ਥਾਈਲੈਂਡ ਗਏ ਪੰਜਾਬੀਆਂ ਨੂੰ ਲੈ ਕੇ ਹੋਸ਼ ਉਡਾ ਦੇਣ ਵਾਲਾ ਖ਼ੁਲਾਸਾ! ਚਿੰਤਾ ''ਚ ਡੁੱਬੇ ਪੰਜਾਬ ਰਹਿੰਦੇ ਪਰਿਵਾਰ

Thursday, Dec 11, 2025 - 11:21 AM (IST)

ਥਾਈਲੈਂਡ ਗਏ ਪੰਜਾਬੀਆਂ ਨੂੰ ਲੈ ਕੇ ਹੋਸ਼ ਉਡਾ ਦੇਣ ਵਾਲਾ ਖ਼ੁਲਾਸਾ! ਚਿੰਤਾ ''ਚ ਡੁੱਬੇ ਪੰਜਾਬ ਰਹਿੰਦੇ ਪਰਿਵਾਰ

ਚੰਡੀਗੜ੍ਹ : ਪੰਜਾਬ ਤੋਂ ਥਾਈਲੈਂਡ ਗਏ ਪੰਜਾਬੀਆਂ ਨੂੰ ਲੈ ਕੇ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਉੱਥੇ ਪੰਜਾਬੀ ਲੋਕਾਂ ਤੋਂ ਜੰਗਲਾਂ 'ਚ ਸਾਈਬਰ ਠੱਗੀ ਕਰਵਾਈ ਜਾ ਰਹੀ ਹੈ। ਇਸ ਹੋਸ਼ ਉਡਾ ਦੇਣ ਵਾਲੇ ਖ਼ੁਲਾਸੇ ਕਾਰਨ ਉਕਤ ਪੰਜਾਬੀਆਂ ਦੇ ਪਰਿਵਾਰ ਵੱਡੀ ਚਿੰਤਾ 'ਚ ਡੁੱਬ ਗਏ ਹਨ। ਦਰਅਸਲ ਇਕ ਹਿੰਦੀ ਅਖ਼ਬਾਰ ਦੀ ਖ਼ਬਰ ਮੁਤਾਬਕ ਪੰਜਾਬ ਤੋਂ ਥਾਈਲੈਂਡ ਟੂਰਿਸਟ ਵੀਜ਼ਾ 'ਤੇ ਗਏ ਕਰੀਬ 370 ਲੋਕ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਏ। ਕੇਂਦਰੀ ਵਿਦੇਸ਼ ਮੰਤਰਾਲਾ ਉਨ੍ਹਾਂ ਦੀ ਭਾਲ ਕਰ ਰਿਹਾ ਹੈ ਅਤੇ ਇਸ ਸਬੰਧੀ ਥਾਈਲੈਂਡ ਸਰਕਾਰ ਅਤੇ ਬੈਂਕਾਕ ਸਥਿਤ ਭਾਰਤੀ ਅੰਬੈਸੀ ਨੇ ਇਨ੍ਹਾਂ ਲੋਕਾਂ ਦੇ ਨਾਂ, ਪਤੇ ਭਾਰਤ ਨੂੰ ਭੇਜੇ ਹਨ ਕਿਉਂਕਿ ਉਹ ਵੀਜ਼ਾ ਦੀ ਤੈਅ ਮਿਆਦ ਖ਼ਤਮ ਹੋਣ ਦੇ ਬਾਵਜੂਦ ਵੀ ਵਾਪਸ ਨਹੀਂ ਪਰਤੇ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡਾ ਘਪਲਾ! ਪਾਵਰਕਾਮ ਨੇ ਕਰ 'ਤੀ ਸਖ਼ਤ ਕਾਰਵਾਈ, ਰੀਡਰਾਂ ਦੀ...

ਇਸ ਮਾਮਲੇ ਦਾ ਖ਼ੁਲਾਸਾ ਉਸ ਵੇਲੇ ਹੋਇਆ, ਜਦੋਂ ਪਿਛਲੇ ਮਹੀਨੇ ਥਾਈਲੈਂਡ ਦੀ ਫ਼ੌਜ ਨੇ ਜੰਗਲਾਂ 'ਚ ਚੱਲ ਰਹੇ ਇਕ ਗੈਰ-ਕਾਨੂੰਨੀ ਮਾਫ਼ੀਆ ਨੈੱਟਵਰਕ 'ਤੇ ਕਾਰਵਾਈ ਕੀਤੀ। ਇਸ ਦੌਰਾਨ ਦਹਿਸ਼ਤ 'ਚ ਭੱਜਦੇ ਹੋਏ 36 ਭਾਰਤੀ ਮੁੰਡੇ-ਕੁੜੀਆਂ ਫ਼ੌਜ ਦੇ ਕੈਂਪ 'ਚ ਪੁੱਜੇ ਅਤੇ ਹੱਡਬੀਤੀ ਸੁਣਾਈ, ਜਿਸ ਨੂੰ ਸੁਣ ਕੇ ਥਾਈਲੈਂਡ ਪ੍ਰਸ਼ਾਸਨ ਵੀ ਹੈਰਾਨ ਰਹਿ ਗਿਆ। ਥਾਈਲੈਂਡ ਏਜੰਸੀਆਂ ਨੂੰ ਸ਼ੱਕ ਹੈ ਕਿ ਬਾਕੀ ਲਾਪਤਾ ਪੰਜਾਬੀਆਂ ਸਣੇ ਹੋਰ ਭਾਰਤੀ ਸਾਈਬਰ ਸਲੇਵਰੀ ਦਾ ਸ਼ਿਕਾਰ ਹੋ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, SCERT ਨੇ ਸ਼ਡਿਊਲ ਕੀਤਾ ਜਾਰੀ, ਅਧਿਆਪਕਾਂ ਨੂੰ ਵੀ...

ਕੇਂਦਰ ਨੇ ਜਾਂਚ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਸੌਂਪੀ ਹੈ। ਟੀਮਾਂ ਘਰ-ਘਰ ਜਾ ਕੇ ਪੁੱਛਗਿੱਛ ਕਰ ਰਹੀਆਂ ਹਨ ਕਿ ਕੌਣ, ਕਦੋਂ ਗਿਆ ਅਤੇ ਕਿਸ ਦੇ ਸੰਪਰਕ 'ਚ ਸੀ। ਪੰਜਾਬ ਵਾਪਸ ਪਰਤੇ ਨੌਜਵਾਨਾਂ ਨੇ ਖ਼ੁਲਾਸਾ ਕੀਤਾ ਕਿ ਮੁੰਬਈ, ਬੈਂਗਲੁਰੂ ਅਤੇ ਹਰਿਆਣਾ ਦੇ ਏਜੰਟ ਉਨ੍ਹਾਂ ਨੂੰ ਵਧੀਆ ਨੌਕਰੀ ਦਾ ਲਾਲਚ ਦੇ ਕੇ ਇਸ ਧੰਦੇ 'ਚ ਫਸਾ ਰਹੇ ਹਨ। ਜੰਗਲਾਂ 'ਚ ਉਨ੍ਹਾਂ ਕੋਲੋਂ ਸਾਈਬਰ ਠੱਗੀ ਕਰਵਾਈ ਜਾਂਦੀ ਹੈ। ਉਹ ਸਾਈਬਰ ਠੱਗੀ ਦੀ 80 ਹਜ਼ਾਰ ਤੋਂ ਇਕ ਲੱਖ ਤੱਕ ਦੀ ਤਨਖ਼ਾਹ ਦਿੰਦੇ ਹਨ ਪਰ ਪਾਸਪੋਰਟ ਵਾਪਸ ਨਹੀਂ ਕਰਦੇ। ਉਹ ਜੇਕਰ ਕੰਮ ਲਈ ਮਨ੍ਹਾਂ ਕਰਦੇ ਹਨ ਤਾਂ ਉਨ੍ਹਾਂ ਨੂੰ ਕੁੱਟਿਆ-ਮਾਰਿਆ ਜਾਂਦਾ ਹੈ ਅਤੇ ਰੋਟੀ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਉਹ ਇਹ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News