ਜੰਗੀ ਜਹਾਜ਼ ਹਾਦਸੇ ਵਿਚ ਲਾਪਤਾ 10 ਅਮਰੀਕੀ ਮਲਾਹਾਂ ਵਿਚੋਂ 2 ਦੀ ਪਛਾਣ

08/23/2017 12:00:27 PM

ਡੇਟ੍ਰਾਈਟ— ਦੱਖਣੀ-ਪੂਰਬੀ ਏਸ਼ੀਆ ਵਿਚ ਅਮਰੀਕੀ ਜੰਗੀ ਜਹਾਜ਼ ਅਤੇ ਤੇਲ ਦੇ ਇਕ ਟੈਂਕਰ ਵਿਚ ਟਕੱਰ ਹੋਣ ਮਗਰੋਂ ਲਾਪਤਾ 10 ਮਲਾਹਾਂ ਵਿਚ ਮਿਸ਼ੀਗਨ ਅਤੇ ਇਲੀਨੋਇਸ ਦੇ ਮਲਾਹ ਵੀ ਸ਼ਾਮਲ ਹਨ। ਯੂ. ਐੱਸ. ਰੈਪ ਰੋਡਨੀ ਡੇਵਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਗਾਨ ਪਾਲਮੇਰ ਦੇ ਪਰਿਵਾਰ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਉਹ ਲਾਪਤਾ ਹੈ। ਉਹ ਮੱਧ ਇਲੀਨੋਇਸ ਦਾ ਰਹਿਣ ਵਾਲਾ ਹੈ। ਮਿਸ਼ੀਗਨ ਵਿਚ ਅਪ੍ਰੈਲ ਬ੍ਰੈਂਡਨ ਨੇ ਦੱਸਿਆ ਕਿ ਫੌਜ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦਾ ਬੇਟਾ ਕੇਨ ਸਮਿਥ ਵੀ ਲਾਪਤਾ ਹੈ। ਸੋਮਵਾਰ ਨੂੰ ਸਿੰਗਾਪੁਰ ਨੇੜੇ ਯੂ. ਐੱਸ. ਐੱਸ. ਜੌਨ ਮੈਕੇਨ ਅਤੇ ਤੇਲ ਦੇ ਇਕ ਟੈਂਕਰ ਵਿਚ ਟਕੱਰ ਹੋ ਗਈ ਸੀ। ਐਡਮਿਰਲ ਸਕਾਟ ਸਵੀਫਟ ਨੇ ਕਿਹਾ ਕਿ ਕੁਝ ਲਾਸ਼ਾਂ ਜੰਗੀ ਜਹਾਜ਼ ਦੇ ਪਾਣੀ ਵਿਚ ਡੁੱਬੇ ਹਿੱਸੇ ਵਿਚੋਂ ਮਿਲੀਆਂ ਹਨ। ਇਸ ਦੇ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਬ੍ਰੈਂਡਨ ਨੇ ਕਿਹਾ ਕਿ 22 ਸਾਲਾ ਸਮਿਥ ਦੇ ਪਿਤਾ, ਮਤੱਰਈ ਮਾਂ ਅਤੇ ਦਾਦੇ ਨੇ ਵੀ ਜਲ ਸੈਨਾ ਵਿਚ ਕੰਮ ਕੀਤਾ।


Related News