ਇਟਲੀ ਤੋਂ ਮੰਦਭਾਗੀ ਖਬਰ, 26 ਸਾਲਾ ਪੰਜਾਬੀ ਨੌਜਵਾਨ ਦੀ ਬੇਵਕਤੀ ਮੌਤ

Friday, Mar 22, 2024 - 04:47 PM (IST)

ਇਟਲੀ ਤੋਂ ਮੰਦਭਾਗੀ ਖਬਰ, 26 ਸਾਲਾ ਪੰਜਾਬੀ ਨੌਜਵਾਨ ਦੀ ਬੇਵਕਤੀ ਮੌਤ

ਮਿਲਾਨ (ਸਾਬੀ ਚੀਨੀਆ): ਵਿਦੇਸ਼ਾਂ ਵਿੱਚ ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਹੋਣ ਦੀਆ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਮੰਦਭਾਗੀ ਘਟਨਾ ਇਟਲੀ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪੰਜਾਬੀ ਦੀ ਦਿਮਾਗ ਦੀ ਨਾੜੀ ਫਟਣ ਨਾਲ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਹਿਚਾਣ ਜਤਿੰਦਰ ਸਿੰਘ  ਵੱਜੋਂ ਹੋਈ ਹੈ।  26 ਸਾਲਾ ਜਤਿੰਦਰ ਸਿੰਘ ਪੰਜਾਬ ਦੇ ਪਿੰਡ ਰਸਨਹੇੜੀ ਤਹਿਸੀਲ ਖਰੜ ਨਾਲ ਸੰਬੰਧਿਤ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਜਤਿੰਦਰ ਸਿੰਘ ਬਨਿਓਲੋ ਸਨਵੀਤੋ ਜ਼ਿਲ੍ਹਾ ਮਾਨਤੋਵਾ ਵਿਖੇ ਰਹਿੰਦਾ ਸੀ ਅਤੇ ਫੈਕਟਰੀ ਵਿਚ ਕੰਮ ਕਰਦਾ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਰਹਿ ਰਹੇ ਅਸਥਾਈ ਵਸਨੀਕਾਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤਾ ਇਹ ਐਲਾਨ

ਮ੍ਰਿਤਕ ਦੇ ਪਿਤਾ ਸਰਨਜੀਤ ਸਿੰਘ ਜੋ ਕਿ ਇਟਲੀ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਹੀ ਜਤਿੰਦਰ ਸਿੰਘ ਨੂੰ ਇਟਲੀ ਬੁਲਾਇਆ ਸੀ। ਮ੍ਰਿਤਕ ਦੇ ਦੋਸਤ ਜਗਤਾਰ ਸਿੰਘ  ਨੇ ਦੱਸਿਆ ਕਿ ਜਤਿੰਦਰ ਸਿੰਘ ਦਾ ਅੰਤਿਮ ਸੰਸਕਾਰ ਪੰਜਾਬ ਵਿੱਚ ਹੀ ਕੀਤਾ ਜਾਵੇਗਾ। ਸਰਕਾਰੀ ਕਾਰਵਾਈਆਂ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਪੰਜਾਬ ਭੇਜਿਆ ਜਾਵੇਗਾ। ਉਨ੍ਹਾਂ ਇਟਲੀ ਦੀਆਂ ਸਮਾਜਿਕ, ਧਾਰਮਿਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਮ੍ਰਿਤਕ ਜਤਿੰਦਰ ਸਿੰਘ ਦੀ ਦੇਹ ਨੂੰ ਭਾਰਤ ਭੇਜਣ ਲਈ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਜਨਮ ਭੂਮੀ 'ਤੇ ਹੋ ਸਕਣ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News