ਵੱਡੀ ਖ਼ਬਰ: ਭਾਖੜਾ ਨਹਿਰ ''ਚ ਪਿਆ ਪਾੜ, ਇਹ ਪਿੰਡ ਡੁੱਬਣ ਦੇ ਕੰਢੇ, ਸੈਂਕੜੇ ਏਕੜ ਫ਼ਸਲ ਤਬਾਹ
Tuesday, Jun 25, 2024 - 07:06 PM (IST)
ਬਠਿੰਡਾ (ਵੈੱਬ ਡੈਸਕ)- ਭਾਖੜਾ ਨਹਿਰ ਵਿਚ ਪਾੜ ਪੈਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇੜਾ ਕੋਲ ਭਾਖੜਾ ਵਿਚ ਪਾੜ ਪੈਣ ਕਾਰਨ ਖੇਤਾਂ ਵਿਚ ਪਾਣੀ ਆ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਕਰੀਬ 100 ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਸੈਂਕੜੇ ਏਕੜ ਖੇਤ ਪਾਣੀ ਵਿਚ ਡੁੱਬ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਭਾਖੜਾ ਨਹਿਰ ਵਿਚ ਕਰੀਬ 20 ਫੁੱਟ ਪਾੜ ਪਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਾੜ ਭਾਖੜਾ ਨਦੀ ਦੇ ਹੇਠਾਂ ਤੋਂ ਲੀਕੇਜ ਹੋਣ ਕਾਰਨ ਪਿਆ ਹੈ। ਜਿਸ ਕਰਕੇ ਪਿੰਡ ਨਥੇੜਾ ਅਤੇ ਜੋੜਕੀਆ ਦੇ ਕਿਸਾਨਾਂ ਦੀ ਕਰੀਬ 100 ਏਕੜ ਫਸਲ ਪਾਣੀ ਵਿਚ ਡੁੱਬਣ ਕਾਰਨ ਬਰਬਾਦ ਹੋ ਗਈ ਹੈ। ਇਹ ਦੋਵੇਂ ਪਿੰਡ ਪੰਜਾਬ-ਹਰਿਆਣਾ ਦੀ ਸਰਹੱਦ 'ਤੇ ਪੈਂਦੇ ਹਨ। ਨਹਿਰੀ ਵਿਭਾਗ ਅਤੇ ਕਿਸਾਨਾਂ ਵੱਲੋਂ ਭਾਖੜਾ ਨਹਿਰ ਵਿਚ ਵੱਡੇ ਕਟਾਅ ਨੂੰ ਫਿਲਹਾਲ ਬੰਦ ਕਰਕੇ ਖੇਤਾਂ ਵਿਚ ਜਾ ਰਹੇ ਪਾਣੀ ਨੂੰ ਰੋਕਿਆ ਗਿਆ। ਕਿਸਾਨਾਂ ਨੇ ਬਰਬਾਦ ਹੋਈ ਮੁਆਵਜ਼ੇ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ। ਉਥੇ ਹੀ ਬੇਸ਼ੱਕ ਨਹਿਰੀ ਵਿਭਾਗ ਵੱਲੋਂ ਪਿੱਛਿਓਂ ਪਾਣੀ ਬੰਦ ਕੀਤਾ ਗਿਆ ਹੈ ਪਰ ਹਾਲੇ ਵਿਚ ਤੇਜ਼ ਰਫ਼ਤਾਰ ਦੇ ਨਾਲ ਪਾਣੀ ਪਿੰਡਾਂ ਵੱਲ ਵੱਧ ਰਿਹਾ ਹੈ।
ਇਹ ਵੀ ਪੜ੍ਹੋ- ਨੰਗਲ 'ਚ ਵੱਡੀ ਵਾਰਦਾਤ: ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।