ਘਰ ’ਚ ਦਾਖਲ ਹੋ ਹਵਾਈ ਫਾਇਰ ਅਤੇ ਨੌਜਵਾਨ ਦੀ ਖਿੱਚਧੂਹ ਕਰਨ ਵਾਲੇ 1 ਪਛਾਤੇ ਤੇ 10 ਅਣਪਛਾਤਿਆਂ ''ਤੇ ਕੇਸ ਦਰਜ

06/18/2024 12:42:54 PM

ਬਟਾਲਾ (ਸਾਹਿਲ)- ਘਰ ਵਿਚ ਦਾਖਲ ਹੋ ਕੇ ਹਵਾਈ ਫਾਇਰ ਅਤੇ ਨੌਜਵਾਨ ਦੀ ਖਿੱਚਧੂਹ ਕਰਨ ਵਾਲੇ ਇਕ ਪਛਾਤੇ ਅਤੇ ਕਰੀਬ 10 ਅਣਪਛਾਤਿਆਂ ਖ਼ਿਲਾਫ਼ ਥਾਣਾ ਕਾਦੀਆਂ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਸਵਿੰਦਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਬਸਰਾਏਂ ਨੇ ਲਿਖਵਾਇਆ ਹੈ ਕਿ ਉਹ ਤੇ ਉਸ ਦਾ ਸਾਰਾ ਪਰਿਵਾਰ ਬੀਤੀ 15 ਜੂਨ ਨੂੰ ਦੁਪਹਿਰ ਤਿੰਨ ਵਜੇ ਘਰ ਵਿਚ ਮੌਜੂਦ ਸੀ ਕਿ ਸੁਖਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸੋਹੀਆਂ ਕਲਾਂ, ਥਾਣਾ ਮਜੀਠਾ ਆਪਣੇ ਨਾਲ 8/10 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਆ ਗਿਆ, ਜਿਨ੍ਹਾਂ ਕੋਲੋਂ ਡੰਡੇ ਤੇ ਦਾਤਰ ਸਨ, ਜਦਕਿ ਖੁਦ ਸੁਖਮਨਪ੍ਰੀਤ ਸਿੰਘ ਕੋਲ ਪਿਸਟਲ ਸੀ, ਜਿਨ੍ਹਾਂ ਨੇ ਘਰ ਵਿਚ ਦਾਖਲ ਹੋ ਕੇ ਉਸਦੇ ਲੜਕੇ ਗੁਰਸਿਮਰਨਪ੍ਰੀਤ ਸਿੰਘ ਦੀ ਧੂਹ-ਘਸੀਟ ਕੀਤੀ ਅਤੇ ਕਿਹਾ ਕਿ ਇਹ ਮੇਰੀ ਚਚੇਰੀ ਭੈਣ ਨਾਲ ਫੋਨ ’ਤੇ ਗੱਲਾਂ ਕਰਦਾ ਹੈ ਅਤੇ ਉਕਤ ਨੌਜਵਾਨ ਨੇ ਹਵਾਈ ਫਾਇਰ ਕੀਤਾ।

ਇਹ ਵੀ ਪੜ੍ਹੋ-  ਸਪੈਨਿਸ਼ ਜੋੜੇ ਦੀ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਪੁਲਸ ਕਰੇਗੀ ਕਾਰਵਾਈ, ਮੰਤਰੀ ਧਾਲੀਵਾਲ ਨੇ ਕਰ 'ਤਾ ਐਲਾਨ

ਇਸ ਤੋਂ ਬਾਅਦ ਰੌਲਾ ਸੁਣ ਕੇ ਆਂਢ ਗੁਆਂਢ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ’ਤੇ ਉਕਤ ਨੌਜਵਾਨ ਤੇ ਉਸ ਨਾਲ ਅਣਪਛਾਤੇ ਆਪਣੇ-ਆਪਣੇ ਹਥਿਆਰਾਂ ਸਮੇਤ ਚਲੇ ਗਏ ਅਤੇ ਰਸਤੇ ਵਿਚ ਪੱਕੀ ਸੜਕ ’ਤੇ ਖੜ੍ਹੇ ਕੀਤੇ ਆਪਣੇ ਮੋਟਰਸਾਈਕਲਾਂ ਕੋਲ ਵੀ ਇਕ ਫਾਇਰ ਕੀਤਾ ਅਤੇ ਬਾਅਦ ਵਿਚ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਏ.ਐੱਸ.ਆਈ. ਸੁਖਦੇਵ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਨੌਜਵਾਨ ਸਮੇਤ 8/10 ਅਣਪਛਾਤਿਆਂ ਖਿਲਾਫ ਬਣਦੀਆਂ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਥਾਣਾ ਕਾਦੀਆਂ ਵਿਖੇ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News