ਮੇਗਨ ਦੇ ਪਿਤਾ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ 'ਤੇ ਸਾਧਿਆ ਨਿਸ਼ਾਨਾ

08/19/2018 5:49:38 PM

ਲੰਡਨ (ਭਾਸ਼ਾ)— ਮੇਗਨ ਮਾਰਕਲ ਦੇ ਪਿਤਾ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ 'ਤੇ ਨਿਸ਼ਾਨਾ ਸਾਧਿਆ ਹੈ। ਮੇਗਨ ਦੇ ਪਿਤਾ ਥਾਮਸ ਮਾਰਕਲ ਨੇ ਸ਼ਾਹੀ ਪਰਿਵਾਰ ਦੀ ਤੁਲਨਾ ਗੁਪਤ ਧਾਰਮਿਕ ਸੰਪਰਦਾਇ ਨਾਲ ਕੀਤੀ ਹੈ। ਇਸ ਤੋਂ ਪਹਿਲਾਂ ਰਾਜਕੁਮਾਰ ਹੈਰੀ ਨਾਲ ਆਪਣੀ ਧੀ ਦੇ ਵਿਆਹ ਮਗਰੋਂ ਵੀ ਥਾਮਸ ਨੇ ਸ਼ਾਹੀ ਪਰਿਵਾਰ ਦੀ ਆਲੋਚਨਾ ਕੀਤੀ ਸੀ। ਉਦੋਂ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਧੀ ਤੋਂ ਉਨ੍ਹਾਂ ਨੂੰ ਦੂਰ ਕੀਤਾ ਗਿਆ ਹੈ।

ਹੁਣ ਥਾਮਸ ਨੇ ਕਿਹਾ ਕਿ ਸ਼ਾਹੀ ਪਰਿਵਾਰ ਦੇ ਲੋਕ 'ਧਾਰਮਿਕ ਸੰਪਰਦਾਇ' ਵਾਂਗ ਹਨ। ਮੈਕਸੀਕੋ ਦੇ ਰੋਜਾਰਿਟੋ ਸ਼ਹਿਰ ਸਥਿਤ ਘਰ 'ਚ ਇਕ ਅਖਬਾਰ ਨਾਲ ਗੱਲਬਾਤ ਕਰਦਿਆਂ 74 ਸਾਲ ਦੇ ਸਾਬਕਾ ਹਾਲੀਵੁੱਡ ਡਾਇਰੈਕਟਰ ਥਾਮਸ ਨੇ ਕਿਹਾ, ''ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਲੋਕ ਸਾਇੰਟਾਲੋਜੀ ਦੇ ਮੈਂਬਰਾਂ ਵਾਂਗ ਹਨ। ਜੇਕਰ ਕੋਈ ਕੁਝ ਕਹਿੰਦਾ ਹੈ ਤਾਂ ਉਹ ਧਿਆਨ ਨਹੀਂ ਦਿੰਦੇ, ਉਨ੍ਹਾਂ ਨੂੰ ਬੋਲਣਾ ਚਾਹੀਦਾ ਹੈ।''


Related News