ਦੁਬਈ ਜੇਲ੍ਹ ਵਿੱਚ ਫਸੇ ਨੌਜਵਾਨ ਨੂੰ ਛਡਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ

04/04/2024 6:27:15 PM

ਗੁਰਦਾਸਪੁਰ (ਵਿਨੋਦ)- ਦੁਬਈ ਜੇਲ੍ਹ ਵਿੱਚ ਬੰਦ ਪਿੰਡ ਮੁੱਲਾਂਵਾਲ ਦੇ ਨੌਜਵਾਨ ਨੂੰ ਛੁਡਵਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੀ ਮਾਤਾ ਜੋਗਿੰਦਰ ਕੌਰ ਵਾਸੀ ਮੁਲਾਂਵਾਲ ਨੇ ਦੱਸਿਆ ਕਿ ਉਸ ਦੇ ਪੁੱਤਰ ਅਮਰੀਕ ਸਿੰਘ ਨੂੰ ਵਿਦੇਸ਼ ਜਾਣ ਲਈ ਪਿੰਡ ਬਸੋਆ ਅਤੇ ਬੇਗੋਵਾਲ ਦੇ ਟਰੈਵਲ ਏਜੰਟਾਂ ਨੇ ਸਪੇਨ ਭੇਜਣ ਲਈ 1 ਜਨਵਰੀ ਨੂੰ ਦੁੱਬਈ ਲਈ ਰਵਾਨਾ ਕੀਤਾ ਸੀ। 

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਕਾਰ ਤੇ ਟਰੱਕ ਦੀ ਟਕੱਰ 'ਚ ਇਕ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ

ਟ੍ਰੈਵਲ ਏਜੰਟ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੁੱਬਈ ਜਾ ਕੇ ਅਮਰੀਕ ਸਿੰਘ ਦਾ ਸਪੇਨ ਦੇਸ਼ ਲਈ ਵੀਜ਼ਾ ਫਿਰ ਲਗਵਾ ਕੇ ਦਿੱਤਾ ਜਾਵੇਗਾ। ਟ੍ਰੈਵਲ ਏਜੰਟਾਂ ਨੇ ਦੁੱਬਈ ਜਾ ਕੇ ਉਸ ਦੇ ਪਾਸਪੋਰਟ ਉੱਤੇ ਝੂਠਾ ਵੀਜ਼ਾ ਲਗਵਾ ਦਿੱਤਾ। ਇਸ ਦੌਰਾਨ ਦੁਬਈ ਪੁਲਸ ਵੱਲੋਂ 12 ਫਰਵਰੀ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਝੂਠੇ ਵੀਜੇ ਸਬੰਧੀ ਕੇਸ ਦਰਜ ਕਰ ਕੇ ਉਸ ਨੂੰ ਹਮੀਰ ਜੇਲ੍ਹ ਵਿੱਚ ਭੇਜ ਦਿੱਤਾ ਹੈ। 

ਇਹ ਵੀ ਪੜ੍ਹੋ- ਆਪਣੇ ਘਰ ਨਹੀਂ ਹੋਇਆ ਮੁੰਡਾ, ਜਾਇਦਾਦ ਭਰਾ ਕੋਲ ਨਾ ਚਲੀ ਜਾਵੇ, ਇਸ ਲਈ ਕੀਤਾ ਮਾਂ, ਭਤੀਜੇ ਤੇ ਭਾਬੀ ਦਾ ਕਤਲ

ਜਦੋਂ ਕਿ ਉਨ੍ਹਾਂ ਦੇ ਪੁੱਤਰ ਨੂੰ ਪਾਸਪੋਰਟ ਉੱਤੇ ਲੱਗੇ ਝੂਠੇ ਵੀਜੇ ਬਾਰੇ ਕੁੱਝ ਵੀ ਪਤਾ ਨਹੀਂ ਸੀ। ਇਸ ਕਾਰਨ ਉਹ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਨਿਰਦੋਸ਼ ਹੈ ਅਤੇ ਅਸਲ ਦੋਸ਼ ਟ੍ਰੈਵਲ ਏਜੰਟਾਂ ਦਾ ਹੈ। ਇਸ ਕਾਰਨ ਅਮਰੀਕ ਸਿੰਘ ਦੀ ਮਾਤਾ ਜੋਗਿੰਦਰ ਕੌਰ, ਪਤਨੀ ਕੁਲਵਿੰਦਰ ਕੌਰ ਅਤੇ ਪੁੱਤਰ ਗੁਰਸ਼ਰਨਜੀਤ ਸਿੰਘ ਤੇ ਜਸਨਪ੍ਰੀਤ ਸਿੰਘ ਬਹੁਤ ਸਦਮੇ ਵਿੱਚ ਹਨ। ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਦੁਬਈ ਅੰਬੈਸੀ ਨਾਲ ਰਾਬਤਾ ਕਰ ਕੇ ਅਮਰੀਕ ਸਿੰਘ ਨੂੰ ਝੂਠੇ ਕੇਸ਼ ਤੋਂ ਬਚਾ ਕੇ ਵਾਪਸ ਘਰ ਲਿਆਂਦਾ ਜਾਵੇ।

ਇਹ ਵੀ ਪੜ੍ਹੋ- ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਸਿੱਖਿਆ ਵਿਭਾਗ ਕੋਲ ਸ਼ਿਕਾਇਤਾਂ ਦਾ ਸਿਲਸਿਲਾ ਜਾਰੀ, 3 ਹੋਰ ਸਕੂਲ ਆਏ ਅੜਿਕੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News