ISRO ਦੇ ਵਿਗਿਆਨੀ ਨਾਲ ਵਾਪਰਿਆ ਹਾਦਸਾ, ਕਾਰ ਨੂੰ ਲੱਗ ਗਈ ਅੱਗ, ਵਾਲ-ਵਾਲ ਬਚੀ ਜਾਨ
Sunday, Jun 02, 2024 - 07:46 PM (IST)
ਮੋਹਾਲੀ (ਨਿਆਮੀਆਂ)- ਇਸਰੋ ਦੇ ਇੱਕ ਵਿਗਿਆਨੀ ਨੂੰ ਟਾਟਾ ਹਾਰੀਅਰ ਕਾਰ ਲੈਣੀ ਉਸ ਵੇਲੇ ਭਾਰੀ ਪੈ ਗਈ ਜਦੋਂ ਉਸ ਦੀ ਚਲਦੀ ਹੋਈ ਕਾਰ ਨੂੰ ਅਚਾਨਕ ਹੀ ਅੱਗ ਲੱਗ ਗਈ। ਉਸ ਕਾਰ ਵਿੱਚ ਇਹ ਵਿਗਿਆਨੀ ਅਤੇ ਉਸ ਦੀ ਪਤਨੀ ਸਵਾਰ ਸਨ, ਜਿਨ੍ਹਾਂ ਨੇ ਗੱਡੀ 'ਚੋਂ ਨਿਕਲ ਕੇ ਜਾਨ ਬਚਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਸੌਰਵ ਬਲਵਾੜਾ ਨਾਂ ਦਾ ਇਹ ਵਿਗਿਆਨੀ ਇਸਰੋ ਦੇ ਮੋਹਾਲੀ ਸਥਿਤ ਅਦਾਰੇ ਸੈਮੀਕੰਡਕਟਰ ਲੈਬੋਰੇਟਰੀ ਵਿੱਚ ਇੱਕ ਵਿਗਿਆਨੀ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਵਿਗਿਆਨੀ ਨੇ ਅਜੇ ਛੇ ਕੁ ਮਹੀਨੇ ਪਹਿਲਾਂ ਹੀ ਟਾਟਾ ਹਾਰੀਅਰ ਕਾਰ ਖਰੀਦੀ ਸੀ। ਜਦੋਂ ਉਹ ਤੇ ਉਨ੍ਹਾਂ ਦੀ ਪਤਨੀ ਦੋਵੇਂ ਇਸ ਕਾਰ ਤੇ ਸਵਾਰ ਹੋ ਕੇ ਫੇਸ 5 ਵੱਲ ਜਾ ਰਹੇ ਸਨ ਤਾਂ ਅਚਾਨਕ ਕਾਰ ਵਿੱਚੋਂ ਧੂੰਆਂ ਨਿਕਲਣ ਲੱਗ ਗਿਆ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਦੀ ਮੌਤ ਦੀ ਫ਼ੈਲੀ ਅਫ਼ਵਾਹ, ਸਾਬਕਾ CM ਨੇ ਖ਼ੁਦ ਟਵੀਟ ਕਰ ਦੱਸਿਆ, 'ਇਹ ਸਭ ਝੂਠ ਹੈ...'
ਵਿਗਿਆਨੀ ਨੇ ਕਾਰ ਨੂੰ ਤੁਰੰਤ ਰੋਕ ਦਿੱਤਾ ਅਤੇ ਉਹ ਅਤੇ ਉਨ੍ਹਾਂ ਦੀ ਪਤਨੀ ਕਾਰ ਵਿੱਚੋਂ ਬਾਹਰ ਨਿਕਲ ਆਏ। ਬਾਅਦ ਵਿੱਚ ਉਹਨਾਂ ਨੇ ਅੱਗ ਬੁਝਾਉਣ ਲਈ ਆਸ-ਪਾਸ ਪਾਣੀ ਦੀ ਤਲਾਸ਼ ਕੀਤੀ ਅਤੇ ਉਥੋਂ ਹੀ ਇੱਕ ਰੇਹੜੀ ਵਾਲੇ ਤੋਂ ਪਾਣੀ ਦੀ ਬਾਲਟੀ ਚੁੱਕ ਕੇ ਕਾਰ ਦੇ ਇੰਜਣ 'ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤੀ, ਜਿਸ ਨਾਲ ਅੱਗ 'ਤੇ ਥੋੜ੍ਹਾ ਕਾਬੂ ਪੈ ਗਿਆ। ਪ੍ਰੰਤੂ ਉਸ ਦੀਆਂ ਤਾਰਾਂ ਫਿਰ ਵੀ ਹੇਠਲੇ ਪਾਸੋਂ ਜਲਦੀਆਂ ਰਹੀਆਂ।
ਇਸ ਵਿਗਿਆਨੀ ਨੇ ਦੱਸਿਆ ਕਿ ਉਸ ਨੇ ਟਾਟਾ ਕੰਪਨੀ ਦੇ ਅਧਿਕਾਰਤ ਸ਼ੋਅਰੂਮਾਂ ਵਿੱਚ ਇਸ ਬਾਰੇ ਕਈ ਫੋਨ ਕੀਤੇ ਪ੍ਰੰਤੂ ਕਿਸੇ ਪਾਸਿਓਂ ਵੀ ਉਸ ਨੂੰ ਮਦਦ ਨਹੀਂ ਮਿਲੀ। ਲਗਭਗ ਦੋ ਢਾਈ ਘੰਟਿਆਂ ਬਾਅਦ ਟਾਟਾ ਕੰਪਨੀ ਦੇ ਇੱਕ ਸ਼ੋਅਰੂਮ ਨੇ ਉਨ੍ਹਾਂ ਦੀ ਗੱਡੀ ਨੂੰ ਉਥੋਂ ਚੁਕਵਾਇਆ ਅਤੇ ਸ਼ੋਅਰੂਮ ਵਿੱਚ ਲੈ ਗਏ। ਇਸ ਸਬੰਧੀ ਇਸ ਵਿਗਿਆਨੀ ਨੇ ਮੋਹਾਲੀ ਫੇਜ਼ ਇੱਕ ਦੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਫੇਜ਼ ਪੰਜ ਦੀ ਮਾਰਕੀਟ ਵਿੱਚ ਦੁਕਾਨਾਂ ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸ਼ਾਂਤਮਈ ਢੰਗ ਨਾਲ ਚੋਣਾਂ ਨੇਪਰੇ ਚਾੜ੍ਹਨ ਲਈ ਵੋਟਰਾਂ ਦਾ ਧੰਨਵਾਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e