ ਕੱਟਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਦੌਰ 'ਚੋਂ ਬਾਹਰ ਨਿਕਲਣ ਲਈ ਇਨਸਾਨ ਬਹੁਤ ਹੱਥ-ਪੈਰ ਮਾਰਦਾ ਹੈ। ਕਈ ਵਾਰ ਉਹ ਆਪਣੀ ਮਿਹਨਤ ਨਾਲ ਗਰੀਬੀ 'ਚੋਂ ਬਾਹਰ ਆ ਜਾਂਦਾ ਹੈ, ਪਰ ਕਈ ਵਾਰ ਇਸ ਤੋਂ ਤੰਗ ਆ ਕੇ ਇਨਸਾਨ ਕੋਈ ਖ਼ੌਫ਼ਨਾਕ ਕਦਮ ਵੀ ਉਠਾ ਲੈਂਦਾ ਹੈ। 

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਗੁਆਂਢੀ ਮੁਲਕ ਪਾਕਿਸਤਾਨ ਤੋਂ, ਜਿੱਥੋਂ ਦੇ ਟੋਬਾ ਟੇਕ ਸਿੰਘ ਇਲਾਕੇ 'ਚ ਬੀਤੀ ਰਾਤ ਨੂੰ ਇਕ ਵਿਅਕਤੀ ਨੇ ਗਰੀਬੀ ਤੋਂ ਤੰਗ ਆ ਕੇ ਕਥਿਤ ਤੌਰ 'ਤੇ ਆਪਣੀ ਪਤਨੀ ਤੇ 5 ਬੱਚਿਆਂ ਨੂੰ ਜ਼ਹਿਰ ਦੇ ਦਿੱਤਾ, ਜਿਸ ਨਾਲ ਉਸ ਦੀਆਂ ਤਿੰਨ ਬੱਚੀਆਂ ਅਤੇ ਇਕ ਪੁੱਤਰ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅਤੇ ਇਕ ਬੱਚੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਨੂੰ ਮਿਲਣ ਤਿਹਾੜ ਜੇਲ੍ਹ ਜਾਣਗੇ CM ਮਾਨ, ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਲਈ ਦਿੱਤੀ ਮਨਜ਼ੂਰੀ

ਜਾਣਕਾਰੀ ਮੁਤਾਬਕ ਮੁਲਜ਼ਮ ਅਸਗਰ ਦਾ ਆਪਣੀ ਪਤਨੀ ਨਾਲ ਘਰੇਲੂ ਝਗੜੇ ਕਾਰਨ ਝਗੜਾ ਹੋਇਆ ਸੀ, ਜਿਸ ਕਾਰਨ ਉਨ੍ਹਾਂ 'ਚ ਕਾਫ਼ੀ ਕਹਾ-ਸੁਣੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਚਾਹ ਬਣਾਈ ਤੇ ਉਸ 'ਚ ਕੁਝ ਮਿਲਾ ਦਿੱਤਾ। ਇਸ ਕਾਰਨ ਉਸ ਨੇ ਉਹ ਚਾਹ ਬਾਕੀ ਸਾਰਿਆਂ ਨੂੰ ਪਿਲਾ ਦਿੱਤੀ, ਪਰ ਖ਼ੁਦ ਨਹੀਂ ਪੀਤੀ। ਜਾਣਕਾਰੀ ਮੁਤਾਬਕ ਸ਼ੱਕੀ ਅਸਗਰ ਦੀ ਪਤਨੀ ਨਾਜੀਆ ਬੀਬੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਜ਼ਹਿਰ ਖਾਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ। 

ਚਾਹ ਪੀਣ ਦੇ ਅੱਧੇ ਘੰਟੇ ਬਾਅਦ ਉਸ ਦੀ ਅਤੇ ਬੱਚਿਆਂ ਦੀ ਹਾਲਾਤ ਖ਼ਰਾਬ ਹੋਣੀ ਸ਼ੁਰੂ ਹੋ ਗਈ। ਕੁੜੀਆਂ ਮਦੀਹਾ, ਸਾਨੀਆ, ਇਕਰਾ ਤੇ ਪੁੱਤਰ ਅਲੀ ਹਸਨ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਨਾਜੀਆ ਬੀਬੀ ਅਤੇ ਉਸ ਦੀ ਧੀ ਅਕਸਾ ਦੀ ਹਾਲਤ ਗੰਭੀਰ ਹੋਣ ਕਾਰਨ ਫੈਸਲਾਬਾਦ ਦੇ ਅਲਾਇਡ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News