BSF ਵੱਲੋਂ ਫੜ੍ਹਿਆ ਗਿਆ ਹੈਰੋਇਨ ਦਾ ਪੈਕਟ

Tuesday, Feb 24, 2026 - 10:55 AM (IST)

BSF ਵੱਲੋਂ ਫੜ੍ਹਿਆ ਗਿਆ ਹੈਰੋਇਨ ਦਾ ਪੈਕਟ

ਜਲਾਲਾਬਾਦ (ਬੰਟੀ ਦਹੂਜਾ) : ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਲਗਾਤਾਰ ਨਸ਼ਿਆਂ ਦੀ ਤਸਕਰੀ ਕਰਨ 'ਚ ਲੱਗਾ ਹੋਇਆ ਹੈ। ਇਸੇ ਮਾਮਲੇ ਤਹਿਤ ਕੁੱਝ ਸ਼ਰਾਰਤੀ ਅਨਸਰ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਲਈ ਹਰ ਵੇਲੇ ਤਤਪਰ ਰਹਿੰਦੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਨਜ਼ਦੀਕੀ ਪਿੰਡ ਪੀਰੇ ਕੇ ਉੱਤਰ ਦਾ।

ਇੱਥੇ ਖੇਤਾਂ ਵਿੱਚੋਂ ਬੀ. ਐੱਸ. ਐੱਫ. 160 ਬਟਾਲੀਅਨ ਨੇ ਇਕ ਪੈਕਟ ਹੈਰੋਇਨ ਬਰਾਮਦ ਕੀਤੀ। ਇਸ ਹੈਰੋਇਨ ਦਾ ਵਜ਼ਨ ਕਰੀਬ ਅੱਧਾ ਕਿੱਲੋ ਪਾਇਆ ਗਿਆ। ਫਿਲਹਾਲ ਹੈਰੋਇਨ ਨੂੰ ਕਬਜ਼ੇ 'ਚ ਲੈ ਕੇ ਪੁਲਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


author

Babita

Content Editor

Related News