ਵਾਈਲਡ ਲਾਈਫ਼ ਸੈਂਚੂਰੀ ''ਚ ਲੱਗੀ ਅੱਗ ''ਤੇ ਕਰੀਬ 12 ਘੰਟਿਆਂ ਮਗਰੋਂ ਅੱਗ ''ਤੇ ਪਾਇਆ ਗਿਆ ਕਾਬੂ
Wednesday, Jun 19, 2024 - 03:46 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਸਰਹੱਦੀ ਖੇਤਰ ਦੇ ਇਲਾਕੇ ਕਥਲੌਰ ਵਿਖੇ ਬੀਤੇ ਦਿਨ ਵਾਈਲਡ ਲਾਈਫ਼ ਸੈਚੂਰੀ ਅਚਾਨਕ ਅੱਗ ਲੱਗਣ ਨਾਲ ਜਿੱਥੇ ਇਕਦਮ ਹਫ਼ੜਾ-ਦਫ਼ੜੀ ਮੱਚ ਗਈ ਸੀ, ਉਸ ਦੇ ਨਾਲ ਭਾਰੀ ਨੁਕਸਾਨ ਹੋਣ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਕਈ ਜੰਗਲੀ ਜਾਨਵਰਾਂ ਦੇ ਬੱਚੇ ਵੀ ਜ਼ਖ਼ਮੀ ਹੋਏ ਹਨ। ਅੱਜ ਇਸ ਸਾਰੇ ਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚੇ ਡੀ. ਐੱਫ਼. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਅੱਗ ਬੀਤੀ ਦੁਪਹਿਰ ਤੇਜ਼ ਗਰਮੀ ਅਤੇ ਹਵਾ ਕਾਰਨ ਬਹੁਤ ਤੇਜ਼ੀ ਨਾਲ ਫੈਲ ਗਈ ਸੀ, ਜਿਸ ਨੂੰ ਬੁਝਾਉਣ ਲਈ ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਤੋਂ ਫਾਇਰ ਬ੍ਰਿਗੇਡ ਸਮੇਤ 10 ਹਵਾਈ ਫ਼ੌਜ ਦੀਆਂ ਗੱਡੀਆਂ ਦੀ ਮਦਦ ਨਾਲ ਕਰੀਬ 12 ਘੰਟੇ ਤੋਂ ਵੱਧ ਸਮੇਂ ਬਾਅਦ ਬੜੀ ਜੱਦੋ-ਜ਼ਹਿਦ ਕਰਨ ਤੋਂ ਬਾਅਦ ਕਾਬੂ ਪਾਇਆ ਗਿਆ ਹੈ।
ਇਹ ਵੀ ਪੜ੍ਹੋ- ਗਰਮੀ ਤੋਂ ਜਲਦ ਮਿਲੇਗੀ ਰਾਹਤ, ਓਰੇਂਜ ਤੇ ਯੈਲੋ ਅਲਰਟ ਦਰਮਿਆਨ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ
ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਵੀ ਜਾਨਵਰ ਦੀ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਿਰਫ਼ ਕੁਝ ਜਾਨਵਰਾਂ ਦੇ ਛੋਟੇ ਬੱਚਿਆਂ ਨੂੰ ਮਾਮੂਲੀ ਅੱਗ ਦਾ ਸੇਕ ਪਿਆ ਹੈ ਪਰ ਉਨ੍ਹਾਂ ਦੀ ਹਾਲਤ ਠੀਕ ਹੋਣ ਕਾਰਨ ਉਨ੍ਹਾਂ ਨੂੰ ਦੋਬਾਰਾ ਜੰਗਲ ਵਿੱਚ ਛੱਡ ਦਿੱਤਾ ਗਿਆ ਹੈ। ਬਾਕੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸਾਰੀ ਸੈਂਚੂਰੀ 1700 ਤੋਂ 1800 ਏਕੜ ਵਿਚ ਫੈਲੀ ਹੋਈ ਹੈ ਪਰ ਜੋ 150 ਏਕੜ ਦੇ ਕਰੀਬ ਏਰੀਆ ਸੀ, ਉਸ ਨੂੰ ਅੱਗ ਨੇ ਪ੍ਰਭਾਵਿਤ ਕੀਤਾ ਹੈ ਕਿਉਂਕਿ ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ, ਜਿਸ ਕਾਰਨ ਇਸ 'ਤੇ ਕਾਬੂ ਕਰਨ ਵਿੱਚ ਸਮਾਂ ਲੱਗ ਹੈ। ਦੂਜੇ ਪਾਸੇ ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਹੈਲੀਕਾਪਟਰ ਦੀ ਮਦਦ ਲੈਣ ਦੀ ਵੀ ਤਜਵੀਜ਼ ਰੱਖੀ ਗਈ ਹੈ ਸੀ।
ਇਹ ਵੀ ਪੜ੍ਹੋ- ਨਿਹੰਗ ਬਾਣੇ 'ਚ ਆਏ ਨੌਜਵਾਨ ਘਰ ਦੇ ਬਾਹਰੋਂ ਕਰ ਗਏ ਵੱਡਾ ਕਾਂਡ, ਜਦ ਵੇਖਿਆ CCTV ਤਾਂ ਉੱਡੇ ਪਰਿਵਾਰ ਦੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।