ਅਮਰੀਕਾ ''ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਿਆ ਭਾਰਤੀ ਪਰਿਵਾਰ
Saturday, Apr 27, 2024 - 09:44 PM (IST)
ਨਿਊਯਾਰਕ/ਕੈਲੀਫੋਰਨੀਆ (ਰਾਜ ਗੋਗਨਾ)- ਕੈਲੀਫੋਰਨੀਆ ਸੂਬੇ ਦੇ ਸੈਨ ਫਰਾਂਸਿਸਕੋ ਬੇਅ ਇਲਾਕੇ ਦੇ ਨੇੜੇ ਪਲੇਸੈਂਟਨ ਵਿੱਚ ਇੱਕ ਇਲੈਕਟ੍ਰਿਕ ਕਾਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਕਾਰ ਸਵਾਰ ਇੱਕ ਮਲਿਆਲੀ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ। ਮਰਨ ਵਾਲਿਆਂ 'ਚ ਤਰੁਣ ਜਾਰਜ, ਉਸ ਦੀ ਪਤਨੀ ਰਿੰਸੀ ਅਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਹਨ।
ਇਹ ਹਾਦਸਾ ਬੁੱਧਵਾਰ ਰਾਤ ਕਰੀਬ 9.30 ਵਜੇ ਦੇ ਕਰੀਬ ਸਟੋਨਰਿਜ ਡਰਾਈਵ ਨੇੜੇ ਵਾਪਰਿਆ। ਕਾਰ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ਨੂੰ ਭਿਆਨਕ ਅੱਗ ਲੱਗ ਗਈ। ਦਰਦਨਾਕ ਹਾਦਸੇ 'ਚ ਕਾਰ ਪੂਰੀ ਤਰ੍ਹਾਂ ਸੜ ਗਈ ਤੇ ਕਾਰ ਸਵਾਰ 4 ਲੋਕ ਕਾਰ 'ਚੋਂ ਬਾਹਰ ਨਾ ਨਿਕਲ ਸਕੇ ਤੇ ਉਨ੍ਹਾਂ ਦੀ ਵੀ ਮੌਕੇ 'ਤੇ ਹੀ ਸੜ ਜਾਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ- ਅੱਧੀ ਰਾਤੀਂ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾਦਸਾ, ਚਾਲਕ ਨੇ ਟਰੈਕਟਰ-ਟਰਾਲੀ ਹੇਠਾਂ ਦਰੜ ਕੇ ਮਾਰ'ਤਾ ਨੌਜਵਾਨ
ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਕੋਈ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ, ਜਾਂਚ ਦੌਰਾਨ ਕੋਈ ਵੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਉਹ ਜ਼ਰੂਰ ਸਾਂਝੀ ਕੀਤੀ ਜਾਵੇਗੀ।
ਪਲੇਸੈਂਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਕਿਹਾ ਕਿ ਮਾਰੇ ਗਏ ਬੱਚੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਸਨ ਤੇ ਤਰੁਣ ਜਾਰਜ ਇੱਕ ਤਕਨੀਕੀ ਕੰਪਨੀ 'ਚ ਕੰਮ ਕਰਦਾ ਸੀ। ਯੂਨੀਫਾਈਡ ਪਲੇਸੈਂਟਨ ਸਕੂਲ ਡਿਸਟ੍ਰਿਕਟ ਦਾ ਕਹਿਣਾ ਹੈ ਕਿ ਆਪਣੇ ਮਾਤਾ ਪਿਤਾ ਨਾਲ ਮਾਰੇ ਗਏ ਬੱਚਿਆਂ ਵਿੱਚੋਂ ਇੱਕ ਮਿਡਲ ਸਕੂਲ ਅਤੇ ਦੂਜਾ ਐਲੀਮੈਂਟਰੀ ਸਕੂਲ ਵਿੱਚ ਪੜ੍ਹਦਾ ਸੀ।
ਇਹ ਵੀ ਪੜ੍ਹੋ- ਜਲੰਧਰ ਹਲਕੇ ਦੇ ਉਮੀਦਵਾਰਾਂ 'ਚੋਂ ਕੇ.ਪੀ. ਸਭ ਤੋਂ ਵੱਡੇ, ਪਰ ਤਜਰਬੇ ਦੇ ਹਿਸਾਬ ਨਾਲ ਚਰਨਜੀਤ ਚੰਨੀ ਸਭ ਤੋਂ 'ਸੀਨੀਅਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e