ਸਮੁੰਦਰ ਕੰਢੇ ਪਾਇਆ ਗਿਆ ਇਹ ਵਿਲੱਖਣ ਜੀਵ, ਵਿਗਿਆਨੀ ਵੀ ਹੋਏ ਹੈਰਾਨ

09/14/2017 5:58:38 PM

ਟੇਕਸਾਸ— ਸਮੁੰਦਰ ਦੀ ਡੂੰਘਾਈ ਵਿਚ ਹਾਲੇ ਵੀ ਅਜਿਹੇ ਕਈ ਰਾਜ਼ ਲੁਕੇ ਹਨ, ਜਿਨ੍ਹਾਂ ਬਾਰੇ ਮਨੁੱਖ ਨੂੰ ਨਹੀਂ ਪਤਾ। ਹਾਰਵੇ ਤੂਫਾਨ ਦੇ ਥੰਮ ਜਾਣ ਮਗਰੋਂ ਟੇਕਸਾਸ ਵਿਚ ਇਕ ਤਿੱਖੇ ਦੰਦਾਂ ਵਾਲਾ ਰਹੱਸਮਈ ਸਮੁੰਦਰੀ ਜੀਵ ਦਿਖਾਈ ਦਿੱਤਾ ਹੈ। ਪ੍ਰੀਤੀ ਦੇਸਾਈ ਨਾਂ ਦੀ ਔਰਤ ਨੇ ਸਮੁੰਦਰ ਕੰਢੇ ਇਸ ਜੀਵ ਨੂੰ ਦੇਖਿਆ ਅਤੇ ਫਿਰ ਟਵਿੱਟਰ 'ਤੇ ਇਸ ਦੀਆਂ ਤਸਵੀਰਾਂ ਪੋਸਟ ਕਰ ਲਿਖਿਆ,''ਓਕੇ, ਜੀਵ ਵਿਗਿਆਨ ਟਵਿੱਟਰ, ਇਹ ਕੀ ਚੀਜ਼ ਹੈ?''
ਉਸ ਦੀ ਇਸ ਪੋਸਟ ਨੂੰ ਜੀਵ ਵਿਗਿਆਨੀ ਅਤੇ ਮੱਛੀ ਮਾਹਰ ਡਾਕਟਰ ਕੇਨਿਥ ਟਿਘੇ ਨੂੰ ਭੇਜਿਆ ਗਿਆ, ਜੋ ਇਹ ਮੰਨਦੇ ਹਨ ਕਿ ਇਹ ਜੀਵ ਇਕ ਤਿੱਖੇ ਦੰਦਾਂ ਵਾਲਾ ਸਨੇਕ-ਈਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਗਾਰਡਨ ਜਾਂ ਕਾਂਗਰ ਈਲ ਵੀ ਹੋ ਸਕਦਾ ਹੈ ਕਿਉਂਕਿ ਇਹ ਤਿੰਨੇ ਪ੍ਰਜਾਤੀਆਂ ਟੇਕਸਾਸ ਵਿਚ ਪਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੇ ਦੰਦ ਬਹੁਤ ਤਿੱਖੇ ਹੁੰਦੇ ਹਨ।''
ਟਵਿੱਟਰ 'ਤੇ ਲੋਕਾਂ ਨੇ ਕਿਹਾ-ਏਲੀਅਨ
ਟਵਿੱਟਰ 'ਤੇ ਇਸ ਜੀਵ ਦੀਆਂ ਤਸਵੀਰਾਂ ਆਉਂਦੇ ਹੀ ਪੂਰੀ ਦੁਨੀਆ ਵਿਚ ਇਸ ਦੀ ਪਛਾਣ 'ਤੇ ਬਹਿਸ ਛਿੜ ਗਈ ਹੈ। ਕੋਈ ਇਸ ਜੀਵ ਨੂੰ ਏਲੀਅਨ ਕਹਿ ਰਿਹਾ ਹੈ 'ਤੇ ਕੋਈ ਰਾਖਸ਼। ਜਦਕਿ ਜੀਵ-ਜੰਤੂਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਨੇਕ ਜਾਂ ਟਸਕੀ ਈਲ ਹੈ। ਈਲ ਇਕ ਤਰ੍ਹਾਂ ਦੀ ਮੱਛੀ ਹੁੰਦੀ ਹੈ, ਜੋ ਅਟਲਾਂਟਿਕ ਮਹਾਸਾਗਰ ਵਿਚ ਪਾਈ ਜਾਂਦੀ ਹੈ। 
ਬਿਨਾ ਅੱਖਾਂ ਦੇ ਹੈ ਇਹ ਜੀਵ
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਿਸ਼ਾਲ ਜੀਵ ਦੀਆਂ ਅੱੱਖਾਂ ਨਹੀਂ ਹਨ। ਇਸ ਦੇ ਦੰਦ ਇੰਨੇ ਤਿੱਖੇ ਹਨ ਕਿ ਇਨਸਾਨ ਨੂੰ ਕੱਚਾ ਹੀ ਖਾ ਜਾਵੇ। ਇਸ ਦਾ ਸਰੀਰ ਸਿਲੰਡਰ ਦੇ ਆਕਾਰ ਵਰਗਾ ਹੈ।
ਪ੍ਰੀਤੀ ਨੇ ਇਹ ਸੋਚਦੇ ਹੋਏ ਕਿ ''ਕੁਦਰਤ ਆਪਣਾ ਰਸਤਾ ਖੁਦ ਬਣਾ ਲਵੇਗੀ'', ਇਸ ਜੀਵ ਨੂੰ ਸਮੁੰਦਰ ਕੰਢੇ ਛੱਡ ਦਿੱਤਾ।


Related News