10 ਸਾਲ ਵਿਚ 10 ਫ਼ੀਸਦੀ ਤੋਂ ਜ਼ਿਆਦਾ ਡਾਊਨ ਹੋਇਆ ਲੁਧਿਆਣਾ ’ਚ ਵੋਟਿੰਗ ਅਨੁਪਾਤ

Monday, Jun 03, 2024 - 12:51 PM (IST)

10 ਸਾਲ ਵਿਚ 10 ਫ਼ੀਸਦੀ ਤੋਂ ਜ਼ਿਆਦਾ ਡਾਊਨ ਹੋਇਆ ਲੁਧਿਆਣਾ ’ਚ ਵੋਟਿੰਗ ਅਨੁਪਾਤ

ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣ ਦੌਰਾਨ ਲੁਧਿਆਣਾ ਵਿਚ ਹੋਈ ਵੋਟਿੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਰਿਪੋਰਟ ਤੋਂ ਸਾਫ ਹੋ ਗਿਆ ਹੈ ਕਿ ਇਸ ਵਾਰ 70 ਪਾਰ ਦੇ ਦਾਅਵੇ ਦੀ ਹਵਾ ਨਿਕਲ ਗਈ ਹੈ। ਇਸ ਡਾਟਾ ਦਾ ਜੇਕਰ ਪੁਰਾਣੇ ਅੰਕੜਿਆਂ ਦੇ ਨਾਲ ਮਿਲਾਨ ਕਰੀਏ ਤਾਂ 10 ਸਾਲ ਵਿਚ ਵੋਟਿੰਗ ਦਾ ਅਨੁਪਾਤ 10 ਫੀਸਦੀ ਤੋਂ ਜ਼ਿਆਦਾ ਡਾਊਨ ਹੋਇਆ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣ ਚੋਣਾਂ ਦੌਰਾਨ ਲੁਧਿਆਣਾ ਵਿਚ 70.58 ਫੀਸਦੀ ਵੋਟਿੰਗ ਹੋਈ ਸੀ ਪਰ ਇਸ ਵਾਰ 10 ਸਾਲ ਬਾਅਦ ਇਹ ਅੰਕੜਾ 10 ਫ਼ੀਸਦੀ ਤੋਂ ਵੀ ਜ਼ਿਆਦਾ ਡਾਊਨ ਹੋ ਕੇ 60.11 ਫੀਸਦੀ ’ਤੇ ਪੁੱਜ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣ : ਲੁਧਿਆਣਾ ਵਿਚ 7,01,580 ਲੋਕਾਂ ਨੇ ਨਹੀਂ ਪਾਈ ਵੋਟ, ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਅੰਕੜੇ

2009 ਅਤੇ 2019 ਤੋਂ ਵੀ ਘਟੀ ਵੋਟ ਫ਼ੀਸਦੀ

2024 ਦੀਆਂ ਲੋਕ ਸਭਾ ਚੋਣਾਂ ਦੀ ਮਤਦਾਨ ਪ੍ਰਤੀਸ਼ਤ 2004 ਦੀ ਤਰ੍ਹਾਂ 2009 ਤੇ 2019 ਤੋਂ ਵੀ ਹੇਠਾਂ ਆ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਦੀਆਂ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਵਿਚ ਵੋਟਿੰਗ ਦਾ ਅੰਕੜਾ 64.68 ਫ਼ੀਸਦੀ ਸੀ ਜੋ 2019 ਵਿਚ ਡਾਊਨ ਹੋ ਕੇ 62.20 ਫੀਸਦੀ ’ਤੇ ਸਿਮਟ ਗਿਆ ਸੀ।

ਇਹ ਹੈ ਪਿਛਲੇ 15 ਸਾਲਾ ਦਾ ਰਿਪੋਰਟ ਕਾਰਡ

2009- 64.68 ਫ਼ੀਸਦੀ

2014- 70.58 ਫ਼ੀਸਦੀ

2019- 62.20 ਫ਼ੀਸਦੀ

2024 – 60.11 ਫ਼ੀਸਦੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News