ਤੁਰਕੀ ਨੇ ਜਰਮਨੀ ''ਤੇ ਅੱਤਵਾਦ ਨੂੰ ਬੜ੍ਹਾਵਾ ਦੇਣ ਦਾ ਲਗਾਇਆ ਦੋਸ਼

Tuesday, Aug 08, 2017 - 04:05 AM (IST)

ਤੁਰਕੀ ਨੇ ਜਰਮਨੀ ''ਤੇ ਅੱਤਵਾਦ ਨੂੰ ਬੜ੍ਹਾਵਾ ਦੇਣ ਦਾ ਲਗਾਇਆ ਦੋਸ਼

ਅੰਕਾਰਾ— ਤੁਰਕੀ ਦੇ ਰਾਸ਼ਟਰਪਤੀ ਤਈਅਪ ਐਰਦੋਗਨ ਨੇ ਜਰਮਨੀ 'ਤੇ ਦੋਸ਼ ਲਗਾਇਆ ਕਿ ਉਹ ਉਨ੍ਹਾਂ ਵੱਲੋਂ ਭੇਜੇ ਜਾਣ ਵਾਲੇ ਹਜ਼ਾਰਾਂ ਫਾਇਲਾਂ ਦਾ ਜਵਾਬ ਨਾ ਦੇ ਕੇ ਅੱਤਵਾਦੀਆਂ ਦੀ ਮਦਦ ਕਰ ਰਿਹਾ ਹੈ। ਐਰਦੋਗਨ ਨੇ ਪੱਤਰਕਾਰ ਸੰਮੇਲਨ 'ਚ ਕਿਹਾ, ''ਜਰਮਨੀ ਅੱਤਵਾਦੀਆਂ ਦੀ ਮਦਦ ਕਰ ਰਿਹਾ ਹੈ। ਅਸੀਂ ਜਰਮਨ ਚਾਂਸਲਰ ਅਰਜੇਲਾ ਮਾਰਕਲ ਨੂੰ 4500 ਫਾਈਲਾਂ ਭੇਜੀਆਂ ਪਰ ਉਨ੍ਹਾਂ ਨੇ ਹੁਣ ਤਕ ਉਨ੍ਹਾਂ 'ਚੋਂ ਇਕ ਦਾ ਵੀ ਜਵਾਬ ਨਹੀਂ ਦਿੱਤਾ ਹੈ।''
ਹਾਲਾਂਕਿ ਜਰਮਨੀ ਨੇ ਰਾਸ਼ਟਰਪਤੀ ਐਰਦੋਗਨ ਦੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਸਰਕਾਰੀ ਸੂਤਰਾਂ ਨੇ ਕਿਹਾ, ''ਇਸ ਬਾਰੇ ਸਭ ਕੁਝ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ। ਦੁਬਾਰਾ ਉਨ੍ਹਾਂ ਦੋਸ਼ ਨੂੰ ਦੁਹਰਾਉਣ ਤੋਂ ਕੁਝ ਨਹੀਂ ਹੋਵੇਗਾ।'' ਤੁਰਕੀ ਨੇ ਪਿਛਲੇ ਮਹੀਨੇ ਇਕ ਜਰਮਨੀ ਨਾਗਰਿਕ ਸਣੇ 10 ਮਨੁੱਖੀ ਅਧਿਕਾਰ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ 'ਤੇ ਮੁਸਲਿਮ ਧਰਮ ਗੁਰੂ ਫਤੁੱਲਾਹ ਗੁਲੇਨ ਨਾਲ ਸਬੰਧ ਹੋਣ ਦਾ ਦੋਸ਼ ਹੈ, ਜਿਸ ਨੇ ਪਿਛਲੇ ਸਾਲ ਤੁਰਕੀ 'ਚ ਅਸਫਲ ਤਖਤਾਪਲਟ ਦੀ ਕੋਸ਼ਿਸ਼ ਕੀਤੀ ਸੀ।


Related News