ਚੀਨ : ਮੀਂਹ ਕਾਰਨ ਹੋਏ ਜ਼ਮੀਨ ਖਿਸਕਣ 'ਚ 4 ਦੀ ਮੌਤ, 2 ਲਾਪਤਾ
Monday, Jun 17, 2024 - 06:27 PM (IST)
ਬੀਜਿੰਗ (ਏਜੰਸੀ)- ਪੂਰਬੀ ਚੀਨ ਦੇ ਫੁਜਿਆਨ ਸੂਬੇ ਦੇ ਵੁਪਿੰਗ ਕਾਊਂਟੀ 'ਚ ਮੋਹਲੇਧਾਰ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਲਾਪਤਾ ਹਨ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਅਨੁਸਾਰ, ਸੋਮਵਾਰ ਦੁਪਹਿਰ ਤੱਕ ਵੁਪਿੰਗ, ਲਾਂਗਯਾਨ ਸ਼ਹਿਰ 'ਚ ਕੁੱਲ 47,800 ਲੋਕ 16 ਜੂਨ ਤੋਂ ਸ਼ੁਰੂ ਹੋਏ ਮੋਹਲੇਧਾਰ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ। ਲੰਬੇ ਸਮੇਂ ਤੱਕ ਮੀਂਹ ਕਾਰਨ ਸ਼ਾਂਗਹਾਂਗ ਕਾਊਂਟੀ ਦੇ ਕਈ ਸ਼ਹਿਰਾਂ 'ਚ ਸੜਕਾਂ ਨੁਕਸਾਨੀਆਂ ਗਈਆਂ ਅਤੇ ਸੰਚਾਰ ਤੇ ਬਿਜਲੀ ਸਪਲਾਈ ਅੰਦਰੂਨੀ ਰੂਪ ਨਾਲ ਪ੍ਰਭਾਵਿਤ ਹੋ ਗਈ।
ਵੁਪਿੰਗ 'ਚ ਸਥਾਨਕ ਹੜ੍ਹ ਕੰਟਰੋਲ ਹੈੱਡ ਕੁਆਰਟਰ ਨੇ ਮੋਹਲੇਧਾਰ ਮੀਂਹ ਲੇਵਲ 1 ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕੀਤੀ। ਚੀਨ 'ਚ ਚਾਰ ਪੱਧਰੀ ਹੜ੍ਹ ਕੰਟਰੋਲ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਹੈ, ਜਿਸ 'ਚ ਲੇਵਲ 1 ਸਭ ਤੋਂ ਗੰਭੀਰ ਹੈ। ਵੁਪਿੰਗ 'ਚ 24 ਘੰਟਿਆਂ ਦਾ ਸਭ ਤੋਂ ਵੱਧ ਮੀਂਹ 372.4 ਐੱਮ.ਐੱਮ. ਤੱਕ ਪਹੁੰਚ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8