ਯੂਕ੍ਰੇਨ ਦਾ ਨਵਾਂ ਦਾਅ, ਨਾਗਰਿਕ ਨੂੰ ਗੋਲ਼ੀ ਮਾਰਨ ਵਾਲੇ ਰੂਸੀ ਫ਼ੌਜੀ ਨੂੰ ਸੁਣਾਈ ਉਮਰ ਕੈਦ

05/24/2022 10:12:51 AM

ਕੀਵ (ਬਿਊਰੋ): ਯੂਕ੍ਰੇਨ ਦੀ ਇਕ ਅਦਾਲਤ ਨੇ ਦੇਸ਼ ਵਿਚ ਇਕ ਨਾਗਰਿਕ ਦੇ ਕਤਲ ਦੇ ਦੋਸ਼ ਵਿਚ 21 ਸਾਲਾ ਰੂਸੀ ਫ਼ੌਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਜੰਗੀ ਅਪਰਾਧਾਂ ਨੂੰ ਲੈ ਕੇ ਪਹਿਲੇ ਮੁਕੱਦਮੇ 'ਚ ਇਹ ਸਜ਼ਾ ਸੁਣਾਈ ਗਈ। ਸਾਰਜੈਂਟ ਵਦਿਮ ਸ਼ਿਸ਼ਮਾਰਿਨ 'ਤੇ ਯੁੱਧ ਦੇ ਸ਼ੁਰੂਆਤੀ ਦਿਨਾਂ ਦੌਰਾਨ ਉੱਤਰ-ਪੂਰਬੀ ਸੁਮੀ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਯੂਕ੍ਰੇਨੀ ਨਾਗਰਿਕ ਨੂੰ ਗੋਲੀ ਮਾਰ ਕੇ ਮਾਰਨ ਦਾ ਦੋਸ਼ ਹੈ।

ਰੂਸੀ ਸਿਪਾਹੀ ਨੇ ਅਪਰਾਧ ਕੀਤਾ ਕਬੂਲ
ਰੂਸੀ ਸਿਪਾਹੀ ਨੇ ਆਪਣਾ ਦੋਸ਼ ਕਬੂਲ ਕੀਤਾ ਅਤੇ ਬਿਆਨ ਦਿੱਤਾ ਕਿ ਉਸ ਨੇ ਯੂਕ੍ਰੇਨੀ ਨਾਗਰਿਕ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਉਸ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਉਸ ਨੇ ਅਦਾਲਤ ਨੂੰ ਦੱਸਿਆ ਕਿ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਆਪਣੇ ਮੋਬਾਈਲ ਫੋਨ 'ਤੇ ਗੱਲ ਕਰ ਰਿਹਾ ਇਹ ਯੂਕ੍ਰੇਨੀ ਵਿਅਕਤੀ ਉਹਨਾਂ ਦੀ ਮੌਜੂਦਾ ਸਥਿਤੀ ਬਾਰੇ ਯੂਕ੍ਰੇਨੀ ਫ਼ੌਜੀਆਂ ਨੂੰ ਦੱਸ ਸਕਦਾ ਹੈ। ਇਸ ਤੋਂ ਪਹਿਲਾਂ ਰੂਸੀ ਸਿਪਾਹੀ ਨੇ ਅਦਾਲਤ ਵਿੱਚ ਮਾਰੇ ਗਏ ਵਿਅਕਤੀ ਦੀ ਪਤਨੀ ਦਾ ਸਾਹਮਣਾ ਕੀਤਾ ਸੀ, ਜਿਸ ਨੇ ਸ਼ਿਸ਼ਮਾਰੀਨ ਨੂੰ ਪੁੱਛਿਆ,'ਤੁਸੀਂ ਲੋਕ ਇੱਥੇ ਕਿਉਂ ਆਏ ਹੋ?' ਰੂਸੀ ਸਿਪਾਹੀ ਨੇ ਮਾਰੇ ਗਏ ਵਿਅਕਤੀ ਦੀ ਪਤਨੀ ਨੂੰ ਕਿਹਾ ਕਿ ਮੈਂ ਆਪਣਾ ਗੁਨਾਹ ਕਬੂਲ ਕਰਦਾ ਹਾਂ ਪਰ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਮੁਆਫ਼ ਨਹੀਂ ਕਰ ਸਕੋਗੇ। ਔਰਤ ਨੇ ਕਿਹਾ ਕਿ ਉਸ ਨੂੰ ਸਿਪਾਹੀ ਲਈ ਬੁਰਾ ਲੱਗ ਰਿਹਾ ਹੈ ਪਰ ਉਹ ਉਸ ਦੇ ਅਪਰਾਧਾਂ ਲਈ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕੇਗੀ।

ਪੜ੍ਹੋ ਇਹ ਅਹਿਮ ਖ਼ਬਰ - ਸ਼੍ਰੀਲੰਕਾ 'ਚ ਵਧਿਆ ਪੈਟਰੋਲ ਸੰਕਟ, ਹਸਪਤਾਲ ਜਾਣ ਲਈ ਤੇਲ ਨਾ ਮਿਲਣ ਕਾਰਨ ਨਵਜਨਮੇ ਬੱਚੇ ਦੀ ਮੌਤ 

ਰਾਸ਼ਟਰਪਤੀ ਜ਼ੇਲੇਂਸਕੀ ਨੇ ਕੀਤੀ ਇਹ ਅਪੀਲ 
ਦੂਜੇ ਪਾਸੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਰੂਸ 'ਤੇ "ਵੱਧ ਤੋਂ ਵੱਧ ਪਾਬੰਦੀਆਂ" ਲਗਾਉਣ ਦੀ ਮੰਗ ਕੀਤੀ, ਜਿਸ ਵਿੱਚ ਸਾਰੇ ਰੂਸੀ ਬੈਂਕਾਂ 'ਤੇ ਪਾਬੰਦੀਆਂ, ਰੂਸੀ ਤੇਲ ਦੀ ਦਰਾਮਦ 'ਤੇ ਰੋਕ ਅਤੇ ਰੂਸ ਨਾਲ ਸਾਰੇ ਵਪਾਰ ਨੂੰ ਰੋਕਣਾ ਸ਼ਾਮਲ ਹੈ।ਵਿਸ਼ਵ ਆਰਥਿਕ ਫੋਰਮ (WEF) ਦੀ ਸਾਲਾਨਾ ਮੀਟਿੰਗ 2022 ਨੂੰ ਵੀਡੀਓ ਲਿੰਕ ਰਾਹੀਂ ਸੰਬੋਧਿਤ ਕਰਦੇ ਹੋਏ, ਜ਼ੇਲੇਂਸਕੀ ਨੇ ਕਿਹਾ ਕਿ ਇਹ ਫ਼ੈਸਲਾ ਕਰਨ ਦਾ ਸਮਾਂ ਹੈ ਕੀ 'ਬੇਰਹਿਮ ਤਾਕਤ' ਦੁਨੀਆ 'ਤੇ ਰਾਜ ਕਰੇਗੀ।ਉਹਨਾਂ ਨੇ ਕਿਹਾ ਕਿ "ਰੂਸ ਨੂੰ ਵੱਧ ਤੋਂ ਵੱਧ ਪਾਬੰਦੀਆਂ ਦੇ ਅਧੀਨ ਹੋਣਾ ਚਾਹੀਦਾ ਹੈ। ਰੂਸੀ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਸਾਰੇ ਰੂਸੀ ਬੈਂਕਾਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਰੂਸ ਨਾਲ ਕੋਈ ਵਪਾਰ ਨਹੀਂ ਹੋਣਾ ਚਾਹੀਦਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News