ਅਮਰੀਕਾ 'ਚ ਇਕ ਭਾਰਤੀ ਔਰਤ ਨੂੰ 99 ਸਾਲ ਦੀ ਉਮਰ 'ਚ ਮਿਲੀ ਅਮਰੀਕੀ ਨਾਗਰਿਕਤਾ

Sunday, Apr 07, 2024 - 01:18 PM (IST)

ਅਮਰੀਕਾ 'ਚ ਇਕ ਭਾਰਤੀ ਔਰਤ ਨੂੰ 99 ਸਾਲ ਦੀ ਉਮਰ 'ਚ ਮਿਲੀ ਅਮਰੀਕੀ ਨਾਗਰਿਕਤਾ

ਵਾਸ਼ਿੰਗਟਨ (ਰਾਜ ਗੋਗਨਾ)- 99 ਸਾਲ ਦੀ ਉਮਰ 'ਚ ਦਾਈਬਾਈ ਨਾਂ ਦੀ ਔਰਤ ਅਮਰੀਕਾ ਦੀ ਨਾਗਰਿਕ ਬਣ ਗਈ ਹੈ। ਦਾਈਬਾਈ ਦਾ ਜਨਮ 1925 ਵਿੱਚ ਭਾਰਤ ਵਿੱਚ ਹੋਇਆ ਸੀ ਅਤੇ ਵਰਤਮਾਨ ਵਿੱਚ ਓਰਲੈਂਡੋ ਵਿੱਚ ਆਪਣੀ ਧੀ ਨਾਲ ਰਹਿ ਰਹੀ ਹੈ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਐਕਸ ਪਲੇਟਫਾਰਮ 'ਤੇ ਦਾਈਬਾਈ ਦੇ ਨੈਚੁਰਲਾਈਜ਼ੇਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ। 99 ਸਾਲਾ ਦਾਈਬਾਈ ਇਸ ਗੱਲ ਦਾ ਸਬੂਤ ਹੈ ਕਿ ਉਮਰ ਸਿਰਫ਼ ਇੱਕ ਨੰਬਰ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਮੋਹਲੇਧਾਰ ਮੀਂਹ ਮਗਰੋਂ ਆਇਆ ਹੜ੍ਹ, ਕਈ ਘਰਾਂ ਨੂੰ ਪੁੱਜਾ ਨੁਕਸਾਨ

PunjabKesari

ਅਮਰੀਕੀ ਨਾਗਰਿਕ ਬਣਨ ਲਈ ਦਾਈਬਾਈ ਬੜੇ ਉਤਸ਼ਾਹ ਨਾਲ ਅਮਰੀਕਾ ਦੇ ਓਰਲੈਂਡੋ ਰਾਜ ਦੇ ਦਫਤਰ ਆਈ। ਨਵੀਂ ਅਮਰੀਕੀ ਨਾਗਰਿਕ ਨੂੰ ਇਮੀਗ੍ਰੇਸ਼ਨ ਦੇ ਪੂਰੇ ਸਟਾਫ ਨੇ ਵਧਾਈਆਂ ਦਿੱਤੀਆਂ। ਯੂ.ਐੱਸ.ਸੀ.ਆਈ.ਐੱਸ. ਨੇ ਉਸ ਦਿਲ ਨੂੰ ਛੂਹਣ ਵਾਲੇ ਪਲ ਨੂੰ ਵੀ ਕੈਪਚਰ ਕੀਤਾ ਜਿਸ ਵਿਚ ਦਾਈਬਾਈ ਵ੍ਹੀਲਚੇਅਰ 'ਤੇ ਬੈਠ ਕੇ ਨਾਗਰਿਕਤਾ ਸਰਟੀਫਿਕੇਟ ਦੇ ਨਾਲ ਪੋਜ਼ ਦੇ ਰਹੀ ਹੈ। ਫਰੇਮ ਵਿੱਚ ਉਨ੍ਹਾਂ ਦੀ ਧੀ ਅਤੇ ਅਧਿਕਾਰੀ ਵੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਬਹੁਤ ਸਾਰੇ ਲੋਕ ਦਾਈਬਾਈ ਨੂੰ ਅਮਰੀਕੀ ਨਾਗਰਿਕਤਾ ਮਿਲਣ 'ਤੇ ਵਧਾਈ ਦੇ ਰਹੇ ਹਨ। ਜਦਕਿ ਦੂਸਰੇ ਸਵਾਲ ਕਰ ਰਹੇ ਹਨ ਕਿ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੰਨਾ ਸਮਾਂ ਕਿਉਂ ਲੱਗਾ। (ਨੈਚੁਰਲਾਈਜ਼ੇਸ਼ਨ ਦਾ ਸਰਟੀਫਿਕੇਟ ਅਤੇ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਅਧਿਕਾਰਤ ਦਸਤਾਵੇਜ਼ ਹਨ ਜੋ ਕਿਸੇ ਵਿਅਕਤੀ ਦੀ ਅਮਰੀਕੀ ਨਾਗਰਿਕ ਵਜੋਂ ਸਥਿਤੀ ਦੀ ਪੁਸ਼ਟੀ ਕਰਦੇ ਹਨ।)

ਇਹ ਵੀ ਪੜ੍ਹੋ: ਪਾਕਿ ਨੇ ਕਿਹਾ- ਪਾਕਿ ’ਚ ਅੱਤਵਾਦੀਆਂ ਦੀ ਮੌਤ ਦੇ ਪਿੱਛੇ ਭਾਰਤ ਦਾ ਹੱਥ, ਇਹ ਰਾਜਨਾਥ ਦੇ ਬਿਆਨ ਤੋਂ ਸਾਫ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News