ਹਾਰਮੋਨ ਥੈਰੇਪੀ ਨਾਲ ਵਧ ਸਕਦੀ ਔਰਤਾਂ ਦੀ ਯਾਦਦਾਸ਼ਤ

Monday, Nov 06, 2017 - 04:28 AM (IST)

ਹਾਰਮੋਨ ਥੈਰੇਪੀ ਨਾਲ ਵਧ ਸਕਦੀ ਔਰਤਾਂ ਦੀ ਯਾਦਦਾਸ਼ਤ

ਲਾਸ ਏਂਜਲਸ - ਮਹਾਮਾਰੀ ਦੇ ਲੱਛਣਾਂ ਦਾ ਇਲਾਜ ਕਰਨ ਲਈ ਵਰਤੀ ਜਾਣ ਵਾਲੀ ਹਾਰਮੋਨ ਰਿਪਲੇਸਮੈਂਟ ਥੈਰੇਪੀ ਨਾਲ ਔਰਤਾਂ ਦੀ ਯਾਦਦਾਸ਼ਤ ਵਧ ਸਕਦੀ ਹੈ ਅਤੇ ਉਨ੍ਹਾਂ ਵਿਚ ਤਣਾਅ ਦਾ ਪੱਧਰ ਘੱਟ ਹੋ ਸਕਦਾ ਹੈ। ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਅਲੈਗਜ਼ੈਡਰ ਕਾਜਾ ਹੇਰੇਰਾ ਨੇ ਕਿਹਾ ਕਿ ਸਾਡਾ ਅਧਿਐਨ ਦਿਖਾਉਂਦਾ ਹੈ ਕਿ ਮਾਹਵਾਰੀ ਤੋਂ ਬਾਅਦ ਐਸਟ੍ਰੋਜਨ ਦਾ ਇਲਾਜ ਯਾਦਦਾਸ਼ਤ ਵਧਾਉਂਦਾ ਹੈ। ਐਸਟ੍ਰੋਜਨ ਗਰਭ 'ਚ ਭਰੂਣ ਦੇ ਵਿਕਾਸ ਲਈ ਅਹਿਮ ਹਾਰਮੋਨ ਹੈ ਅਤੇ ਇਹ ਮੁੱਖ ਤੌਰ 'ਤੇ ਔਰਤਾਂ 'ਚ ਪਾਇਆ ਜਾਂਦਾ ਹੈ। ਜਨਰਲ ਆਫ ਕਲੀਨਿਕਲ ਇੰਡੋਕ੍ਰਾਈਨੋਲਾਜੀ ਐਂਡ ਮੋਟਾਬੋਲੀਜ਼ਮ 'ਚ ਪ੍ਰਕਾਸ਼ਿਤ ਇਸ ਅਧਿਐਨ 'ਚ ਪਾਇਆ ਗਿਆ ਹੈ ਕਿ ਐਸਟ੍ਰੋਜਨ ਥੈਰੇਪੀ ਲੈਣ ਵਾਲੀਆਂ ਔਰਤਾਂ 'ਚ ਤਣਾਅ ਦਾ ਕਾਰਨ ਹਾਰਮੋਨ ਕੋਰਟੀਸੋਲ ਦਾ ਪੱਧਰ ਘੱਟ ਹੁੰਦਾ ਹੈ ਅਤੇ ਉਨ੍ਹਾਂ ਦੀ ਯਾਦਦਾਸ਼ਤ ਵਧਦੀ ਹੈ।


Related News