'ਅਰਥਰਾਈਜ਼' ਫੋਟੋ ਲੈਣ ਵਾਲੇ ਸਾਬਕਾ ਪੁਲਾੜ ਯਾਤਰੀ ਵਿਲੀਅਮ ਐਂਡਰਸ ਦੀ ਜਹਾਜ਼ ਹਾਦਸੇ 'ਚ ਮੌਤ
Saturday, Jun 08, 2024 - 11:36 AM (IST)
ਸਿਆਟਲ (ਏਜੰਸੀ) : ਸੇਵਾਮੁਕਤ ਮੇਜਰ ਜਨਰਲ ਅਤੇ 'ਅਪੋਲੋ 8' ਦੇ ਸਾਬਕਾ ਪੁਲਾੜ ਯਾਤਰੀ ਵਿਲੀਅਮ ਐਂਡਰਸ ਦੀ ਸ਼ੁੱਕਰਵਾਰ ਨੂੰ ਇਕ ਜਹਾਜ਼ ਹਾਦਸੇ 'ਚ ਮੌਤ ਹੋ ਗਈ। ਉਹ 90 ਸਾਲ ਦੇ ਸਨ। ਐਂਡਰਸ ਜਹਾਜ਼ ਨੂੰ ਇਕੱਲੇ ਉਡਾ ਰਹੇ ਸਨ। ਉਹਨਾਂ ਦਾ ਜਹਾਜ਼ ਵਾਸ਼ਿੰਗਟਨ ਦੇ ਸੈਨ ਜੁਆਨ ਟਾਪੂ ਨੇੜੇ ਪਾਣੀ ਵਿਚ ਡਿੱਗ ਗਿਆ। ਉਸਦੇ ਪੁੱਤਰ ਗ੍ਰੇਗ ਐਂਡਰਸ, ਇੱਕ ਸਾਬਕਾ ਏਅਰ ਫੋਰਸ ਲੈਫਟੀਨੈਂਟ ਕਰਨਲ ਨੇ ਐਸੋਸੀਏਟਡ ਪ੍ਰੈਸ ਨੂੰ ਉਹਨਾਂ ਦੇ ਮੌਤ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ - ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ
ਦੱਸ ਦੇਈਏ ਕਿ ਵਿਲੀਅਮ ਐਂਡਰਸ ਨੇ 1968 ਵਿੱਚ ਆਈਕੋਨਿਕ "ਅਰਥਰਾਈਜ਼" ਦੀ ਤਸਵੀਰ ਖਿੱਚੀ ਸੀ। 'ਅਰਥਰਾਈਜ਼' ਧਰਤੀ ਅਤੇ ਚੰਦਰਮਾ ਦੀ ਸਤ੍ਹਾ ਦੇ ਇੱਕ ਹਿੱਸੇ ਦੀ ਤਸਵੀਰ ਹੈ, ਜੋ ਐਂਡਰਸ ਨੇ ਚੰਦਰਮਾ ਦੇ ਚੱਕਰ ਤੋਂ ਲਈ ਸੀ। ਉਨ੍ਹਾਂ ਦੇ ਬੇਟੇ ਗ੍ਰੇਗ ਐਂਡਰਸ ਨੇ ਕਿਹਾ, "ਪਰਿਵਾਰ ਬਹੁਤ ਦੁੱਖੀ ਹੈ। ਉਹ ਇੱਕ ਹੁਨਰਮੰਦ ਏਵੀਏਟਰ ਸੀ ਅਤੇ ਸਾਨੂੰ ਉਨ੍ਹਾਂ ਦੀ ਬਹੁਤ ਯਾਦ ਆਵੇਗੀ।"
ਇਹ ਵੀ ਪੜ੍ਹੋ - ਰੂਸ 'ਚ ਵਾਪਰੀ ਦੁਖਦ ਘਟਨਾ : ਨਦੀ 'ਚ ਡੁੱਬ ਰਹੀ ਕੁੜੀ ਨੂੰ ਬਚਾਉਣ ਗਏ 4 ਭਾਰਤੀ ਵਿਦਿਆਰਥੀਆਂ ਦੀ ਮੌਤ
ਵਿਲੀਅਮ ਐਂਡਰਸ ਨੇ ਕਿਹਾ ਸੀ ਕਿ ਇਹ ਫੋਟੋ (ਅਰਥਰਾਈਜ਼) ਪੁਲਾੜ ਪ੍ਰੋਗਰਾਮ ਵਿਚ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੈ। ਐਂਡਰਸ ਦੁਆਰਾ ਪੁਲਾੜ ਤੋਂ ਲਈ ਗਈ ਧਰਤੀ ਦੀ ਪਹਿਲੀ ਰੰਗੀਨ ਫੋਟੋ ਆਧੁਨਿਕ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਤਸਵੀਰਾਂ ਵਿੱਚੋਂ ਇੱਕ ਹੈ, ਕਿਉਂਕਿ ਇਸ ਨੇ ਗ੍ਰਹਿ (ਧਰਤੀ) ਬਾਰੇ ਮਨੁੱਖ ਦਾ ਨਜ਼ਰੀਆ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8