ਅਰਥਵਿਵਸਥਾ ਲਈ ਸ਼ੁੱਭ ਸਾਬਿਤ ਹੋ ਸਕਦਾ ਹੈ ਧਨ ਰਾਸ਼ੀ ''ਚ ਗੁਰੂ ਦਾ ਗੋਚਰ

Wednesday, Oct 30, 2019 - 01:28 PM (IST)

ਜਲੰਧਰ (ਵੈਬ ਡੈਸਕ) : ਜੋਤਿਸ਼ ਵਿਚ ਧੰਨ, ਖੁਸ਼ਹਾਲੀ, ਪੁੱਤਰ ਅਤੇ ਵਿੱਦਿਆ ਦੇ ਕਾਰਕ ਗ੍ਰਹਿ ਗੁਰੂ ਦੇਵ 5 ਨਵੰਬਰ ਸਵੇਰੇ ਰਾਸ਼ੀ ਬਦਲ ਰਹੇ ਹਨ। ਗੁਰੂ ਬ੍ਰਿਸ਼ਚਕ ਰਾਸ਼ੀ ਵਿਚੋਂ ਨਿਕਲ ਕੇ ਆਪਣੀ ਮੂਲ ਤ੍ਰਿਕੋਣ ਰਾਸ਼ੀ ਧਨ ਵਿਚ ਪ੍ਰਵੇਸ਼ ਕਰਨਗੇ ਅਤੇ ਫਿਰ ਇਸ ਤੋਂ ਬਾਅਦ ਅਗਲੇ ਸਾਲ 20 ਨਵੰਬਰ ਨੂੰ ਮਕਰ ਰਾਸ਼ੀ ਵਿਚ ਗੁਰੂ ਦਾ ਗੋਚਰ ਹੋਵੇਗਾ। ਧਨ ਰਾਸ਼ੀ ਵਿਚ ਰਹਿਣ ਦੌਰਾਨ ਗੁਰੂ 17 ਜਨਵਰੀ ਤੋਂ 14 ਫਰਵਰੀ ਦੇ ਵਿਚਕਾਰ ਵਾਲੀ ਸਥਿਤੀ ਵਿਚ ਰਹਿਣਗੇ, ਜਦੋਂਕਿ 4 ਮਈ ਤੋਂ 13 ਸਤੰਬਰ ਤੱਕ ਗੁਰੂ ਦੀ ਚਾਲ ਉਲਟ ਰਹੇਗੀ ਅਤੇ ਉਲਟ ਅਵਸਥਾ ਦੌਰਾਨ ਵੀ ਗੁਰੂ 30 ਮਾਰਚ ਤੋਂ 30 ਜੂਨ ਤੱਕ ਮਕਰ ਰਾਸ਼ੀ ਵਿਚ ਗੋਚਰ ਕਰਨਗੇ ਅਤੇ 30 ਜੂਨ ਨੂੰ ਦੁਬਾਰਾ ਧਨ ਰਾਸ਼ੀ ਵਿਚ ਆਉਣਗੇ। ਗੁਰੂ ਦੇ ਇਸ ਗੋਚਰ ਦਾ ਅਰਥ-ਵਿਵਸਥਾ ਤੋਂ ਲੈ ਕੇ ਮਨੁੱਖੀ ਜੀਵਨ ਦੇ ਕਈ ਪਹਿਲੂਆਂ 'ਤੇ ਚੰਗਾ ਜਾਂ ਬੁਰਾ ਪ੍ਰਭਾਵ ਪਏਗਾ। ਹਾਲਾਂਕਿ ਜਿਸ ਸਮੇਂ ਗੁਰੂ ਧਨ ਰਾਸ਼ੀ ਵਿਚ ਪ੍ਰਵੇਸ਼ ਕਰਨਗੇ, ਉਸ ਸਮੇਂ ਸ਼ਨੀ ਅਤੇ ਕੇਤੂ ਦੀ ਪਹਿਲਾਂ ਤੋਂ ਇਸ ਰਾਸ਼ੀ ਵਿਚ ਯੁਤੀ ਚੱਲ ਰਹੀ ਹੋਵੇਗੀ ਅਤੇ ਗੁਰੂ 24 ਜਨਵਰੀ ਤੱਕ ਇਸ ਰਾਸ਼ੀ ਵਿਚ ਕੇਤੂ ਅਤੇ ਸ਼ਨੀ ਨਾਲ ਹੀ ਰਹਿਣਗੇ ਅਤੇ 24 ਜਨਵਰੀ ਨੂੰ ਸ਼ਨੀ ਮਕਰ ਰਾਸ਼ੀ ਵਿਚ ਪ੍ਰਵੇਸ਼ ਤੋਂ ਬਾਅਦ ਹੀ ਗੁਰੂ ਆਪਣਾ ਅਸਲ ਪ੍ਰਭਾਵ ਦੇਣਗੇ, ਕਿਉਂਕਿ ਇਸ ਦੌਰਾਨ ਗੁਰੂ ਵੀ ਧਨ ਰਾਸ਼ੀ ਵਿਚ ਕੁੱਝ ਡਿੱਗਰੀ ਚੱਲ ਕੇ ਬਲਵਾਨ ਹੋ ਜਾਣਗੇ। ਪੰਜਾਬ ਕੇਸਰੀ ਅਤੇ ਜਗਬਾਣੀ ਵਿਚ ਅੱਜ ਤੋਂ ਚੰਦਰ ਰਾਸ਼ੀ ਦੇ ਹਿਸਾਬ ਨਾਲ ਗੁਰੂ ਦੇ ਗੋਚਰ ਦਾ ਵਿਸ਼ਲੇਸ਼ਣ ਕਰਨਗੇ ਅਤੇ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਗੁਰੂ ਦਾ ਗੋਚਰ ਤੁਹਾਡੇ ਲਈ ਕਿਹੋ ਜਿਹਾ ਰਹੇਗਾ। ਅੱਜ ਦੀ ਸ਼ੁਰੂਆਤ ਮੇਖ ਰਾਸ਼ੀ ਦੇ ਜਾਤਕਾਂ ਤੋਂ।

ਮੇਖ ਰਾਸ਼ੀ ਦੇ ਜਾਤਕਾਂ ਲਈ ਗੁਰੂ ਨੋਵੇਂ ਭਾਵ ਵਿਚ ਗੋਚਰ ਆਪਣੀ ਜਗ੍ਹਾ ਠੀਕ ਹੈ, ਇਸ ਦੇ ਚੰਗੇ ਨਤੀਜੇ ਮਿਲਣਗੇ ਪਰ ਜੇਕਰ ਕੋਈ ਜਾਤਕ ਪਹਿਲਾਂ ਤੋਂ ਸੂਰਜ, ਮੰਗਲ, ਰਾਹੂ, ਕੇਤੂ ਅਤੇ ਸ਼ਨੀ ਵਰਗੇ ਪਾਪੀ ਗ੍ਰਹਾਂ ਦੀ ਮਹਾਦਸ਼ਾ ਤੋਂ ਗੁਜ਼ਰ ਰਿਹਾ ਹੈ ਅਤੇ ਜਿਸ ਗ੍ਰਹਿ ਦੀ ਮਹਾਦਸ਼ਾ ਚੱਲ ਰਹੀ ਹੈ ਜੇਕਰ ਉਹ ਗ੍ਰਹਿ ਕੁੰਡਲੀ ਵਿਚ ਪੀੜਤ ਹੈ ਤਾਂ ਉਸ ਮਹਾਦਸ਼ਾ ਦੇ ਆਪਣੇ ਫਲ ਵੀ ਮਿਲਦੇ ਰਹਿਣਗੇ, ਹਾਲਾਂਕਿ ਗੁਰੂ ਦਾ ਗੋਚਰ ਉਨ੍ਹਾਂ ਮਾਮਲਿਆਂ ਵਿਚ ਰਾਹਤ ਪਹੁੰਚਾਏਗਾ ਜਿਨ੍ਹਾਂ ਸਥਾਨਾਂ 'ਤੇ ਗੁਰੂ ਦੀ ਦ੍ਰਿਸ਼ਟੀ ਪਏਗੀ ਅਤੇ ਜੇਕਰ ਹੋਰ ਗ੍ਰਹਿ ਦੀ ਮਹਾਦਸ਼ਾ ਵਿਚ ਗੁਰੂ ਦੀ ਅੰਤਦਰਸ਼ਾ ਆਉਂਦੀ ਹੈ ਤਾਂ ਉਹ ਸਮਾਂ ਨਿਸ਼ਚਿਤ ਤੌਰ 'ਤੇ ਮੇਖ ਰਾਸ਼ੀ ਦੇ ਜਾਤਕਾਂ ਲਈ ਫਾਇਦੇਮੰਦ ਹੋਵੇਗਾ।

ਮੇਖ ਰਾਸ਼ੀ ਨੂੰ ਮਿਲੇਗਾ ਧਨ ਅਤੇ ਸੰਤਾਨ ਸੁੱਖ
ਇਸ ਰਾਸ਼ੀ ਲਈ ਸਭ ਤੋਂ ਵੱਡੀ ਰਾਹਤ ਵਾਲੀ ਗੱਲ ਇਹ ਹੈ ਕਿ ਗੁਰੂ ਇਸ ਰਾਸ਼ੀ ਦੇ ਜਾਤਕਾਂ ਲਈ ਅੱਠਵੇਂ ਭਾਵ ਨਾਲ ਨਿਕਲ ਜਾਣਗੇ ਅਤੇ ਕਿਸਮਤ ਸਥਾਨ ਤੋਂ ਗੋਚਰ ਕਰਨਗੇ। ਮੇਖ ਰਾਸ਼ੀ ਲਈ ਗੁਰੂ ਦਾ ਕਿਸਮਤ ਸਥਾਨ ਅਤੇ ਮੂਲ ਤ੍ਰਿਕੋਣ ਰਾਸ਼ੀ ਵਿਚ ਗੋਚਰ ਕਰਨਾ ਆਪਣੇ ਆਪ ਵਿਚ ਜੋਤਿਸ਼ ਦੇ ਲਿਹਾਜ ਨਾਲ ਬਹੁਤ ਚੰਗਾ ਹੈ। ਅਜਿਹੇ ਜਾਤਕਾਂ 'ਤੇ ਜੇਕਰ ਪਹਿਲਾਂ ਤੋਂ ਗੁਰੂ ਦੀ ਚੰਗੀ ਮਹਾਦਸ਼ਾ ਚੱਲ ਰਹੀ ਹੈ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ, ਕਿਉਂਕਿ ਗੁਰੂ ਇਸ ਰਾਸ਼ੀ ਲਈ ਨਾ ਸਿਰਫ ਕਿਸਮਤ ਦੇ ਮਾਲਕ ਹਨ ਸਗੋਂ ਵਿਦੇਸ਼ ਯਾਤਰਾ ਦਾ 12ਵਾਂ ਭਾਵ ਵੀ ਗੁਰੂ ਦੇ ਸਵਾਮੀਤਵ ਵਾਲਾ ਭਾਵ ਹੈ। ਨੌਵੇਂ ਭਾਵ ਵਿਚ ਵਿਰਾਜਮਾਨ ਗੁਰੂ ਲਗਨ 'ਤੇ ਦ੍ਰਿਸ਼ਟੀਗਤ ਹੋ ਕੇ ਨਾ ਸਿਰਫ ਸਿਹਤ ਨਾਲ ਸਬੰਧ ਸਮੱਸਿਆਵਾਂ ਨੂੰ ਦੂਰ ਕਰਨਗੇ, ਸਗੋਂ ਇੱਥੋਂ ਤੀਜੇ ਭਾਵ 'ਤੇ ਗੁਰੂ ਦੀ ਦ੍ਰਿਸ਼ਟੀ ਭਰਾ-ਭੈਣਾਂ ਨਾਲ ਸਦਭਾਵ ਵਧਾਉਣ ਦੇ ਨਾਲ-ਨਾਲ ਪਰਾਕ੍ਰਮ ਵਿਚ ਵਾਧਾ ਕਰਨ ਵਾਲੀ ਵੀ ਹੋਵੇਗੀ। ਇਸ ਦੇ ਨਾਲ ਹੀ ਗੁਰੂ ਦੀ ਪੰਜਵੇਂ ਭਾਵ 'ਤੇ ਦ੍ਰਿਸ਼ਟੀ ਉਨ੍ਹਾਂ ਵਿਆਹੁਤਾ ਜੋੜਿਆਂ ਲਈ ਚੰਗੀ ਹੈ ਜੋ ਸੰਤਾਨ ਸੁੱਖ ਤੋਂ ਵਾਂਝੇ ਸਨ। ਉਨ੍ਹਾਂ ਲਈ ਗੁਰੂ ਦਾ ਇਹ ਗੋਚਰ ਸੰਤਾਨ ਸੁੱਖ ਦੇ ਲਿਹਾਜ ਨਾਲ ਕਾਫੀ ਅਹਿਮ ਹੈ। ਪੰਜਵੇਂ ਭਾਵ 'ਤੇ ਗੁਰੂ ਦੀ ਦ੍ਰਿਸ਼ਟੀ ਨਾਲ ਮੇਖ ਰਾਸ਼ੀ ਦੇ ਜਾਤਕ ਹੁਣ ਸੋਚ-ਸਮਝ ਕੇ ਫੈਸਲੇ ਲੈ ਸਕਣਗੇ ਅਤੇ ਗੁਰੂ ਦੀ ਇਸ ਭਾਵ 'ਤੇ ਦ੍ਰਿਸ਼ਟੀ ਨਿਵੇਸ਼ ਲਈ ਵੀ ਫਾਇਦੇਮੰਦ ਹੈ। ਉਚ ਸਿੱਖਿਆ ਲਈ ਜਾ ਰਹੇ ਵਿਦਿਆਰਥੀਆਂ ਨੂੰ ਵੀ ਗੁਰੂ ਦੇ ਇਸ ਗੋਚਰ ਨਾਲ ਖਾਸ ਲਾਭ ਹੋਵੇਗਾ।


cherry

Content Editor

Related News