ਕਮਿਸ਼ਨਰੇਟ ਪੁਲਸ ਨੇ ਕੱਸਿਆ ਸ਼ਿਕੰਜਾ, ਨਸ਼ਾ ਸਮੱਗਲਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਪਾਈਆਂ ਭਾਜੜਾਂ
Monday, Apr 15, 2024 - 04:17 PM (IST)
ਅੰਮ੍ਰਿਤਸਰ(ਜ.ਬ.)-ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਰਾਂ, ਨਾਜ਼ਾਇਜ਼ ਸ਼ਰਾਬ ਦਾ ਧੰਦਾ, ਵਹੀਕਲ ਚੋਰੀਆਂ, ਲੁੱਟਾਂ-ਖੋਹਾਂ ਤੇ ਸਾਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਪੈਸ਼ਲ ਮਹਿੰਮ ਚਲਾਉਂਦਿਆਂ ਪਿਛਲੇ ਸਾਢੇ 3 ਮਹੀਨਿਆਂ ਵਿਚ ਕਈ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਨਵਜੋਤ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਵਲੋਂ ਜ਼ੀਰੋ ਟਾਲਰੈਂਸ ਤਹਿਤ ਕਾਰਵਾਈ ਕਰਦਿਆਂ ਨਸ਼ਾ ਸਮਗਲਰਾਂ, ਪੈਡਲਰਾਂ ਤੋਂ ਇਲਾਵਾ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਜਲੰਧਰ ਦੇ ਲੈਦਰ ਕੰਪਲੈਕਸ ਸਥਿਤ ਸਪੋਰਟਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮਚਿਆ ਚੀਕ-ਚਿਹਾੜਾ
ਉਨ੍ਹਾਂ ਦੱਸਿਆ ਕਿ ਐੱਨ. ਡੀ. ਪੀ. ਐੱਸ. ਐਕਟ ਅਧੀਨ 88 ਮੁਕੱਦਮੇ ਦਰਜ ਰਜਿਸਟਰ ਕਰ ਕੇ 173 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਪਾਸੋਂ 28 ਕਿਲੋ 732 ਗ੍ਰਾਮ ਹੈਰੋਇਨ, 14 ਕਿਲੋ ਅਫੀਮ, 2 ਕਿਲੋ ਆਈਸ ਡਰੱਗ, ਨਸ਼ੀਲੇ ਕੈਪਸੂਲ/ਗੋਲੀਆਂ 3580, 17,79,080 ਡਰੱਗ ਮਨੀ ਅਤੇ 32 ਵਹੀਕਲ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ
ਇਸੇ ਤਰ੍ਹਾਂ ਐਕਸਾਈਜ਼ ਐਕਟ ਅਧੀਨ 74 ਮੁਕੱਦਮੇ ਦਰਜ ਰਜਿਸਟਰ ਕਰ ਕੇ ਸ਼ਰਾਬ ਦਾ ਨਾਜ਼ਾਇਜ਼ ਧੰਦਾ ਕਰਨ ਵਾਲੇ 92 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਪਾਸੋਂ ਅੰਗਰੇਜ਼ੀ ਸ਼ਰਾਬ 9,85,825 ਲੀਟਰ, ਨਾਜ਼ਾਇਜ਼ ਸ਼ਰਾਬ 6,13,500 ਲੀਟਰ ਅਤੇ ਲਾਹਣ 37,500 ਲੀਟਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੂਆ ਐਕਟ ਅਧੀਨ 33 ਮੁਕੱਦਮੇ ਦਰਜ ਕਰ ਕੇ 52 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਪਾਸੋਂ 59,600/-ਰੁਪਏ ਬਰਾਮਦ ਕੀਤੇ ਗਏ ਜਦਕਿ ਸਨੈਚਿੰਗ ਐਕਟ ਅਧੀਨ 115 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ 18,14,500/-ਰੁਪਏ ਦਾ ਖੋਹਸ਼ੁਦਾ ਕੈਸ਼/ਸਾਮਾਨ ਬਰਾਮਦ ਕੀਤਾ ਗਿਆ। ਵਹੀਕਲ ਚੋਰੀ ਕਰਨ ਵਾਲੇ 162 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਚੋਰੀ ਦੇ 91 ਟੂ-ਵਹੀਲਰ, 09 ਕਾਰਾਂ/ਐੱਸ. ਯੂ. ਵੀ. ਅਤੇ 1 ਈ-ਰਿਕਸ਼ਾ ਬਰਾਮਦ ਕੀਤਾ ਗਿਆ ਹੈ ਅਤੇ ਡਕੈਤੀ/ਰੋਬਰੀ ਅਧੀਨ 3 ਮੁਕੱਦਮੇ ਦਰਜ ਕਰ ਕੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 8,21,500/-ਰੁਪਏ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)
ਉਨ੍ਹਾਂ ਕਿਹਾ ਕਿ ਘਰ/ਦੁਕਾਨ ਆਦਿ ਵਿਚ ਚੋਰੀ ਦੀ ਧਾਰਾ ਅਧੀਨ 52 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 13,90,000/-ਰੁਪਏ ਦਾ ਸਾਮਾਨ/ਕੈਸ਼ ਬਰਾਮਦ ਕੀਤਾ ਗਿਆ ਹੈ ਅਤੇ ਟਰੱਬਲ ਮੇਕਰ ਤੇ ਮਾੜੇ ਅਨਸਰਾਂ ਖਿਲਾਫ਼ ਜਾਬਤਾ ਫੌਜ਼ਦਾਰੀ ਅਧੀਨ ਜੁਰਮ ਰੋਕੂ ਕਾਰਵਾਈ ਅਧੀਨ 517 ਕੇਸਾਂ ਵਿਚ 739 ਵਿਅਕਤੀਆਂ ਖ਼ਿਲਾਫ਼ ਜੁਰਮ ਰੋਕੂ ਕਾਰਵਾਈ ਕਰ ਕੇ ਬਾਊਂਡ ਕੀਤਾ ਗਿਆ । ਜਦਕਿ ਵੱਖ-ਵੱਖ ਥਾਣਿਆਂ ਵਿਚ ਲੋੜੀਂਦੇ ਭਗੌੜਿਆਂ (ਪੀ. ਓ.) ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ, ਐੱਨ. ਡੀ. ਪੀ. ਐੱਸ. ਐਕਟ ਅਤੇ ਹੋਰ ਧਾਰਾਵਾਂ ਵਿਚ 659 ਭਗੌੜਿਆਂ (ਪੀ . ਓਜ਼) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਿਨਾਂ ਕਾਜਗਜ਼ਾਤ ਵਹੀਕਲ ਚਲਾਉਂਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ 175 ਵਹੀਕਲਾਂ ਨੂੰ ਬਾਉਂਡ ਕੀਤਾ ਗਿਆ ।
ਇਹ ਵੀ ਪੜ੍ਹੋ- ਪਤੀ-ਪਤਨੀ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ, ਘਰ 'ਚ ਦਾਖਲ ਹੋਏ ਦਿੱਤਾ ਵਾਰਦਾਤ ਨੂੰ ਅੰਜਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8