ਕਥਲੌਰ ਦੇ ''ਵਾਇਲਡ ਲਾਈਫ ਸੈਂਚੁਰੀ '' ''ਚ ਲੱਗੀ ਭਿਆਨਕ ਅੱਗ, ਦਰੱਖਤਾਂ ਸਮੇਤ ਸੈਂਕੜੇ ਜੀਵ ਜੰਤੂਆਂ ਦੀ ਗਈ ਜਾਨ
Tuesday, Jun 18, 2024 - 07:51 PM (IST)
ਬਮਿਆਲ/ਦੀਨਾਨਗਰ ( ਹਰਜਿੰਦਰ ਸਿੰਘ ਗੋਰਾਇਆ)-ਸਰਹੱਦੀ ਖੇਤਰ ਪਿੰਡ ਕਥਲੌਰ ਦੇ ਨਜ਼ਦੀਕ ਰਾਵੀ ਦਰਿਆ ਦੇ ਕਿਨਾਰੇ ਤੇ ਸਥਿਤ ਵਾਇਲਡ ਲਾਈਫ ਸੈਂਚੁਰੀ ਜੋ ਕਿ ਲਗਭਗ 1700 ਏਕੜ ਦੇ ਵਿੱਚ ਫੈਲੀ ਹੋਈ ਹੈ ।ਜਿਸ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕੁਦਰਤੀ ਜੀਵਾਂ ਦੇ ਨਾਲ ਪੂਰਾ ਜੰਗਲ ਸੜਨ ਦਾ ਭਾਰੀ ਨੁਕਸਾਨ ਦਾ ਸਮਾਚਾਰ ਦੱਸਿਆ ਜਾ ਰਿਹਾ। ਦਰਅਸਲ ਇਹ ਅੱਗ ਦੁਪਹਿਰ ਵੇਲੇ ਲੱਗੀ ਅਤੇ ਹੌਲੀ ਹੌਲੀ ਜੰਗਲ ਦੇ ਲਗਭਗ ਅੱਧੇ ਹਿੱਸੇ ਨੂੰ ਆਪਣੀ ਚਪੇਟ ਵਿੱਚ ਲੈਣ ਤੋਂ ਬਾਅਦ ਜੀਵ ਜੰਤੂਆਂ ਦਾ ਭਾਰੀ ਨੁਕਸਾਨ ਕਰ ਗਈ ।ਬਹੁਤ ਸਾਰੇ ਜੀਵ ਜੰਤੂ ਆਪਣੀ ਜਾਨ ਬਚਾਉਂਦੇ ਹੋਏ ਜੰਗਲ ਤੋਂ ਬਾਹਰ ਭੱਜਦੇ ਦਿਖਾਈ ਦਿੱਤੇ ਅਤੇ ਬਹੁਤ ਸਾਰੇ ਜੀਵ ਜੰਤੂ ਇਸ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਗਏ।
ਇਹ ਵੀ ਪੜ੍ਹੋ- ਗੁਰਮੀਤ ਸਿੰਘ ਮੀਤ ਹੇਅਰ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ
ਮੰਨਿਆ ਜਾ ਸਕਦਾ ਹੈ ਕਿ ਬਹੁਤ ਹੀ ਵੱਡਾ ਨੁਕਸਾਨ ਕੁਦਰਤ ਦਾ ਹੋਇਆ ਹੈ ।ਜਿਸ ਵਿੱਚ ਹਰੇ ਭਰੇ ਦਰੱਖਤਾਂ ਸਮੇਤ ਜੀਵ ਜੰਤੂਆਂ ਦੀ ਜਾਨ ਚੱਲ ਗਈ ਹੈ। ਜਾਣਕਾਰੀ ਅਨੁਸਾਰ ਇਹ ਵਾਇਲਡ ਲਾਈਫ ਸੈਂਚੁਰੀ ਦੇਸ਼ ਭਰ ਦੇ ਵਿੱਚ ਇੱਕ ਅਹਿਮ ਵਾਇਲਡ ਲਾਈਫ ਸੈਂਚੁਰੀ ਮੰਨਿਆ ਜਾਂਦਾ ਹੈ । ਜਿਸ ਵਿੱਚ ਜੰਗਲੀ ਜੀਵ, ਜੰਗਲੀ ਗਾਵਾਂ ,ਜੰਗਲੀ ਸੂਰ ,ਪਾੜੇ, ਡੀਅਰ ,ਮੋਰ ਬਾੜਾਸਿੰਘੇ , ਹਿਰਨ ਆਦਿ ਤੋਂ ਇਲਾਵਾ ਬਹੁਤ ਸਾਰੇ ਜੀਵ ਜੰਤੂ ਰਹਿੰਦੇ ਸਨ ।ਜਿਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਅਜੇ ਦੋ ਸਾਲ ਪਹਿਲਾਂ ਇਸ ਨੂੰ ਵਾਇਲਡ ਲਾਈਫ ਸੈਂਚੁਰੀ ਘੋਸ਼ਿਤ ਕੀਤਾ ਸੀ ਅਤੇ ਇਸ ਨੂੰ ਇੱਕ ਟੂਰਿਸਟ ਹੱਬ ਬਣਾਇਆ ਗਿਆ ਸੀ ।ਜਿਸ ਦੇ ਚਲਦੇ ਅਧਿਕਤਰ ਲੋਕ ਇਸ ਵਾਇਲਡ ਲਾਈਫ ਸੈਂਚੁਰੀ ਦੇ ਵਿੱਚ ਜੀਵ ਜੰਤੂ ਦੇਖਣ ਲਈ ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ ਲੈ ਕੇ ਪਹੁੰਚਦੇ ਸਨ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਪਿਓ-ਪੁੱਤ ਦੀ ਹੋਈ ਮੌਤ
ਇਸ ਤੋਂ ਇਲਾਵਾ ਇੱਕ ਵੱਡਾ ਪ੍ਰਬੰਧ ਵਾਇਲਡ ਲਾਈਫ ਵਿਭਾਗ ਦੇ ਵੱਲੋਂ ਇਥੇ ਕੀਤਾ ਗਿਆ ਸੀ ।ਜਿਸ ਦੇ ਵਿੱਚ ਇਲੈਕਟ੍ਰਿਕ ਕਾਰ ,ਸਾਈਕਲ ਆਦਿ ਰਾਹੀਂ ਲੋਕਾਂ ਨੂੰ ਇਸ ਵਾਇਲਡ ਲਾਈਫ ਵਿਚ ਅੰਦਰ ਘੁੰਮਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪ੍ਰੰਤੂ ਅੱਜ ਅਚਾਨਕ ਇਸ ਵਾਇਲਡ ਲਾਈਫ ਦੇ ਅੰਦਰ ਅੱਗ ਲੱਗਣ ਕਰਕੇ ਪੂਰੀ ਹੀ ਵਾਈਟ ਲਾਈਫ ਅੱਗ ਦਾ ਸ਼ਿਕਾਰ ਹੋ ਗਈ ਉਤੇ ਜਦ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤਾਂ ਉਦੋਂ ਤੱਕ ਸੈਂਕੜੇ ਦੀ ਗਿਣਤੀ ਦੇ ਵਿੱਚ ਜੀਵ ਜੰਤੂਆਂ ਦੇ ਸੜਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ । ਇਸ ਮੌਕੇ ਤੇ ਨਜ਼ਦੀਕੀ ਪਿੰਡ ਕਥਲੋਰ ਦੇ ਲੋਕਾਂ ਦੇ ਵੱਲੋਂ ਆਪਣਾ ਅੱਗ ਬਝਾਉਣ ਦੇ ਲਈ ਭਾਰੀ ਯੋਗਦਾਨ ਪਾਇਆ ਗਿਆ ।ਲੋਕਾਂ ਦੇ ਵੱਲੋਂ ਆਪਣੇ ਟਰੈਕਟਰ ਟਰਾਲੀ ਅਤੇ ਪਾਣੀ ਦੀਆਂ ਟੈਂਕੀਆਂ ਲੈ ਕੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜੋ ਜੀਵ ਜੰਤੂ ਜ਼ਖ਼ਮੀ ਹੋਏ ਸਨ ਉਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਵਿਖੇ ਪਹੁੰਚਣ ਵਿਚ ਵੀ ਸਹਾਇਤਾ ਕੀਤੀ ਗਈ ਵੀ ਯਕੀਨੀ ਬਣਾਇਆ ਗਿਆ।
ਇਹ ਵੀ ਪੜ੍ਹੋ- 9 ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਂਣ ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8