ਡਰਾਈਵਰ ਦੀ ਲਾਪ੍ਰਵਾਹੀ; ਬੱਸ ''ਚੋਂ ਉਤਰਦੇ ਸਮੇਂ ਹੇਠਾਂ ਡਿੱਗਣ ਨਾਲ ਔਰਤ ਦੀ ਮੌਤ

Sunday, May 05, 2024 - 12:24 PM (IST)

ਡਰਾਈਵਰ ਦੀ ਲਾਪ੍ਰਵਾਹੀ; ਬੱਸ ''ਚੋਂ ਉਤਰਦੇ ਸਮੇਂ ਹੇਠਾਂ ਡਿੱਗਣ ਨਾਲ ਔਰਤ ਦੀ ਮੌਤ

ਟੋਹਾਨਾ- ਹਰਿਆਣਾ ਦੇ ਟੋਹਾਨਾ ਦੇ ਪਿੰਡ ਪਾਰਤਾ ਦੀ 65 ਸਾਲਾ ਬਜ਼ੁਰਗ ਔਰਤ ਦੀ ਬੱਸ 'ਚੋਂ ਉਤਰਦੇ ਸਮੇਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਬਜ਼ੁਰਗ ਔਰਤ ਫਤਿਹਾਬਾਦ ਦੇ ਪਿੰਡ ਭਿਰੜਾਨਾ ਤੋਂ ਆਪਣੇ ਪਿੰਡ ਠਰਵਾ ਆ ਰਹੀ ਸੀ।  ਜਾਣਕਾਰੀ ਮੁਤਾਬਕ 65 ਸਾਲਾ ਬਜ਼ੁਰਗ ਔਰਤ ਰਾਜਾ ਦੇਵੀ ਸ਼ੁੱਕਰਵਾਰ ਦੁਪਹਿਰ ਬਾਅਦ ਪ੍ਰਾਈਵੇਟ ਬੱਸ ਵਿਚ ਬੈਠ ਕੇ ਭਿਰੜਾਨਾ ਤੋਂ ਪਾਰਤਾ ਆਪਣੇ ਪਿੰਡ ਪਰਤ ਰਹੀ ਸੀ। ਬੱਸ ਜਦੋਂ ਦਸ਼ਮੇਸ਼ ਨਗਰ ਠਰਵਾ ਪੁਲੀ ਕੋਲ ਪਹੁੰਚੀ ਤਾਂ ਡਰਾਈਵਰ ਨੇ ਬੱਸ ਹੌਲੀ ਨਹੀਂ ਕੀਤੀ। ਬਜ਼ੁਰਗ ਔਰਤ ਚੱਲਦੀ ਬੱਸ ਵਿਚੋਂ ਉਤਰ ਗਈ ਅਤੇ ਹੇਠਾਂ ਜਾ ਡਿੱਗੀ। 

ਇਸ ਦੌਰਾਨ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ। ਬੱਸ 'ਚ ਸਵਾਰ ਸਵਾਰੀਆਂ ਨੇ ਉਸ ਨੂੰ ਟੋਹਾਨਾ ਦੇ ਨਾਗਰਿਕ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਬਜ਼ੁਰਗ ਔਰਤ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਓਧਰ ਇਸ ਮਾਮਲੇ ਵਿਚ ਪੁਲਸ ਨੇ ਬੱਸ ਡਰਾਈਵਰ ਖਿਲਾਫ਼ ਲਾਪ੍ਰਵਾਹੀ ਨਾਲ ਬੱਸ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ।


author

Tanu

Content Editor

Related News