ਅਮਰੀਕਾ ''ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਲੋਕਾਂ ਦੀ ਮੌਤ

06/16/2024 11:35:30 AM

ਲਾਸ ਏਂਜਲਸ (ਵਾਰਤਾ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਸ਼ਨੀਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਜਹਾਜ਼ ਕੱਲ੍ਹ ਚੀਨੋ ਹਵਾਈ ਅੱਡੇ ਕੋਲ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 12.35 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਸਥਾਨਕ ਕੇ.ਏ.ਬੀ.ਸੀ. ਟੈਲੀਵਿਜ਼ਨ ਸਟੇਸ਼ਨ ਨੇ ਦੱਸਿਆ ਕਿ ਜਦੋਂ ਐਮਰਜੈਂਸੀ ਦਲ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ ਤਾਂ ਰਣਵੇਅ ਤੋਂ ਦੂਰ ਕ੍ਰੈਸ਼ ਪਾਇਆ ਗਿਆ। 

ਰਿਪੋਰਟ ਅਨੁਸਾਰ ਹਾਦਸੇ 'ਚ ਮਾਰੇ ਗਏ ਲੋਕ ਯੈਂਕਸ ਏਅਰ ਮਿਊਜ਼ੀਅਮ 'ਚ ਫਾਦਰਜ਼ ਡੇਅ ਦੇ ਇਕ ਪ੍ਰੋਗਰਾਮ 'ਚੋਂ ਪਰਤ ਰਹੇ ਸਨ। ਅਮਰੀਕਾ ਰਾਸ਼ਟਰੀ ਟਰਾਂਸਪੋਰਟ ਸੁਰੱਖਿਆ ਬੋਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ,''ਲਾਸ ਏਂਜਸਲ ਤੋਂ ਲਗਭਗ 55 ਕਿਲੋਮੀਟਰ ਪੂਰਬ 'ਚ ਸੈਨ ਬਰਨਾਰਡੀਨੋ ਕਾਉਂਟੀ ਦੀ ਪੱਛਮੀ ਛੋਰ 'ਤੇ ਚਿਨੋ ਸ਼ਹਿਰ ਕੋਲ ਕੱਲ੍ਹ ਲਾਕਹੀਡ ਐੱਲ12 ਨਾਂ ਦਾ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ 2 ਲੋਕ ਮਾਰੇ ਗਏ।'' ਹਾਦਸੇ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News