ਪਰਿਵਾਰ ਪਾਲਣ ਲਈ ਗਿਆ ਸੀ ਵਿਦੇਸ਼, ਮੁੜਨ ਲੱਗੇ ਹਾਦਸੇ 'ਚ ਗੁਆਈ ਜਾਨ, ਤਬੂਤ 'ਚ ਬੰਦ ਹੋ ਕੇ ਆਇਆ ਵਾਪਸ

Monday, Sep 16, 2024 - 11:16 PM (IST)

ਪਰਿਵਾਰ ਪਾਲਣ ਲਈ ਗਿਆ ਸੀ ਵਿਦੇਸ਼, ਮੁੜਨ ਲੱਗੇ ਹਾਦਸੇ 'ਚ ਗੁਆਈ ਜਾਨ, ਤਬੂਤ 'ਚ ਬੰਦ ਹੋ ਕੇ ਆਇਆ ਵਾਪਸ

ਸੁਲਤਾਨਪੁਰ ਲੋਧੀ (ਸੋਢੀ)- ਦੁਬਈ ਵਿਚ 5 ਸਾਲ ਪਹਿਲਾਂ ਪਰਿਵਾਰ ਦੇ ਪਾਲਣ-ਪੋਸ਼ਣ ਲਈ ਕਮਾਈ ਕਰਨ ਗਏ ਪਤੀ ਦੀ ਬਕਸੇ ਵਿਚ ਬੰਦ ਹੋ ਕੇ ਪੁੱਜੀ ਲਾਸ਼ ਕਾਰਨ ਪਤਨੀ ਬੇਹਾਲ ਹੈ ਤੇ ਸਾਰੇ ਪਿੰਡ ਵਿਚ ਸ਼ੋਕ ਦੀ ਲਹਿਰ ਹੈ। ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਬੇਟ ਨਿਵਾਸੀ ਗਰੀਬ ਵਿਅਕਤੀ ਨਵਜੋਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਫੌਜੀ ਕਮਾਈ ਕਰਨ ਲਈ ਦੁਬਈ ਗਿਆ ਸੀ ਪਰ ਉਸ ਨੇ ਕਦੇ ਸੋਚਿਆ ਨਹੀਂ ਸੀ, ਇਹ ਭਾਣਾ ਵਰਤ ਜਾਵੇਗਾ, ਜਦ ਉਹ ਘਰ ਵਾਪਸ ਆਉਣ ਲਈ ਸੋਚ ਰਿਹਾ ਸੀ ਕਿ ਅਚਾਨਕ ਹਾਦਸੇ ਨਾਲ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਉਨ੍ਹਾਂ ਦੀ ਪਤਨੀ ਗੀਤਾ ਨੂੰ ਖ਼ਬਰ ਮਿਲੀ ਤਾਂ ਉਸ ਦਾ ਰੋ-ਰੋ ਬੁਰਾ ਹਾਲ ਸੀ। ਆਪਣੇ ਪਤੀ ਦੀ ਦੁਬਈ ਤੋਂ ਲਾਸ਼ ਮੰਗਵਾਉਣ ਲਈ ਪਤਨੀ ਨੇ ਆਪਣੇ ਪਿੰਡ ਦੇ ਨਿਵਾਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਸੋਢੀ, ਠੇਕੇਦਾਰ ਜਗਤਾਰ ਸਿੰਘ ਤੇ ਹੋਰ ਵਿਅਕਤੀਆਂ ਨੂੰ ਬੇਨਤੀ ਕੀਤੀ ਕਿਉਂਕਿ ਦੁਬਈ ਤੋਂ ਲਾਸ਼ ਭਾਰਤ ਲਿਆਉਣ ਲਈ ਕਾਫੀ ਜ਼ਿਆਦਾ ਖਰਚ ਆਉਦਾ ਹੈ।

PunjabKesari

ਇਹ ਵੀ ਪੜ੍ਹੋ- ਆਟੇ ਨੂੰ ਤਰਸਦੇ ਪਾਕਿਸਤਾਨ ’ਚ ਸਜਦੀ ਹੈ ਹਥਿਆਰਾਂ ਦੀ ਮੰਡੀ, ਗੈਸ ਸਿਲੰਡਰ ਦੇ ਰੇਟ ’ਤੇ ਮਿਲ ਜਾਂਦੀ ਹੈ AK-47

ਇਸ ਤੋਂ ਬਾਅਦ ਸੁਖਵਿੰਦਰ ਸਿੰਘ ਸੋਢੀ ਸ਼ਾਲਾਪੁਰ ਬੇਟ ਨੇ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਤੇ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਨੂੰ ਮ੍ਰਿਤਕ ਨਵਜੋਤ ਸਿੰਘ ਦੀ ਲਾਸ਼ ਦੁਬਈ ਤੋਂ ਭਾਰਤ ਲਿਆਉਣ ਲਈ ਯਤਨ ਕਰਨ ਦੀ ਬੇਨਤੀ ਕੀਤੀ।

ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਤੁਰੰਤ ਆਪਣੇ ਪਿੰਡ ਦਬੂਲੀਆਂ ਨਿਵਾਸੀ ਤੇ ਦੁਬਈ ਦੇ ਵੱਡੇ ਕਾਰੋਬਾਰੀ ਹਰਭਜਨ ਸਿੰਘ ਨੂੰ ਇਸ ਬਾਰੇ ਕਿਹਾ, ਜਿਨ੍ਹਾਂ ਨੇ ਸਾਰਾ ਖਰਚਾ ਆਪਣੇ ਕੋਲੋ ਕਰਕੇ ਦੁਬਈ ਤੋਂ ਨਵਜੋਤ ਸਿੰਘ ਦੀ ਲਾਸ਼ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਤੇ ਹਵਾਈ ਜਹਾਜ ਰਾਹੀਂ ਲਾਸ਼ ਏਅਰਪੋਰਟ ਤੋਂ ਲੈ ਕੇ ਪਿੰਡ ਸ਼ਾਲਾਪੁਰ ਬੇਟ ਲਿਆਂਦੀ ਗਈ, ਜਿੱਥੇ ਮ੍ਰਿਤਕ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਕਰ ਦਿੱਤਾ ਗਿਆ। ਪਿੰਡ ਸ਼ਾਲਾਪੁਰ ਬੇਟ ਦੇ ਸਮੂਹ ਨਿਵਾਸੀਆਂ ਤੇ ‘ਆਪ’ ਆਗੂ ਸੁਖਵਿੰਦਰ ਸਿੰਘ ਖਿੰਡਾ ਨੇ ‘ਆਪ’ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ- ਗੁਆਂਢੀਆਂ ਦੀ ਲੜਾਈ 'ਚ ਦਖ਼ਲ ਦੇਣਾ ਪਿਆ ਮਹਿੰਗਾ ; ਛੁਡਵਾਉਣ ਗਈ ਕੁੜੀ ਨਾਲ ਹੀ ਹੋ ਗਿਆ ਕਾਂਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News