ਮਹਿਲਾ ਨੇ ਸੜਕ ''ਤੇ ਸੁੱਟਿਆ ਕੂੜਾ, ਨੌਜਵਾਨ ਨੇ ਇੰਝ ਸਿਖਾਇਆ ਸਬਕ (ਵੀਡੀਓ)

Monday, Sep 24, 2018 - 05:44 PM (IST)

ਮਹਿਲਾ ਨੇ ਸੜਕ ''ਤੇ ਸੁੱਟਿਆ ਕੂੜਾ, ਨੌਜਵਾਨ ਨੇ ਇੰਝ ਸਿਖਾਇਆ ਸਬਕ (ਵੀਡੀਓ)

ਬੀਜਿੰਗ (ਬਿਊਰੋ)— ਅਕਸਰ ਲੋਕ ਘਰ ਅੰਦਰ ਤਾਂ ਸਾਫ-ਸਫਾਈ ਰੱਖਦੇ ਹਨ ਪਰ ਬਾਹਰ ਇਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੰਦੇ। ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇਕ ਮਹਿਲਾ ਨੇ ਕੁਝ ਅਜਿਹਾ ਹੀ ਕੀਤਾ ਪਰ ਉੱਥੋਂ ਲੰਘ ਰਹੇ ਇਕ ਨੌਜਵਾਨ ਨੂੰ ਉਸ ਨੂੰ ਚੰਗਾ ਸਬਕ ਸਿਖਾਇਆ। ਨੌਜਵਾਨ ਨੇ ਕਾਰ ਵਿਚੋਂ ਕੂੜਾ ਸੁੱਟਣ ਵਾਲੀ ਮਹਿਲਾ ਨੂੰ ਅਜਿਹਾ ਸਬਕ ਸਿਖਾਇਆ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲੇਗੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

ਅਸਲ ਵਿਚ ਇੱਥੇ ਇਕ ਕਾਰ ਟ੍ਰੈਫਿਕ ਸਿਗਨਲ 'ਤੇ ਆ ਕੇ ਰੁੱਕੀ। ਕਾਰ ਦੀ ਖਿੜਕੀ ਵਿਚੋਂ ਕੋਈ ਸੜਕ 'ਤੇ ਕੂੜਾ ਸੁੱਟ ਦਿੰਦਾ ਹੈ। ਉਸੇ ਵੇਲੇ ਉੱਥੇ ਇਕ ਬਾਈਕ ਸਵਾਰ ਆਉਂਦਾ ਹੈ। ਉਹ ਪਹਿਲਾਂ ਹੀ ਦੇਖ ਲੈਂਦਾ ਹੈ ਕਿ ਸੜਕ 'ਤੇ ਸੁੱਟਿਆ ਕੂੜਾ ਕਾਰ ਵਿਚੋਂ ਕਿਸੇ ਨੇ ਬਾਹਰ ਸੁੱਟਿਆ ਹੈ। ਉਹ ਕਾਰ ਵਿਚ ਸਵਾਰ ਲੋਕਾਂ ਨੂੰ ਸਬਕ ਸਿਖਾਉਣ ਲਈ ਕੂੜਾ ਚੁੱਕ ਕੇ ਵਾਪਸ ਕਾਰ ਵਿਚ ਸੁੱਟ ਦਿੰਦਾ ਹੈ। ਕਾਰ ਵਿਚ ਬੈਠੀ ਮਹਿਲਾ ਗੁੱਸੇ ਨਾਲ ਕਾਰ ਵਿਚੋਂ ਬਾਹਰ ਆਉਂਦੀ ਹੈ। ਇੰਨੇ ਨੂੰ ਗ੍ਰੀਨ ਸਿਗਨਲ ਹੋ ਜਾਂਦਾ ਹੈ ਅਤੇ ਬਾਈਕ ਸਵਾਰ ਉੱਥੋਂ ਨਿਕਲ ਜਾਂਦਾ ਹੈ। ਟਵਿੱਟਰ ਯੂਜ਼ਰ ਇਸ ਬਾਈਕ ਸਵਾਰ ਦੀ ਕਾਫੀ ਪ੍ਰਸ਼ੰਸਾ ਕਰ ਰਹੇ ਹਨ। ਕੁਝ ਲੋਕ ਕਹਿ ਕਰ ਰਹੇ ਹਨ 'ਗੁੱਡ ਜੌਬ' ਤਾਂ ਕੁਝ ਕਹਿ ਰਹੇ ਹਨ ਸ਼ਾਬਾਸ਼! ਵਧੀਆ ਸਬਕ ਸਿਖਾਇਆ।


Related News