ਪੰਜਾਬ ਦੀਆਂ ਇਨ੍ਹਾਂ ਔਰਤਾਂ ਲਈ ਵੱਡੀ ਐਡਵਾਈਜ਼ਰੀ! ਹਸਪਤਾਲਾਂ ਨੂੰ ਨਵੇਂ ਹੁਕਮ ਜਾਰੀ

Monday, Dec 15, 2025 - 02:59 PM (IST)

ਪੰਜਾਬ ਦੀਆਂ ਇਨ੍ਹਾਂ ਔਰਤਾਂ ਲਈ ਵੱਡੀ ਐਡਵਾਈਜ਼ਰੀ! ਹਸਪਤਾਲਾਂ ਨੂੰ ਨਵੇਂ ਹੁਕਮ ਜਾਰੀ

ਫਾਜ਼ਿਲਕਾ (ਨਾਗਪਾਲ) : ਮੌਜੂਦਾ ਸਮੇਂ ਦੌਰਾਨ ਪੈ ਰਹੀ ਠੰਡ ਅਤੇ ਸੀਤ ਲਹਿਰ (ਕੋਲਡ ਵੇਵ) ਨੂੰ ਧਿਆਨ ’ਚ ਰੱਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਾਰੇ ਐੱਸ. ਐੱਮ. ਓਜ਼. ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ’ਚ ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਲੇਬਰ ਰੂਮਾਂ ਅਤੇ ਵਾਰਡਾਂ ’ਚ ਸਰਦੀ ਨੂੰ ਦੇਖਦੇ ਹੋਏ ਪੂਰੇ ਇੰਤਜ਼ਾਮ ਯਕੀਨੀ ਬਣਾਏ ਜਾਣ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਸੀਤ ਲਹਿਰ ਦੌਰਾਨ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚੇ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਇਸ ਲਈ ਉਨ੍ਹਾਂ ਦੀ ਦੇਖਭਾਲ ’ਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਐੱਸ. ਐੱਮ. ਓਜ਼. ਨੂੰ ਹਦਾਇਤ ਕੀਤੀ ਗਈ ਹੈ ਕਿ ਲੇਬਰ ਰੂਮ ਅਤੇ ਮੈਟਰਨਿਟੀ ਵਾਰਡਾਂ ’ਚ ਯੋਗ ਤਾਪਮਾਨ ਬਣਾਈ ਰੱਖਿਆ ਜਾਵੇ ਅਤੇ ਠੰਡ ਤੋਂ ਬਚਾਅ ਲਈ ਲੋੜੀਂਦੇ ਸਾਧਨ ਉਪਲੱਬਧ ਕਰਵਾਏ ਜਾਣ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪਾਵਰਕਾਮ ਲਈ ਪਿਆ ਨਵਾਂ ਪੰਗਾ, ਖ਼ਪਤਕਾਰ ਵੀ...

ਹਦਾਇਤਾਂ ਅਨੁਸਾਰ ਲੇਬਰ ਰੂਮਾਂ ’ਚ ਹੀਟਰਾਂ, ਗੀਜ਼ਰਾਂ ਅਤੇ ਗਰਮ ਪਾਣੀ ਦੀ ਸਹੂਲਤ ਯਕੀਨੀ ਬਣਾਈ ਜਾਵੇ। ਨਵਜੰਮੇ ਬੱਚਿਆਂ ਲਈ ਰੇਡੀਐਂਟ ਵਾਰਮਰ, ਕੰਗਾਰੂ ਮਦਰ ਕੇਅਰ ਦੀ ਵਿਵਸਥਾ ਅਤੇ ਸਾਫ਼-ਸੁਥਰੇ, ਗਰਮ ਕੱਪੜਿਆਂ ਦੀ ਉਪਲੱਬਧਤਾ ਲਾਜ਼ਮੀ ਬਣਾਈ ਜਾਵੇ। ਇਸ ਤੋਂ ਇਲਾਵਾ, ਬੱਚਿਆਂ ਦੇ ਵਾਰਡਾਂ ’ਚ ਠੰਡੀ ਹਵਾ ਤੋਂ ਬਚਾਅ ਲਈ ਦਰਵਾਜ਼ੇ ਅਤੇ ਖਿੜਕੀਆਂ ਢੰਗ ਨਾਲ ਬੰਦ ਰੱਖਣ ਅਤੇ ਬੈੱਡਾਂ ’ਤੇ ਕਾਫ਼ੀ ਗਰਮ ਕੰਬਲ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਡਿਲੀਵਰੀ ਤੋਂ ਪਹਿਲਾਂ ਅਤੇ ਬਾਅਦ 'ਚ ਵਿਸ਼ੇਸ਼ ਦੇਖਭਾਲ ਦਿੱਤੀ ਜਾਵੇ। ਉਨ੍ਹਾਂ ਨੂੰ ਠੰਡ ਤੋਂ ਬਚਣ, ਗਰਮ ਕੱਪੜੇ ਪਹਿਨਣ, ਪੋਸ਼ਟਿਕ ਭੋਜਨ ਲੈਣ ਅਤੇ ਸਮੇਂ-ਸਿਰ ਦਵਾਈਆਂ ਲੈਣ ਬਾਰੇ ਜਾਗਰੂਕ ਕੀਤਾ ਜਾਵੇ। ਲੇਬਰ ਰੂਮ ਸਟਾਫ਼ ਨੂੰ ਵੀ ਅਲਰਟ ਰਹਿਣ ਅਤੇ ਐਮਰਜੈਂਸੀ ਸਥਿਤੀ ’ਚ ਤੁਰੰਤ ਸੇਵਾਵਾਂ ਪ੍ਰਦਾਨ ਕਰਨ ਦੀ ਹਦਾਇਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਚੜ੍ਹਦੀ ਸਵੇਰ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆ, ਸੜਕ 'ਤੇ ਹੀ ਪੈ ਗਈਆਂ ਚੀਕਾਂ

ਇਸ ਦੇ ਨਾਲ ਹੀ ਸਾਰੇ ਹਸਪਤਾਲਾਂ ’ਚ 24 ਘੰਟੇ ਬਿਜਲੀ ਬੈਕਅਪ, ਐਮਰਜੈਂਸੀ ਦਵਾਈਆਂ ਅਤੇ ਆਕਸੀਜਨ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸੀਤ ਲਹਿਰ ਦੌਰਾਨ ਨਿਮੋਨੀਆ, ਸਾਹ ਸਬੰਧੀ ਬੀਮਾਰੀਆਂ ਅਤੇ ਹਾਈਪੋਥਰਮੀਆ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਲਈ ਬੱਚਿਆਂ ਦੀ ਨਿਗਰਾਨੀ ’ਤੇ ਖ਼ਾਸ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਖ਼ੀਰ ’ਚ ਸਿਵਲ ਸਰਜਨ ਨੇ ਆਮ ਲੋਕਾਂ, ਖ਼ਾਸ ਕਰਕੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਠੰਡ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਹੋਣ ’ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਨ। ਸਿਹਤ ਵਿਭਾਗ ਹਰ ਵਰਗ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ।      

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News