ਕੋਹਲੀ, ਪੰਡਯਾ, ਰਿੰਕੂ ਨੇ ਸਮੁੰਦਰ ਕੰਢੇ ਖੇਡਿਆ ਵਾਲੀਬਾਲ, ਸੁਪਰ 8 ਮੈਚਾਂ ਲਈ ਹੋ ਰਹੇ ਨੇ ਤਰੋਤਾਜ਼ਾ
Tuesday, Jun 18, 2024 - 12:00 PM (IST)
ਬ੍ਰਿਜਟਾਊਨ : ਭਾਰਤੀ ਟੀਮ ਨੇ ਅਫਗਾਨਿਸਤਾਨ ਵਿਰੁੱਧ ਸੁਪਰ 8 ਮੁਕਾਬਲੇ ਤੋਂ ਪਹਿਲਾਂ ਬਾਰਬਾਡੋਸ ਵਿੱਚ ਇੱਕ ਦੋਸਤਾਨਾ ਬੀਚ ਵਾਲੀਬਾਲ ਮੈਚ ਵਿੱਚ ਹਿੱਸਾ ਲਿਆ। ਵਿਰਾਟ ਕੋਹਲੀ, ਅਰਸ਼ਦੀਪ ਸਿੰਘ, ਰਿੰਕੂ ਸਿੰਘ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਖਲੀਲ ਅਹਿਮਦ ਅਤੇ ਹੋਰ ਕਈ ਸਟਾਰ ਕ੍ਰਿਕਟਰ ਸਮੁੰਦਰ ਕੰਢੇ ਵਾਲੀਬਾਲ ਮੈਚ ਖੇਡਣ 'ਚ ਰੁੱਝੇ ਨਜ਼ਰ ਆਏ। ਬੀ.ਸੀ.ਸੀ.ਆਈ. ਨੇ ਐਕਸ 'ਤੇ ਵਾਲੀਬਾਲ ਖੇਡਣ ਵਾਲੇ ਭਾਰਤੀ ਕ੍ਰਿਕਟਰਾਂ ਦਾ ਵੀਡੀਓ ਸਾਂਝੀ ਕੀਤੀ ਹੈ ਅਤੇ ਇਸ ਨੂੰ ਕੈਪਸ਼ਨ ਦਿੱਤੀ - ਸਮੁੰਦਰ ਕੰਢੇ 'ਤੇ ਆਰਾਮ ਕਰਦੇ ਹੋਏ, #TeamIndia ਤਰੀਕੇ ਨਾਲ!
ਨਿਊਯਾਰਕ 'ਚ ਸਹਿ ਮੇਜ਼ਬਾਨ ਅਮਰੀਕਾ 'ਤੇ ਜਿੱਤ ਤੋਂ ਬਾਅਦ ਭਾਰਤ ਨੇ ਸੁਪਰ 8 ਪੜਾਅ ਲਈ ਕੁਆਲੀਫਾਈ ਕਰ ਲਿਆ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਗਰੁੱਪ ਏ 'ਚ ਲਗਾਤਾਰ ਤਿੰਨ ਮੈਚ ਜਿੱਤ ਕੇ ਆਖਰੀ ਅੱਠ 'ਚ ਜਗ੍ਹਾ ਪੱਕੀ ਕੀਤੀ। ਭਾਰਤ ਨੇ ਆਇਰਲੈਂਡ 'ਤੇ 8 ਵਿਕਟਾਂ ਦੀ ਸ਼ਾਨਦਾਰ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਕੱਟੜ ਵਿਰੋਧੀ ਪਾਕਿਸਤਾਨ ਦੇ ਖਿਲਾਫ ਆਪਣੇ ਦੂਜੇ ਗਰੁੱਪ-ਪੜਾਅ ਦੇ ਮੈਚ ਵਿੱਚ, ਭਾਰਤੀ ਟੀਮ ਜਸਪ੍ਰੀਤ ਬੁਮਰਾਹ ਸਮੇਤ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਬਦੌਲਤ 6 ਦੌੜਾਂ ਨਾਲ ਜਿੱਤਣ ਵਿੱਚ ਕਾਮਯਾਬ ਰਹੀ। ਤੀਜੇ ਮੈਚ ਵਿੱਚ ਅਰਸ਼ਦੀਪ ਸਿੰਘ ਨੇ 4 ਵਿਕਟਾਂ ਲਈਆਂ ਜਿਸ ਕਾਰਨ ਅਮਰੀਕਾ ਦੀ ਟੀਮ 110 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨਾਕਾਮ ਰਹੇ, ਸ਼ਿਵਮ ਦੂਬੇ ਅਤੇ ਸੂਰਿਆਕੁਮਾਰ ਯਾਦਵ ਨੇ ਧੀਰਜ ਬਣਾਈ ਰੱਖਿਆ ਅਤੇ ਭਾਰਤ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ। ਫਲੋਰੀਡਾ 'ਚ ਆਊਟਫੀਲਡ ਗਿੱਲੇ ਹੋਣ ਕਾਰਨ ਕੈਨੇਡਾ ਖਿਲਾਫ ਭਾਰਤ ਦਾ ਮੈਚ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ।
📍 Barbados
Unwinding at the beach 🌊, the #TeamIndia way! #T20WorldCup pic.twitter.com/4GGHh0tAqg
— BCCI (@BCCI) June 17, 2024
ਸੁਪਰ-8 ਮੈਚਾਂ ਦਾ ਸ਼ਡਿਊਲ
19 ਜੂਨ : ਅਮਰੀਕਾ ਬਨਾਮ ਦੱਖਣੀ ਅਫਰੀਕਾ, ਐਂਟੀਗੁਆ, ਰਾਤ 8 ਵਜੇ
20 ਜੂਨ: ਇੰਗਲੈਂਡ ਬਨਾਮ ਵੈਸਟ ਇੰਡੀਜ਼, ਸੇਂਟ ਲੂਸੀਆ, ਸਵੇਰੇ 6 ਵਜੇ
20 ਜੂਨ: ਅਫਗਾਨਿਸਤਾਨ ਬਨਾਮ ਭਾਰਤ, ਬਾਰਬਾਡੋਸ, ਰਾਤ 8 ਵਜੇ
21 ਜੂਨ: ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਐਂਟੀਗੁਆ, ਸਵੇਰੇ 6 ਵਜੇ
21 ਜੂਨ: ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਸੇਂਟ ਲੂਸੀਆ, ਰਾਤ 8 ਵਜੇ
22 ਜੂਨ: ਅਮਰੀਕਾ ਬਨਾਮ ਵੈਸਟ ਇੰਡੀਜ਼, ਬਾਰਬਾਡੋਸ, ਸਵੇਰੇ 6 ਵਜੇ
22 ਜੂਨ: ਭਾਰਤ ਬਨਾਮ ਬੰਗਲਾਦੇਸ਼, ਐਂਟੀਗੁਆ, ਰਾਤ 8 ਵਜੇ
23 ਜੂਨ: ਅਫਗਾਨਿਸਤਾਨ ਬਨਾਮ ਆਸਟ੍ਰੇਲੀਆ, ਸੇਂਟ ਵਿਨਸੈਂਟ, ਸਵੇਰੇ 6 ਵਜੇ
23 ਜੂਨ: ਅਮਰੀਕਾ ਬਨਾਮ ਇੰਗਲੈਂਡ, ਬਾਰਬਾਡੋਸ, ਰਾਤ 8 ਵਜੇ
24 ਜੂਨ: ਵੈਸਟ ਇੰਡੀਜ਼ ਬਨਾਮ ਦੱਖਣੀ ਅਫਰੀਕਾ, ਐਂਟੀਗੁਆ, ਸਵੇਰੇ 6 ਵਜੇ
24 ਜੂਨ: ਆਸਟ੍ਰੇਲੀਆ ਬਨਾਮ ਭਾਰਤ, ਸੇਂਟ ਲੂਸੀਆ, ਰਾਤ 8 ਵਜੇ
25 ਜੂਨ: ਅਫਗਾਨਿਸਤਾਨ ਬਨਾਮ ਬੰਗਲਾਦੇਸ਼, ਸੇਂਟ ਵਿਨਸੈਂਟ, ਸਵੇਰੇ 6 ਵਜੇ
27 ਜੂਨ: ਸੈਮੀਫਾਈਨਲ 1, ਗੁਆਨਾ, ਸਵੇਰੇ 6 ਵਜੇ
27 ਜੂਨ: ਸੈਮੀਫਾਈਨਲ 2, ਤ੍ਰਿਨੀਦਾਦ, ਰਾਤ 8 ਵਜੇ
29 ਜੂਨ: ਫਾਈਨਲ, ਬਾਰਬਾਡੋਸ, ਰਾਤ 8 ਵਜੇ
ਭਾਰਤ ਟੀ-20 ਵਿਸ਼ਵ ਕੱਪ ਟੀਮ
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਰਿਜ਼ਰਵ : ਰਿੰਕੂ ਸਿੰਘ, ਖਲੀਲ ਅਹਿਮਦ।
ਟੀ-20 ਵਿਸ਼ਵ ਕੱਪ ਟੀਮ
ਰਾਸ਼ਿਦ ਖਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਇਸਹਾਕ, ਮੁਹੰਮਦ ਨਬੀ, ਗੁਲਬਦੀਨ ਨਾਇਬ, ਕਰੀਮ ਜਨਤ, ਨੰਗਯਾਲ ਖਰੋਟੀ, ਮੁਜੀਬ ਉਰ ਰਹਿਮਾਨ, ਨੂਰ ਅਹਿਮਦ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ, ਫਰੀਦ ਅਹਿਮਦ ਮਲਿਕ।
ਰਿਜ਼ਰਵ : ਸਾਦਿਕ ਅਟਲ, ਹਜ਼ਰਤੁੱਲਾ ਜ਼ਜ਼ਈ, ਸਲੀਮ ਸਫੀ।