ਮੈਚ ਪਲੇਅ ਗੋਲਫ : ਰੰਧਾਵਾ ਆਖਰੀ 16 ''ਚ, ਜੀਵ ਹਾਰਿਆ

Saturday, Jun 15, 2024 - 04:53 PM (IST)

ਮੈਚ ਪਲੇਅ ਗੋਲਫ : ਰੰਧਾਵਾ ਆਖਰੀ 16 ''ਚ, ਜੀਵ ਹਾਰਿਆ

ਹਰਟਫੋਰਡਸ਼ਾਇਰ (ਇੰਗਲੈਂਡ), (ਭਾਸ਼ਾ) ਜੋਤੀ ਰੰਧਾਵਾ ਨੇ ਲੀਜੈਂਡਜ਼ ਟੂਰ ਆਫ ਸੀਨੀਅਰਜ਼ ਦੇ ਪਾਲ ਲਾਰੀ ਮੈਚਪਲੇ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਜਿੱਤ ਦੇ ਨਾਲ ਆਖਰੀ 16 ਵਿਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਪੰਜਾਹ ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਲਈ ਲੀਜੈਂਡਜ਼ ਟੂਰ 'ਤੇ ਆਪਣਾ ਪਹਿਲਾ ਪੂਰਾ ਸੀਜ਼ਨ ਖੇਡ ਰਹੇ ਰੰਧਾਵਾ ਨੇ ਮੈਲਕਮ ਮੈਕੇਂਜੀ ਨੂੰ ਹਰਾਇਆ। ਤੀਜੇ ਗੇੜ ਵਿੱਚ ਉਸ ਦਾ ਸਾਹਮਣਾ ਕੀਥ ਹੌਰਨ ਨਾਲ ਹੋਵੇਗਾ, ਜਿਸ ਨੇ ਦੂਜੇ ਦੌਰ ਵਿੱਚ ਜੀਵ ਮਿਲਖਾ ਸਿੰਘ ਨੂੰ ਹਰਾਇਆ ਸੀ। ਰੰਧਾਵਾ ਅਤੇ ਮੈਕੇਂਜੀ ਛੇ ਹੋਲ ਤੋਂ ਬਾਅਦ ਬਰਾਬਰੀ 'ਤੇ ਰਹੇ ਪਰ ਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਲੀਡ ਲੈ ਲਈ। 


author

Tarsem Singh

Content Editor

Related News