ਪੰਜਾਬ ਲਈ ਖ਼ਤਰੇ ਦੀ ਘੰਟੀ! ਜਾਨਲੇਵਾ ਸਾਬਿਤ ਹੋਣ ਲੱਗੀ ਇਹ ਬਿਮਾਰੀ
Sunday, Sep 22, 2024 - 03:56 PM (IST)
ਲੁਧਿਆਣਾ (ਸਹਿਗਲ): ਸੂਬੇ ਵਿਚ ਡੇਂਗੂ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਹੁਣ ਜਾਨਲੇਵਾ ਵੀ ਸਾਬਿਤ ਹੋਣ ਲੱਗ ਪਿਆ ਹੈ। ਮਹਾਨਗਰ 'ਚ ਡੇਂਗੂ ਨਾਲ 36 ਸਾਲਾ ਔਰਤ ਦੀ ਮੌਤ ਹੋ ਗਈ, ਜਿਸ ਨੂੰ ਦਯਾਨੰਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਡੇਂਗੂ ਬੁਖਾਰ ਕਾਰਨ ਉਸ ਦੇ ਲੀਵਰ 'ਤੇ ਡੂੰਘਾ ਅਸਰ ਪਿਆ ਸੀ, ਜਿਸ ਨਾਲ ਮਲਟੀ ਆਰਗਨ ਫੇਲੀਅਰ ਹੋ ਗਏ। ਹੁਣ ਤਕ ਮਹਾਨਗਰ ਵਿਚ ਡੇਂਗੂ ਦੇ ਕਰੀਬ 350 ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 242 ਲੁਧਿਆਣਾ ਦੇ ਵਸਨੀਕ ਹਨ ਜਦਕਿ 60 ਦੇ ਕਰੀਬ ਮਰੀਜ਼ ਹੋਰ ਜ਼ਿਲ੍ਹਿਆਂ ਦੇ ਹਨ, ਇਸ ਤੋਂ ਇਲਾਵਾ 18 ਮਰੀਜ਼ ਦੂਜੇ ਰਾਜਾਂ ਦੇ ਦੱਸੇ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਨੇੜੇ ਪਿਆ ਭੜਥੂ! ਵਿਅਕਤੀ ਨੇ ਗੰਨਮੈਨ ਦੀ ਪਿਸਤੌਲ ਖੋਹ ਕੇ...
ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਡੇਂਗੂ ਦਾ ਲਾਰਵਾ ਕਾਫੀ ਮਾਤਰਾ 'ਚ ਪਾਇਆ ਜਾ ਰਿਹਾ ਹੈ ਪਰ ਸਿਹਤ ਵਿਭਾਗ ਕੋਲ ਮੈਨਪਾਵਰ ਦੀ ਘਾਟ ਕਾਰਨ ਡੇਂਗੂ 'ਤੇ ਕਾਬੂ ਪਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਅਖਬਾਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਪਰ ਨਾ ਤਾਂ ਡੇਂਗੂ ਦੇ ਮਰੀਜ਼ਾਂ ਦੀ ਸਹੀ ਗਿਣਤੀ ਦੱਸੀ ਜਾ ਰਹੀ ਹੈ ਅਤੇ ਨਾ ਹੀ ਲਾਰਵਾ ਮਿਲਣ ਦੀ ਸਥਿਤੀ ਜਨਤਕ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8