ਇਟਲੀ ਦੇ ਸ਼ਹਿਰ ਪਲੇਰਮੋ ਵਿਖੇ 20 ਸਾਲਾ ਨੌਜਵਾਨ ਨਸਲੀ ਭੇਦਭਾਵ ਦਾ ਸ਼ਿਕਾਰ
Tuesday, Feb 11, 2020 - 10:01 AM (IST)

ਰੋਮ,(ਕੈਂਥ)— ਮੂਲ ਰੂਪ ਤੋਂ ਸੇਨੇਗਲ ਦਾ ਰਹਿਣ ਵਾਲੇ ਇੱਕ 20 ਸਾਲਾ ਨੌਜਵਾਨ 'ਤੇ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਨੂੰ ਇਟਲੀ ਦੇ ਸ਼ਹਿਰ ਪਾਲੇਰਮੋ ਵਿੱਚ ਨਸਲੀ ਹਮਲਾ ਕੀਤਾ ਗਿਆ। ਉਸ 'ਤੇ 30 ਦੇ ਕਰੀਬ ਗੋਰੇ ਮੁੰਡਿਆਂ ਵਲੋਂ ਹਮਲਾ ਕੀਤਾ ਗਿਆ ਜਦੋਂ ਕਿ ਉਹ ਆਪਣੇ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ। ਨੌਜਵਾਨ ਨੇ ਦੱਸਿਆ ਕਿ ਉਹ ਹਮਲਾ ਕਰਦੇ ਹੋਏ ਕਹਿ ਰਹੇ ਸਨ'ਨੀਗਰੋ ਸਾਡਾ ਦੇਸ਼ ਛੱਡੋ' ।
ਨੌਜਵਾਨ ਨੇ ਬਹੁਤ ਉੱਚੀ ਰੌਲਾ ਪਾਇਆ ਤਾਂ ਉਸ ਦੀ ਆਵਾਜ਼ ਸੁਣ ਕੇ ਕੁਝ ਲੋਕ ਉਸ ਦੀ ਮਦਦ ਵਿਚ ਆਏ ਅਤੇ ਹਮਲਾਵਰ ਉਸ ਨੂੰ ਛੱਡ ਕੇ ਦੌੜ ਗਏ। ਇਸ ਦਾ ਚਿਹਰਾ ਉਸ ਸਮੇਂ ਖੂਨ ਨਾਲ ਲੱਥ-ਪੱਥ ਸੀ ਅਤੇ ਜਿਸ ਨੂੰ ਮੌਕੇ 'ਤੇ ਪਾਲੇਰਮੋ ਦੇ ਸਿਵਿਕੋ ਹਸਪਤਾਲ ਲਿਜਾਇਆ ਗਿਆ। ਉਸ ਨੇ ਹੀ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਤੇ ਪੁਲਸ ਵਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੋ ਭਾਰਤੀ ਵੀ ਨਸਲੀ ਭੇਦਭਾਵ ਦੇ ਹਮਲੇ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ 'ਚ ਇਕ ਦੀ ਮੌਤ ਅਤੇ ਦੂਜਾ ਅਪਾਹਜਾਂ ਵਾਲੀ ਜ਼ਿੰਦਗੀ ਬਸਰ ਕਰ ਰਿਹਾ ਹੈ।