ਇਥੇ ਇਕ ਰਸਮ ਤਹਿਤ ਔਰਤ ਦਾ ਔਰਤ ਨਾਲ ਕਰਵਾ ਦਿੱਤਾ ਜਾਂਦੈ ਵਿਆਹ

05/11/2019 5:49:59 PM

ਨਾਇਰੋਬੀ— ਕੀਨੀਆ ਦੇ ਕੁਰੀਆ ਜ਼ਿਲੇ 'ਚ ਵਸੇ ਕਿਬੁੰਤੋ ਪਿੰਡ 'ਚ ਇਕ ਅਜੀਬ ਰਸਮ ਹੈ। ਇਸ ਰਸਮ ਦਾ ਸ਼ਿਕਾਰ ਸਿਰਫ ਔਰਤਾਂ ਹੀ ਹੁੰਦੀਆਂ ਹਨ। ਜਿਸ ਦੇ ਤਹਿਤ ਇਥੇ ਇਕ ਔਰਤ ਦਾ ਵਿਆਹ ਦੂਜੀ ਔਰਤ ਨਾਲ ਕਰਵਾ ਦਿੱਤਾ ਜਾਂਦਾ ਹੈ। ਮਤਲਬ ਸਮਲਿੰਗੀ ਵਿਆਹ। ਇਸੇ ਪ੍ਰਥਾ ਦੀ ਸ਼ਿਕਾਰ ਬਣੀ ਹੈ 19 ਸਾਲਾ ਦੀ ਗ੍ਰੇਸ ਬੋਕ। ਉਹ ਤਿੰਨ ਬੱਚਿਆਂ ਨੂੰ ਪਾਲ ਰਹੀ ਹੈ। ਉਨ੍ਹਾਂ ਦੇ ਘਰ 'ਚ ਬੱਚਿਆਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਵੀ ਰਹਿੰਦੀ ਹੈ। ਮਤਲਬ ਇਕ ਅਜਿਹੀ ਔਰਤ ਜਿਸ ਦੇ ਖੁਦ ਦੇ ਬੱਚੇ ਕਿਸੇ ਕਾਰਨ ਪੈਦਾ ਨਹੀਂ ਹੋ ਸਕੇ।

ਇਨ੍ਹਾਂ ਦੋਵਾਂ ਦਾ ਵਿਆਹ ਰਸਮ 'ਨਯੁੰਬਾ ਮਬੋਕੋ' ਦੇ ਤਹਿਤ ਕਰਵਾਇਆ ਗਿਆ ਹੈ। ਜਿਸ ਤਹਿਤ ਇਕ ਔਰਤ ਦਾ ਔਰਤ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਕੀਨੀਆ 'ਚ ਗੇ-ਮੈਰਿਜ (ਯਾਨੀ ਪੁਰਸ਼ ਦਾ ਪੁਰਸ਼ ਨਾਲ ਵਿਆਹ) ਇਕ ਅਪਰਾਧ ਹੈ। ਪਰੰਤੂ ਔਰਤਾਂ ਦੇ ਇਸ ਵਿਆਹ 'ਚ ਪਿਆਰ ਜਾਂ ਰੋਮਾਂਸ ਬੇਹੱਦ ਘੱਟ ਜਾਂ ਨਾ ਦੇ ਬਰਾਬਰ ਹੁੰਦਾ ਹੈ।

ਬੋਕ ਕੀਨੀਆ ਦੀ ਉਨ੍ਹਾਂ ਹਜ਼ਾਰਾਂ ਲੜਕੀਆਂ 'ਚੋਂ ਇਕ ਹੈ, ਜੋ ਆਪਣੀ ਗਰੀਬ ਜੀਵਨਸਾਥੀ ਦੇ ਨਾਲ ਰਹਿ ਰਹੀ ਹੈ, ਜਿਸ ਦਾ ਖੁਦ ਦਾ ਬੱਚਾ ਹੈ। ਸਕੂਲ ਵਿਚਾਲੇ ਛੱਡਣ ਵਾਲੀ ਬੋਕ ਨੇ ਪਾਲੀਨ ਗਾਟੀ ਨਾਲ ਵਿਆਹ ਕੀਤਾ ਹੈ। ਇਹ ਦੋਵੇਂ ਇਕ ਮਿੱਟੀ ਦੇ ਘਰ 'ਚ ਰਹਿੰਦੀਆਂ ਹਨ। ਅਲਜ਼ੀਰਾ ਦੀ ਇਕ ਰਿਪੋਰਟ ਮੁਤਾਬਕ ਬੋਕ ਕਹਿੰਦੀ ਹੈ ਕਿ ਜਦੋਂ ਉਹ ਦੂਜੀ ਕਲਾਸ 'ਚ ਸੀ ਤਾਂ ਤਾਂ ਉਸ ਦੇ ਪਿਤਾ ਨੇ ਉਨ੍ਹਾਂ ਦਾ ਖਤਨਾ ਕਰਵਾਇਆ। ਉਸ ਤੋਂ ਤੁਰੰਤ ਬਾਅਦ ਉਸ ਨੂੰ ਇਕ ਆਦਮੀ ਨਾਲ ਮਿਲਵਾਇਆ ਗਿਆ। ਜਿਸ ਨੇ ਉਸ ਨੂੰ ਗਰਭਵਤੀ ਕੀਤਾ ਤੇ ਫਿਰ ਚਲਾ ਗਿਆ। ਉਸ ਨੇ ਕਿਹਾ ਕਿ ਮੇਰੇ ਪਿਤਾ ਬਹੁਤ ਗਰੀਬ ਸਨ ਤਾਂ ਉਨ੍ਹਾਂ ਨੇ ਮੈਨੂੰ ਚਾਰ ਗਾਂਵਾਂ ਲੈਣ ਲਈ ਮੈਨੂੰ ਇਕ ਅਜਿਹੀ ਔਰਤ ਨੂੰ ਸੌਂਪ ਦਿੱਤਾ, ਜਿਸ ਦੀ ਕੋਈ ਔਲਾਦ ਨਹੀਂ ਸੀ। ਹੁਣ ਉਹ ਮੇਰੀ ਜੀਵਨਸਾਥੀ ਹੈ।

ਖਤਨਾ, ਬਾਲ ਵਿਆਹ ਤੇ ਔਰਤ ਨਾਲ ਔਰਤ ਦਾ ਵਿਆਹ ਕੁਰੀਆ 'ਚ ਆਮ ਗੱਲ ਹੈ। ਬੋਕ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਉਸ ਨੂੰ ਵੇਚਣ ਤੋਂ ਬਾਅਦ ਜੋ ਗਾਂਵਾਂ ਖਰੀਦੀਆਂ ਸਨ ਉਨ੍ਹਾਂ ਨੂੰ ਵੇਚ ਕੇ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਸ ਦੇ ਪਿਤਾ ਨੇ ਉਨ੍ਹਾਂ ਪੈਸਿਆਂ 'ਚੋਂ ਇਕ ਵੀ ਰੁਪਈਆ ਉਸ ਦੀ ਮਾਂ ਨੂੰ ਨਹੀਂ ਦਿੱਤਾ। ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਹੁਣ ਬੋਕ ਤੇ ਗਾਟੀ ਦੋਵੇਂ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀਆਂ ਹਨ। ਦੋਵਾਂ ਦੇ ਤਿੰਨ ਬੱਚੇ ਹਨ ਤੇ ਉਨ੍ਹਾਂ ਦੀ ਉਮਰ ਪੰਜ ਸਾਲ ਤੋਂ ਵੀ ਘੱਟ ਹੈ।

ਉਥੇ ਹੀ ਗਾਟੀ ਕਹਿੰਦੀ ਹੈ ਕਿ ਮੇਰੇ ਪਤੀ ਦੀ ਮੌਤ ਹੋ ਗਈ ਸੀ ਤੇ ਮੇਰਾ ਕੋਈ ਬੱਚਾ ਨਹੀਂ ਸੀ, ਜਦਕਿ ਅਸੀਂ ਕਈ ਸਾਲ ਇਕੱਠੇ ਰਹੇ। ਮੈਨੂੰ ਸਲਾਹ ਦਿੱਤੀ ਗਈ ਕਿ ਬੱਚਿਆਂ ਨੂੰ ਹਾਸਲ ਕਰਨ ਲਈ ਇਕ ਨੌਜਵਾਨ ਲੜਕੀ ਲੈ ਆਵਾਂ। ਦੋਵਾਂ ਔਰਤਾਂ ਨੂੰ ਕਿਸੇ ਚੰਗੇ ਵਿਅਕਤੀ ਨੇ ਜ਼ਮੀਨ ਦਾ ਇਕ ਛੋਟਾ ਜਿਹਾ ਟੁਕੜਾ ਦੇ ਦਿੱਤਾ ਹੈ, ਜਿਸ 'ਤੇ ਉਹ ਖੇਤੀ ਕਰ ਰਹੀਆਂ ਹਨ। ਗਾਟੀ ਕਹਿੰਦੀ ਹੈ ਕਿ ਇਹ ਉਸ ਆਦਮੀ ਦਾ ਪਿੱਛਾ ਨਹੀਂ ਕਰਦੀਆਂ, ਜਿਸ ਨੇ ਬੋਕ ਨੂੰ ਗਰਭਵਤੀ ਕੀਤਾ ਸੀ। ਕਿਉਂਕਿ ਜੇਕਰ ਅਜਿਹਾ ਕੀਤਾ ਤਾਂ ਉਹ ਬੋਕ ਤੇ ਬੱਚਿਆਂ ਨੂੰ ਮਾਰ ਸਕਦਾ ਹੈ। ਬੋਕ ਤੇ ਗਾਟੀ ਜਿਹੀ ਕਹਾਣੀ ਇਥੇ ਹੋਰ ਵੀ ਕਈ ਔਰਤਾਂ ਦੀ ਹੈ।


Baljit Singh

Content Editor

Related News