ਗੁਰਦਾਸਪੁਰ ''ਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ 10ਵਾਂ ''ਅੰਤਰਰਾਸ਼ਟਰੀ ਯੋਗ ਦਿਵਸ''
Friday, Jun 21, 2024 - 05:07 PM (IST)
ਗੁਰਦਾਸਪੁਰ (ਹਰਮਨ)-ਅੱਜ ਪੂਰੇ ਜ਼ਿਲ੍ਹੇ ਅੰਦਰ ਵੱਖ-ਵੱਖ ਸੰਗਠਨਾਂ ਵੱਲੋਂ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਤਹਿਤ ਗੁਰਦਾਸਪੁਰ ਦੇ ਸ਼ਹੀਦ ਬਲਵਿੰਦਰ ਸਿੰਘ ਪਾਰਕ (ਫਿਸ਼ ਪਾਰਕ) ਵਿਖੇ ਪਤੰਜਲੀ ਯੋਗ ਸਮਿਤੀ ਅਤੇ ਭਾਰਤ ਸਵਾਭਿਮਾਨ ਨੇ ਭਾਰਤ ਵਿਕਾਸ ਪ੍ਰੀਸ਼ਦ ਅਤੇ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਨਾਲ ਮਿਲ ਕੇ ਪ੍ਰਭਾਵਸ਼ਾਲੀ ਯੋਗ ਸ਼ਿਵਰ ਦਾ ਆਯੋਜਨ ਕੀਤਾ। ਅੰਤਰਰਾਸ਼ਟਰੀ ਯੋਗ ਦਿਵਸ ਦੇ ਪ੍ਰੋਟੋਕੋਲ ਅਨੁਸਾਰ ਯੋਗਾ ਪ੍ਰਾਣਾਯਾਮ ਦਾ ਅਭਿਆਸ ਪਤੰਜਲੀ ਯੋਗ ਸਮਿਤੀ ਦੇ ਸੂਬਾ ਸੋਸ਼ਲ ਮੀਡੀਆ ਇੰਚਾਰਜ ਰੋਹਿਤ ਉੱਪਲ ਨੇ ਆਪਣੇ ਸਾਥੀ ਸ਼ਿਵ ਗੌਤਮ ਅਤੇ ਸੁਮਨ ਮਹਾਜਨ ਨਾਲ ਕਰਵਾਇਆ। ਬ੍ਰਿਜ ਭੂਸ਼ਣ ਗੁਪਤਾ ਨੇ ਮੰਚ ਸੰਚਾਲਨ ਕੀਤਾ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ।
ਇਹ ਵੀ ਪੜ੍ਹੋ- ਨਗਰ ਨਿਗਮ ਦੀ ਮੀਟਿੰਗ ’ਚ ਪਹੁੰਚੇ ਮੰਤਰੀ ਧਾਲੀਵਾਲ, ਅਧਿਕਾਰੀਆਂ ਨੂੰ ਪਾਈ ਝਾੜ, ਦਿੱਤਾ 10 ਦਿਨ ਦਾ ਅਲਟੀਮੇਟਮ
ਇਸ ਯੋਗ ਸ਼ਿਵਰ ਦੌਰਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਐਸਡੀਐਮ ਕਰਮਜੀਤ ਸਿੰਘ, ਗੁਰਮੀਤ ਸਿੰਘ ਪਾਹੜਾ, ਅਮਰਜੋਤ ਸਿੰਘ ਬੱਬੇਹਾਲੀ ਅਤੇ ਮੋਹਿਤ ਮਹਾਜਨ ਨੇ ਸਮੂਹ ਗੁਰਦਾਸਪੁਰ ਨਿਵਾਸੀਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਅਤੇ ਰੋਜ਼ਾਨਾ ਯੋਗਾ ਕਰਨ ਲਈ ਕਿਹਾ। ਇਸ ਸਮਾਗਮ ਨੂੰ ਟਾਟਾ ਏ. ਆਈ. ਏ. ਦੀ ਗੁਰਦਾਸਪੁਰ ਸ਼ਾਖਾ ਵੱਲੋਂ ਸਪਾਂਸਰ ਕੀਤਾ ਗਿਆ ਜਿਸ ਤਹਿਤ ਕਲੱਸਟਰ ਹੈੱਡ ਪ੍ਰਦੀਪ ਸਾਹਦਾ, ਮਾਰਕੀਟਿੰਗ ਮੈਨੇਜਰ ਵਿਸ਼ਾਲ ਬਟੂਰੀਆ ਨੇ ਸ਼ਮੂਲੀਅਤ ਕੀਤੀ। ਭਾਰਤ ਵਿਕਾਸ ਸਿਟੀ ਯੂਨਿਟ ਦੇ ਮੁਖੀ ਰਾਜੇਸ਼ ਸਲਹੋਤਰਾ ਦੀ ਅਗਵਾਈ 'ਚ ਸਮੂਹ ਪਤਵੰਤਿਆਂ ਨੇ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪੰਡਿਤ ਵਿਜੇ ਅਤੇ ਅਸ਼ੋਕ ਦੀ ਅਗਵਾਈ ਵਿੱਚ ਸ਼ਹਿਰ ਦੇ ਸਮੂਹ ਸੀਨੀਅਰ ਪੰਡਿਤ ਸਮੂਹਾਂ ਵੱਲੋਂ ਸ਼ੰਖਾਂ ਦੇ ਨਾਲ ਮੰਗਲ ਗਾਇਨ ਦਾ ਆਯੋਜਨ ਕੀਤਾ।
ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ
ਇਸ ਪ੍ਰੋਗਰਾਮ ਵਿੱਚ ਗੁਰਦਾਸਪੁਰ ਦੇ ਪੁਲਸ ਮੁਲਾਜ਼ਮਾਂ, ਖੇਡ ਬੱਚਿਆਂ ਤੋਂ ਇਲਾਵਾ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਯੋਗਦਾਨ ਪਾਇਆ। ਆਏ ਹੋਏ ਸਾਰੇ ਪਤਵੰਤਿਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਨੂੰ ਪਤੰਜਲੀ ਅਤੇ ਭਾਰਤ ਸਵਾਭਿਮਾਨ, ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਨੇ ਤਿੱਬੜ ਤੋਂ ਆਏ ਯੋਗਾ ਅਧਿਆਪਕ ਸੰਜੀਵ ਦੇ ਨਾਲ ਯੋਗਾ ਦੀ ਖੂਬਸੂਰਤ ਪੇਸ਼ਕਾਰੀ ਦਿੱਤੀ। ਇਸ ਮੌਕੇ ਦਰਸ਼ਨ ਮਹਾਜਨ, ਰਿਸ਼ੀਕਾਂਤ, ਵਿਸ਼ਵ ਹਿੰਦੂ ਪ੍ਰੀਸ਼ਦ, ਸਨਾਤਨ ਚੇਤਨਾ ਮੰਚ, ਅਗਰਵਾਲ ਸਭਾ, ਚੈਂਬਰ ਆਫ ਕਾਮਰਸ, ਗਗਨ ਮਹਾਜਨ, ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਅਤੇ ਲੈਬਾਰਟਰੀ ਯੂਨਿਟ ਪੰਜਾਬ ਐਂਡ ਸਿੰਧ ਬੈਂਕ, ਅਲਟਰਾਟੈਕ ਸੀਮੈਂਟ ਆਦਿ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8