ਕੁਵੈਤ ਇਮਾਰਤ ਅੱਗ ਹਾਦਸਾ : ਮਾਰੇ ਗਏ 41 ਭਾਰਤੀਆਂ 'ਚੋਂ ਕੇਰਲ ਦੇ ਦੋ ਹੋਰ ਵਾਸੀਆਂ ਦੀ ਹੋਈ ਪਛਾਣ

06/13/2024 11:30:38 AM

ਦੁਬਈ/ਕੋਲਮ (ਏਐਨਆਈ): ਕੁਵੈਤ ਦੀ ਇਕ ਰਿਹਾਇਸ਼ੀ ਇਮਾਰਤ ਵਿਚ ਬੀਤੇ ਦਿਨ ਵਾਪਰੀ ਅੱਗ ਦੀ ਘਟਨਾ ਵਿੱਚ ਲਗਭਗ 41 ਭਾਰਤੀਆਂ ਸਮੇਤ 49 ਲੋਕਾਂ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਵਿਚ ਮਾਰੇ ਗਏ ਕੇਰਲ ਦੇ ਦੋ ਹੋਰ ਮ੍ਰਿਤਕਾਂ ਦੀ ਪਛਾਣ ਕੀਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਲੂਕੋਜ਼ (48) ਅਤੇ ਸਾਜਨ ਜਾਰਜ (29) ਵਜੋਂ ਹੋਈ ਹੈ, ਦੋਵੇਂ ਕੇਰਲ ਦੇ ਕੋਲਮ ਸ਼ਹਿਰ ਦੇ ਰਹਿਣ ਵਾਲੇ ਸਨ।

ਲੂਕੋਜ਼ 18 ਸਾਲਾਂ ਤੋਂ ਕੁਵੈਤ ਵਿੱਚ NBTC ਕੰਪਨੀ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰ ਰਿਹਾ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਸ਼ਾਈਨੀ ਅਤੇ ਦੋ ਬੱਚੇ ਲਿਡੀਆ ਅਤੇ ਲੋਇਸ ਛੱਡ ਗਿਆ। ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਅਗਲੇ ਹਫ਼ਤੇ ਘਰ ਆ ਜਾਵੇਗਾ। ਇੱਕ ਹੋਰ ਮ੍ਰਿਤਕ ਸਾਜਨ ਜਾਰਜ, ਇੱਕ ਐਮ.ਟੈਕ ਗ੍ਰੈਜੂਏਟ, ਕੋਲਮ ਦੇ ਪੁਨਾਲੂਰ ਦਾ ਮੂਲ ਨਿਵਾਸੀ ਸੀ। ਉਹ ਇੱਕ ਮਹੀਨਾ ਪਹਿਲਾਂ ਨੌਕਰੀ ਮਿਲਣ ਤੋਂ ਬਾਅਦ ਕੁਵੈਤ ਗਿਆ ਸੀ। ਉਹ ਉੱਥੇ ਜੂਨੀਅਰ ਮਕੈਨੀਕਲ ਇੰਜੀਨੀਅਰ ਵਜੋਂ ਕੰਮ ਕਰਦਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਖਾਲਿਸਤਾਨੀ ਸਮਰਥਕਾਂ ਨੇ ਇਟਲੀ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਭੰਨਤੋੜ, PM ਮੋਦੀ ਨੇ ਕਰਨਾ ਸੀ ਉਦਘਾਟਨ 

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੁਵੈਤ ਦੇ ਮੰਗਾਫ ਖੇਤਰ ਵਿੱਚ ਬੁੱਧਵਾਰ ਨੂੰ ਇੱਕ ਲੇਬਰ ਹਾਊਸਿੰਗ ਸਹੂਲਤ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਵਿੱਚ ਲਗਭਗ 41 ਭਾਰਤੀਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋਏ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜ਼ਖਮੀਆਂ ਦਾ ਕੁਵੈਤ ਦੇ ਪੰਜ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ।  ਇਸ ਤੋਂ ਪਹਿਲਾਂ ਕੇਰਲ ਦੇ ਕੋਲਮ ਜ਼ਿਲੇ ਦੇ ਸੂਰਾਨਦ ਪਿੰਡ ਦੇ ਰਹਿਣ ਵਾਲੇ 30 ਸਾਲਾ ਸ਼ਮੀਰ ਦੀ ਇਸ ਹਾਦਸੇ 'ਚ ਮਰਨ ਵਾਲਿਆਂ 'ਚ ਪਛਾਣ ਹੋਈ ਸੀ। ਕੇਰਲ ਦਾ ਇੱਕ ਹੋਰ ਮੂਲ ਨਿਵਾਸੀ ਪੰਪਦੀ, ਕੋਟਾਯਮ ਦਾ ਸਟੀਫਿਨ ਅਬ੍ਰਾਹਮ ਸਾਬੂ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਸੀ। ਤ੍ਰਿਕਾਰੀਪੁਰ ਦਾ ਰਹਿਣ ਵਾਲਾ ਕੇਲੂ ਪੋਨਮਾਲੇਰੀ ਐਨਬੀਟੀਸੀ ਗਰੁੱਪ ਵਿੱਚ ਪ੍ਰੋਡਕਸ਼ਨ ਇੰਜੀਨੀਅਰ ਵਜੋਂ ਕੰਮ ਕਰਦਾ ਸੀ। 

ਵਿਨਾਸ਼ਕਾਰੀ ਅੱਗ ਵਿੱਚ ਜ਼ਖ਼ਮੀ ਹੋਏ ਭਾਰਤੀਆਂ ਦੀ ਸਹਾਇਤਾ ਲਈ ਅਤੇ ਮਾਰੇ ਗਏ ਲੋਕਾਂ ਦੀਆਂ ਮ੍ਰਿਤਕ ਦੇਹਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੁਵੈਤ ਲਈ ਰਵਾਨਾ ਹੋਣ ਤੋਂ ਪਹਿਲਾਂ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਕੁਝ  ਲਾਸ਼ਾਂ ਇੰੰਨੀਆਂ ਸੜ ਗਈਆਂ ਹਨ ਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਪਾ ਰਹੀ ਹੈ। ਵਰਧਨ ਨੇ ਕਿਹਾ, “ਬਾਕੀ ਸਥਿਤੀ ਸਾਡੇ ਉੱਥੇ ਪਹੁੰਚਣ ਤੋਂ ਬਾਅਦ ਸਪੱਸ਼ਟ ਹੋ ਜਾਵੇਗੀ।'' ਉਨ੍ਹਾਂ ਨੇ ਕਿਹਾ,"ਸਭ ਤੋਂ ਵੱਧ ਲੋਕ ਕੇਰਲ ਅਤੇ ਦੱਖਣੀ ਭਾਰਤ ਦੇ ਹੋਰ ਹਿੱਸਿਆਂ ਤੋਂ ਹਨ ਅਤੇ ਪਛਾਣ ਦੀ ਪ੍ਰਕਿਰਿਆ ਚੱਲ ਰਹੀ ਹੈ।" ਉਸਨੇ ਕਿਹਾ, "ਜਦੋਂ ਤੱਕ ਸਾਨੂੰ ਲੋੜ ਹੋਵੇਗੀ ਅਸੀਂ ਉੱਥੇ ਰਹਾਂਗੇ।" ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਬਚਾਅ ਕਾਰਜਾਂ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News