ਯੂਕੇ: ਹਸਪਤਾਲਾਂ ''ਚ ਹੋਰ ਇਲਾਜ ਕਰਵਾਉਣ ਗਏ 8,747 ਮਰੀਜ਼ ਕੋਰੋਨਾ ਦੀ ਭੇਂਟ ਚੜ੍ਹੇ

Tuesday, May 25, 2021 - 03:23 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਮਹਾਮਾਰੀ ਦੌਰਾਨ ਇੰਗਲੈਂਡ ਦੇ ਹਸਪਤਾਲਾਂ ਵਿੱਚ ਹੋਰ ਬਿਮਾਰੀਆਂ ਦਾ ਇਲਾਜ ਕਰਵਾਉਂਦੇ ਹੋਏ, ਐੱਨ ਐੱਚ ਐੱਸ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਕੋਰੋਨਾ ਨਾਲ ਬਿਮਾਰ ਹੋਣ ਦੇ ਬਾਅਦ ਤਕਰੀਬਨ 8700 ਤੋਂ ਵਧੇਰੇ ਮਰੀਜਾਂ ਦੀ ਮੌਤ ਹੋਈ ਹੈ। ਐੱਨ ਐੱਚ ਐੱਸ ਦੇ ਸੀਨੀਅਰ ਡਾਕਟਰਾਂ ਅਨੁਸਾਰ ਇਕੱਲੇ ਕਮਰਿਆਂ ਦੀ ਘਾਟ, ਨਿੱਜੀ ਸੁਰੱਖਿਆ ਉਪਕਰਣਾਂ ਦੀ ਘਾਟ ਅਤੇ ਮਹਾਮਾਰੀ ਦੇ ਸ਼ੁਰੂ ਵਿੱਚ ਸਟਾਫ ਦੁਆਰਾ ਮਰੀਜ਼ਾਂ ਦੀ ਜਾਂਚ ਕਰਨ ਵਿੱਚ ਅਸਮਰੱਥਾ ਕਾਰਨ ਵਾਇਰਸ ਦੀ ਲਾਗ ਹੋਈ ਹੈ। 

ਇੰਗਲੈਂਡ ਵਿੱਚ ਐੱਨ ਐੱਚ ਐੱਸ ਟਰੱਸਟ ਦੁਆਰਾ ਜਾਰੀ ਕੀਤੇ ਗਏ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਮਾਰਚ 2020 ਤੋਂ ਲੈ ਕੇ ਹੁਣ ਤੱਕ ਹਸਪਤਾਲਾਂ ਵਿੱਚ ਲੱਗਭਗ 32,307 ਵਿਅਕਤੀ ਹੋਰ ਇਲਾਜ ਦੌਰਾਨ ਇਸ ਬਿਮਾਰੀ ਦਾ ਸ਼ਿਕਾਰ ਹੋਏ ਹਨ ਅਤੇ ਉਨ੍ਹਾਂ ਵਿੱਚੋਂ 8,747 ਦੀ ਮੌਤ ਹੋਈ ਹੈ। ਮੌਤਾਂ ਸੰਬੰਧੀ ਇਹ ਅੰਕੜੇ ਇੰਗਲੈਂਡ ਦੇ 81 ਹਸਪਤਾਲਾਂ ਵਿੱਚੋਂ 'ਫਰੀਡਮ ਆਫ ਇਨਫਰਮੇਸ਼ਨ' ਤਹਿਤ ਪ੍ਰਾਪਤ ਹੋਏ ਹਨ। 

ਪੜ੍ਹੋ ਇਹ ਅਹਿਮ ਖਬਰ - ਰੂਸ ਨੇ ਨਿਭਾਈ ਦੋਸਤੀ, ਭਾਰਤ ਨੂੰ ਭੇਜੀ ਐਮਰਜੈਂਸੀ ਦਵਾਈਆਂ ਦੀ ਵੱਡੀ ਖੇਪ

ਅੰਕੜਿਆਂ ਅਨੁਸਾਰ ਯੂਨੀਵਰਸਿਟੀ ਹਸਪਤਾਲ ਬਰਮਿੰਘਮ ਟਰੱਸਟ ਵਿੱਚ ਸਭ ਤੋਂ ਵੱਧ 408 ਮੌਤਾਂ ਹੋਈਆਂ, ਉਸ ਤੋਂ ਬਾਅਦ ਨਾਟਿੰਘਮ ਯੂਨੀਵਰਸਿਟੀ ਹਸਪਤਾਲ 'ਚ 279 ਮੌਤਾਂ ਅਤੇ ਫਰਿਮਲੇ ਹੈਲਥ ਵਿੱਚ 259 ਮੌਤਾਂ ਹੋਈਆਂ ਹਨ। ਹਸਪਤਾਲਾਂ ਵਿੱਚ ਕੋਰੋਨਾ ਕਾਰਨ ਮਰਨ ਵਾਲੇ ਇਹ 8,747 ਮਰੀਜ ਕਿਸੇ ਹੋਰ ਕਾਰਨ ਜਿਵੇਂ ਕਿ ਸੱਟਾਂ ਦਾ ਇਲਾਜ, ਕੋਈ ਹੋਰ ਗੰਭੀਰ ਬਿਮਾਰੀ, ਅਪ੍ਰੇਸ਼ਨ ਹੋਣ ਕਰਕੇ ਹਸਪਤਾਲ ਵਿੱਚ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News