45 ਸਾਲ ਬਾਅਦ ਭਜਨ ਪਰਿਵਾਰ ਲਈ ਵੋਟ ਮੰਗ ਰਿਹੈ ਚੌਟਾਲਾ ਪਰਿਵਾਰ

Tuesday, Apr 30, 2024 - 05:27 PM (IST)

ਪਾਨੀਪਤ- ਸਿਆਸਤ ਵਿਚ ਦੋਸਤੀ ਅਤੇ ਦੁਸ਼ਮਣੀ ਸਥਾਈ ਨਹੀਂ ਹੁੰਦੀ। ਦੇਵੀਲਾਲ ਅਤੇ ਭਜਨਲਾਲ ਦੇ ਦੋ ਸਿਆਸੀ ਗਲਿਆਰਿਆਂ ਨੇ ਇਸ ਗੱਲ 'ਤੇ ਮੋਹਰ ਲਾਈ ਹੈ। 45 ਸਾਲ ਬਾਅਦ ਭਜਨ ਪਰਿਵਾਰ ਦੇਵੀਲਾਲ ਪਰਿਵਾਰ ਲਈ ਵੋਟ ਮੰਗਦਾ ਦਿੱਸ ਰਿਹਾ ਹੈ। ਹਿਸਾਰ ਤੋਂ ਦੇਵੀਲਾਲ ਦੇ ਪੁੱਤਰ ਰਣਜੀਤ ਚੌਟਾਲਾ ਭਾਜਪਾ ਦੀ ਟਿਕਟ 'ਤੇ ਮੈਦਾਨ ਵਿਚ ਹਨ। ਸੋਮਵਾਰ ਨੂੰ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਅਤੇ ਪੋਤੇ ਭਵਿਆ ਨੇ ਵੋਟਾਂ ਮੰਗੀਆਂ। 

ਹਿਸਾਰ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੇ ਬਿਸ਼ਨੋਈ ਅਜੇ ਤੱਕ ਪ੍ਰਚਾਰ ਤੋਂ ਦੂਰੀ ਬਣਾਏ ਹੋਏ ਹਨ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਰਹੇ। 4 ਦਿਨ ਪਹਿਲਾਂ ਮੁੱਖ ਮੰਤਰੀ ਨਾਇਬ ਸੈਣੀ ਦਿੱਲੀ ਵਿਚ ਬਿਸ਼ਨੋਈ ਪਰਿਵਾਰ ਨੂੰ ਮਿਲਣ ਪਹੁੰਚੇ। ਇੱਥੇ ਗਿਲੇ-ਸ਼ਿਕਵੇ ਦੂਰ ਹੋਏ। ਦੋਹਾਂ ਪਰਿਵਾਰਾਂ ਨੇ ਹਿਸਾਰ, ਭਿਵਾਨੀ ਅਤੇ ਆਦਮਪੁਰ ਵਿਚ 10 ਚੋਣਾਂ ਇਕ-ਦੂਜੇ ਖਿਲਾਫ਼ ਲੜੀਆਂ। ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿਚ ਭਿਵਾਨੀ ਤੋਂ ਤਾਂ ਕੁਲਦੀਪ-ਅਜੇ ਚੌਟਾਲਾ ਅਤੇ ਬੰਸੀਲਾਲ ਦੇ ਪੁੱਤਰ ਸੁਰੇਂਦਰ ਦਾ ਮੁਕਾਬਲਾ ਸੀ। ਕੁਲਦੀਪ ਜਿੱਤੇ ਸਨ। ਜੇਕਰ ਗੱਲ 2014 ਦੀ ਕੀਤੀ ਜਾਵੇ ਤਾਂ 2014 ਵਿਚ ਹਿਸਾਰ ਸੀਟ 'ਤੇ ਕੁਲਦੀਪ ਅਤੇ ਦੁਸ਼ਯੰਤ ਚੌਟਾਲਾ ਭਿੜੇ। ਇਨ੍ਹਾਂ ਚੋਣਾਂ ਵਿਚ ਦੁਸ਼ਯੰਤ ਜਿੱਤੇ ਸਨ। ਸਾਲ 2019 ਵਿਚ ਕਾਂਗਰਸ ਦੀ ਟਿਕਟ 'ਤੇ ਲੜੇ ਭਵਿਆ ਬਿਸ਼ਨੋਈ ਦਾ ਸਾਹਮਣਾ ਦੁਸ਼ਯੰਤ ਨਾਲ ਹੋਇਆ ਸੀ। ਹਾਲਾਂਕਿ ਜਿੱਤ ਬੀਰੇਂਦਰ ਸਿੰਘ ਦੇ ਪੁੱਤਰ ਬ੍ਰਜੇਂਦਰ ਨੂੰ ਮਿਲੀ ਸੀ।

ਦੱਸ ਦੇਈਏ ਕਿ ਚੌਧਰੀ ਦੇਵੀਲਾਲ, ਉਹ ਨਾਂ ਹੈ ਜਿਸ ਦੇ ਬਿਨਾਂ ਹਰਿਆਣਾ ਦੀ ਸਿਆਸਤ 'ਤੇ ਚਰਚਾ ਅਧੂਰੀ ਹੈ। ਸਿਰਸਾ ਦੇ ਪਿੰਡ ਤੇਜਾ ਖੇੜਾ ਵਿਚ 25 ਸਤੰਬਰ 1914 ਨੂੰ ਜਨਮੇ ਚੌਧਰੀ ਦੇਵੀਲਾਲ ਦਾ ਹਰਿਆਣਾ ਦੀ ਸਿਆਸਤ 'ਚ ਉੱਚਾ ਸਥਾਨ ਹੈ। ਦੇਵੀਲਾਲ ਦੇ ਵਿਚਾਰਾਂ ਦੀ ਬਦੌਲਤ ਹੀ ਉਨ੍ਹਾਂ ਦੀ ਚੌਥੀ ਪੀੜ੍ਹੀ ਨੇ ਸਿਆਸਤ ਦੇ ਮੈਦਾਨ ਵਿਚ ਪੈਰ ਪੱਕੇ ਕੀਤੇ। ਸਾਲ 2018 ਵਿਚ ਚੌਟਾਲਾ ਪਰਿਵਾਰ ਨੂੰ ਫੁਟ ਪਈ। ਜੀਂਦ 'ਚ ਰੈਲੀ ਦੌਰਾਨ ਦੁਸ਼ਯੰਤ ਨੂੰ ਪ੍ਰਦੇਸ਼ ਦਾ ਅਗਲਾ ਮੁੱਖ ਮੰਤਰੀ ਬਣਾਉਣ ਦੇ ਨਾਅਰੇ ਨਾਲ ਅਭੇ ਅਤੇ ਦੁਸ਼ਯੰਤ ਵਿਚਾਲੇ ਦਰਾੜ ਪੈ ਗਈ। ਪਰਿਵਾਰ ਦੀ ਸਿਆਸੀ ਲੜਾਈ ਸੜਕ 'ਤੇ ਆ ਗਈ। ਦੁਸ਼ਯੰਤ ਨੇ ਇਨੈਲੋ ਤੋਂ ਵੱਖ ਹੋ ਕੇ ਜਨਨਾਇਕ ਜਨਤਾ ਪਾਰਟੀ ਦਾ ਗਠਨ ਕੀਤਾ। 


Tanu

Content Editor

Related News