ਦਿੱਲੀ-ਮੁੰਬਈ ਐਕਸਪ੍ਰੈੱਸਵੇਅ ''ਤੇ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ

Sunday, May 05, 2024 - 10:38 AM (IST)

ਦਿੱਲੀ-ਮੁੰਬਈ ਐਕਸਪ੍ਰੈੱਸਵੇਅ ''ਤੇ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ

ਜੈਪੁਰ- ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ 'ਚ ਐਤਵਾਰ ਜ਼ਿਲ੍ਹੇ 'ਚ ਐਤਵਾਰ ਨੂੰ ਇਕ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ 'ਚ ਸਵਾਰ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਦਿੱਲੀ-ਮੁੰਬਈ ਐਕਸਪ੍ਰੈੱਸਵੇਅ 'ਤੇ ਬਨਾਸ ਨਦੀ ਪੁਲ ਕੋਲ ਉਸ ਸਮੇਂ ਵਾਪਰਿਆ, ਜਦੋਂ ਅਣਪਛਾਤੇ ਵਾਹਨ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਪੁਲਸ ਮੁਤਾਬਕ ਕਾਰ 'ਚ ਸਵਾਰ ਲੋਕ ਸਵਾਈ ਮਾਧੋਪੁਰ ਦੇ ਗਣੇਸ਼ ਮੰਦਰ 'ਚ ਪੂਜਾ ਕਰਨ ਜਾ ਰਿਹਾ ਸੀ। 

ਇਹ ਵੀ ਪੜ੍ਹੋ- 12ਵੀਂ ਪਾਸ ਦੀ ਖੁਸ਼ੀ ਨੇ ਪਾ ਦਿੱਤੇ ਸਦਾ ਲਈ ਵਿਛੋੜੇ, ਨਹਿਰ 'ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ

ਥਾਣੇ ਦੇ ਸਬ-ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਇਕ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਦੋ ਜ਼ਖ਼ਮੀ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਨੀਸ਼ ਸ਼ਰਮਾ ਤੇ ਉਸ ਦੀ ਪਤਨੀ ਅਨੀਤਾ, ਕੈਲਾਸ਼ ਸ਼ਰਮਾ ਤੇ ਉਸ ਦੀ ਪਤਨੀ ਸੰਤੋਸ਼, ਸਤੀਸ਼ ਸ਼ਰਮਾ ਤੇ ਉਸ ਦੀ ਪਤਨੀ ਪੂਨਮ ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਮਨਨ ਸ਼ਰਮਾ ਦੇ ਬੱਚਿਆਂ ਮਨਨ ਅਤੇ ਦੀਪਾਲੀ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਕਾਰ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਪਛਾਣ ਕਰਕੇ ਤਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News