ਅਮਰੀਕੀ ਜਹਾਜ਼ ਨੇ ਤਾਈਵਾਨ ਜਲਡਮਰੂ ਦੇ ਉਪਰੋਂ ਭਰੀ ਉਡਾਣ, ਚੀਨ ਨੇ ਭੇਜੇ ਲੜਾਕੂ ਜਹਾਜ਼
Wednesday, Apr 17, 2024 - 06:30 PM (IST)
ਇੰਟਰਨੈਸ਼ਨਲ ਡੈਸਕ: ਚੀਨ ਦੀ ਫੌਜ ਨੇ ਬੁੱਧਵਾਰ 17 ਅਪ੍ਰੈਲ ਨੂੰ ਕਿਹਾ ਕਿ ਉਸਨੇ ਸੰਵੇਦਨਸ਼ੀਲ ਤਾਈਵਾਨ ਜਲਡਮਰੂ ਉੱਤੇ ਉੱਡ ਰਹੇ ਅਮਰੀਕੀ ਜਲ ਸੈਨਾ ਦੇ ਗਸ਼ਤੀ ਜਹਾਜ਼ਾਂ ਦੀ ਨਿਗਰਾਨੀ ਅਤੇ ਚੇਤਾਵਨੀ ਦੇਣ ਲਈ ਲੜਾਕੂ ਜਹਾਜ਼ ਭੇਜੇ ਹਨ। ਇਹ ਮਿਸ਼ਨ ਚੀਨ ਅਤੇ ਅਮਰੀਕਾ ਦੇ ਰੱਖਿਆ ਮੁਖੀਆਂ ਵਿਚਾਲੇ ਹੋਈ ਗੱਲਬਾਤ ਦੇ ਕੁਝ ਘੰਟਿਆਂ ਬਾਅਦ ਆਇਆ ਸੀ। ਤੁਹਾਨੂੰ ਦੱਸ ਦੇਈਏ ਕਿ ਚੀਨ ਲੋਕਤਾਂਤਰਿਕ ਤਰੀਕੇ ਨਾਲ ਸ਼ਾਸਿਤ ਤਾਈਵਾਨ 'ਤੇ ਪ੍ਰਭੂਸੱਤਾ ਦਾ ਦਾਅਵਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਜਲਡਮਰੂ 'ਤੇ ਉਸਦੇ ਅਧਿਕਾਰ ਖੇਤਰ ਵਿਚ ਆਉਂਧਾ ਹੈ। ਜਦੋਂ ਕਿ ਤਾਈਵਾਨ ਅਤੇ ਅਮਰੀਕਾ ਦਾ ਮੰਨਣਾ ਹੈ ਕਿ ਤਾਈਵਾਨ ਜਲਡਮਰੂ ਇੱਕ ਅੰਤਰਰਾਸ਼ਟਰੀ ਜਲ ਮਾਰਗ ਹੈ।
ਇਹ ਵੀ ਪੜ੍ਹੋ: ਨਕਲੀ ਨਹੀਂ UAE 'ਚ ਪਿਆ ਅਸਲੀ ਮੀਂਹ; ਰਿਕਾਰਡ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਬਣੀ ਹੜ੍ਹ ਵਰਗੀ ਸਥਿਤੀ
ਖੇਤਰ ਵਿੱਚ ਤਾਇਨਾਤ ਯੂਐਸ ਨੇਵੀ ਦੇ 7ਵੇਂ ਫਲੀਟ ਨੇ ਕਿਹਾ ਕਿ ਪੀ-8ਏ ਪੋਸੀਡਨ ਸਮੁੰਦਰੀ ਗਸ਼ਤੀ ਅਤੇ ਜਾਸੂਸੀ ਜਹਾਜ਼, ਜੋ ਕਿ ਪਣਡੁੱਬੀ ਵਿਰੋਧੀ ਕਾਰਵਾਈਆਂ ਲਈ ਵੀ ਵਰਤੇ ਜਾਂਦੇ ਹਨ, ਨੇ ਅੰਤਰਰਾਸ਼ਟਰੀ ਹਵਾਈ ਖੇਤਰ ਵਿੱਚ ਜਲਡਮਰੂ ਉੱਤੇ ਉਡਾਣ ਭਰੀ। ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਤਾਈਵਾਨ ਜਲਡਮਰੂ ਦੇ ਅੰਦਰ ਸੰਚਾਲਨ ਕਰਕੇ, ਸੰਯੁਕਤ ਰਾਜ ਅਮਰੀਕਾ ਸਾਰੇ ਦੇਸ਼ਾਂ ਦੇ ਸਮੁੰਦਰੀ ਜਹਾਜ਼ਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਦਾ ਹੈ। ਤਾਈਵਾਨ ਜਲਡਮਰੂ ਤੋਂ ਜਹਾਜ਼ਾਂ ਦੀ ਆਵਾਜਾਈ ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਲਈ ਸੰਯੁਕਤ ਰਾਜ ਅਮਰੀਕਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।"
ਇਹ ਵੀ ਪੜ੍ਹੋ: ਬੁਸ਼ਰਾ ਬੀਬੀ ਨੂੰ ਨਹੀਂ ਮਿਲੀ ਇਮਰਾਨ ਦੇ ਕੋਲ ਅਦਿਆਲਾ ਜੇਲ੍ਹ ’ਚ ਸ਼ਿਫਟ ਹੋਣ ਦੀ ਇਜਾਜ਼ਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।