ਪ੍ਰਾਪਰਟੀ ਮਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਵੱਡੀ ਕਾਰਵਾਈ ਦੇ ਨਾਲ ਹੀ ਕੁਨੈਕਸ਼ਨ ਕੱਟਣ ਦੀ ਤਿਆਰੀ

Monday, Dec 08, 2025 - 01:22 PM (IST)

ਪ੍ਰਾਪਰਟੀ ਮਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਵੱਡੀ ਕਾਰਵਾਈ ਦੇ ਨਾਲ ਹੀ ਕੁਨੈਕਸ਼ਨ ਕੱਟਣ ਦੀ ਤਿਆਰੀ

ਚੰਡੀਗੜ੍ਹ : ਸ਼ਹਿਰ ਦੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਲਈ ਵੱਡੇ ਖ਼ਤਰੇ ਦੀ ਘੰਟੀ ਹੈ। ਦਰਅਸਲ ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਡਿਫਾਲਟਰਾਂ ਨੂੰ ਕੁਰਕੀ ਦਾ ਨੋਟਿਸ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਾਣੀ ਦੇ ਕੁਨੈਕਸ਼ਨ ਵੀ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ। ਨਗਰ ਨਿਗਮ ਨੇ 20 ਹਜ਼ਾਰ ਰੁਪਏ ਤੋਂ ਉੱਪਰ ਪ੍ਰਾਪਰਟੀ ਟੈਕਸ ਬਕਾਇਆ ਰੱਖਣ ਵਾਲੇ ਡਿਫ਼ਾਲਟਰਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਜਾਇਦਾਦ ਦੀ ਕੁਰਕੀ ਦੇ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 11 ਦਸੰਬਰ ਤੱਕ ਜਾਰੀ ਹੋਇਆ ਅਲਰਟ

ਇਸ ਤੋਂ ਪਹਿਲਾਂ ਨਿਗਮ 50 ਹਜ਼ਾਰ ਅਤੇ 30 ਹਜ਼ਾਰ ਰੁਪਏ ਤੋਂ ਉੱਪਰ ਬਕਾਇਆ ਰੱਖਣ ਵਾਲੇ ਟੈਕਸ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰ ਚੁੱਕਾ ਹੈ। ਸਿਰਫ ਇੰਨਾ ਹੀ ਨਹੀਂ, ਟੈਕਸ ਨਾ ਭਰਨ ਵਾਲੇ ਪ੍ਰਾਪਰਟੀ ਮਾਲਕਾਂ ਦਾ ਪਾਣੀ ਦਾ ਕੁਨੈਕਸ਼ਨ ਵੀ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : 'ਪਾਣੀ 'ਚ ਚੁੰਨ੍ਹੀ ਖੁੱਲ੍ਹ ਗਈ ਤੇ ਸਰੀਆ ਵੱਜਣ ਮਗਰੋਂ...', ਹੱਥ ਬੰਨ੍ਹ ਨਹਿਰ 'ਚ ਸੁੱਟੀ ਧੀ ਦੇ ਵੱਡੇ ਖ਼ੁਲਾਸੇ

ਦੱਸਣਯੋਗ ਹੈ ਕਿ ਵਰਤਮਾਨ 'ਚ ਨਗਰ ਨਿਗਮ ਕੋਲ ਟੈਕਸ ਡਿਫਾਲਟਰਾਂ ਦਾ ਕੁੱਲ ਬਕਾਇਆ 170 ਕਰੋੜ ਰੁਪਏ ਤੋਂ ਜ਼ਿਆਦਾ ਹੈ, ਜਿਸ 'ਚੋਂ ਕਰੀਬ 100 ਕਰੋੜ ਰੁਪਏ ਦੇ ਮਾਮਲੇ ਅਦਾਲਤਾਂ 'ਚ ਪੈਂਡਿੰਗ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News