ਵਿਸਾਖੀ ਮੌਕੇ ਬ੍ਰਿਟਿਸ਼ ਪਾਰਲੀਮੈਂਟ 'ਚ ਗੁਰਬਾਣੀ ਦੀ ਗੂੰਜ

05/01/2024 10:55:55 AM

ਲੰਡਨ (ਭਾਸ਼ਾ): ਲੰਡਨ ਵਿੱਚ ਆਪਣੀ ਤਰ੍ਹਾਂ ਦੇ ਪਹਿਲੇ ਵਿਸਾਖੀ ਸਮਾਗਮ ਵਿੱਚ ਇਸ ਹਫ਼ਤੇ ਸੰਸਦ ਦੇ ਦੋਵੇਂ ਸਦਨਾਂ ਵਿੱਚ ਗੁਰਬਾਣੀ ਦੀਆਂ ਧੁਨਾਂ ਅਤੇ ਸਦਭਾਵਨਾ ਦੇ ਸੰਦੇਸ਼ ਗੂੰਜ ਉੱਠੇ। ਬ੍ਰਿਟਿਸ਼ ਇੰਡੀਅਨ ਥਿੰਕ ਟੈਂਕ '1928 ਇੰਸਟੀਚਿਊਟ' ਅਤੇ ਪ੍ਰਵਾਸੀ ਸੰਗਠਨ 'ਸਿਟੀ ਸਿੱਖਸ ਐਂਡ ਬ੍ਰਿਟਿਸ਼ ਪੰਜਾਬੀ ਵੈਲਫੇਅਰ ਐਸੋਸੀਏਸ਼ਨ' ਦੁਆਰਾ ਸੋਮਵਾਰ ਸ਼ਾਮ ਨੂੰ ਆਯੋਜਿਤ ਇਸ ਸਮਾਗਮ ਵਿੱਚ 'ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਰੂਮ' ਅਤੇ ਬ੍ਰਿਟੇਨ ਦੇ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ, ਕਮਿਊਨਿਟੀ ਲੀਡਰਾਂ ਅਤੇ ਪਰਉਪਕਾਰੀ ਲੋਕ ਇਕੱਠੇ ਹੋਏ ਅਤੇ ਬ੍ਰਿਟੇਨ-ਭਾਰਤ ਸਬੰਧਾਂ ਅਤੇ ਬ੍ਰਿਟਿਸ਼ ਜੀਵਨ ਵਿੱਚ ਸਿੱਖ ਕੌਮ ਦੇ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ। 

PunjabKesari

ਸਿਟੀ ਸਿੱਖਸ ਦੇ ਪ੍ਰਧਾਨ ਜਸਵੀਰ ਸਿੰਘ ਨੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ ਜਿਸ ਵਿੱਚ ਕਈ ਬੁਲਾਰਿਆਂ ਨੇ ਭਾਸ਼ਣ ਦਿੱਤੇ ਅਤੇ ਅਨਹਦ ਕੀਰਤਨ ਸੁਸਾਇਟੀ ਨੇ ਗੁਰਬਾਣੀ ਪੇਸ਼ ਕੀਤੀ। 1928 ਇੰਸਟੀਚਿਊਟ ਦੀ ਕੋ-ਚੇਅਰਪਰਸਨ ਕਿਰਨ ਕੌਰ ਮਣਕੂ ਨੇ ਕਿਹਾ,“ਵਿਸਾਖੀ ਦੇ ਅਜਿਹੇ ਸਮਾਗਮ ਦਾ ਆਯੋਜਨ ਕਰਨਾ ਸੱਚਮੁੱਚ ਹੀ ਮਾਣ ਵਾਲੀ ਗੱਲ ਹੈ, ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਸਾਜਨਾ ਦਿਵਸ ਦੇ ਮੌਕੇ 'ਤੇ ਮਨਾਈ ਜਾਂਦੀ ਹੈ। ਸਾਲ 1699 ਵਿਸਾਖੀ ਖਾਲਸੇ ਦੀ ਸ਼ੁਰੂਆਤ ਅਤੇ ਇਸ ਨਾਲ ਜੁੜੀਆਂ ਸਿੱਖਿਆਵਾਂ ਨੂੰ ਦਰਸਾਉਣ ਲਈ ਮਨਾਈ ਜਾਂਦੀ ਹੈ। ਇਨ੍ਹਾਂ ਉਪਦੇਸ਼ਾਂ ਵਿਚ ਭੇਦਭਾਵ, ਹਉਮੈ ਅਤੇ ਡਰ ਨੂੰ ਖ਼ਤਮ ਕਰਕੇ ਬਰਾਬਰੀ 'ਤੇ ਜ਼ੋਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪੰਨੂ ਦੇ ਕਤਲ ਦੀ ਸਾਜ਼ਿਸ਼ 'ਤੇ ਭਾਰਤ ਨਾਲ 'ਲਗਾਤਾਰ ਕੰਮ' ਕਰ ਰਹੇ ਹਾਂ: ਅਮਰੀਕਾ

ਲੇਬਰ ਪਾਰਟੀ ਦੇ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਇਸੇ ਪਾਰਟੀ ਦੇ ਏਸ਼ੀਆ ਅਤੇ ਪੈਸੀਫਿਕ ਲਈ ਸ਼ੈਡੋ ਮੰਤਰੀ ਕੈਥਰੀਨ ਵੈਸਟ, ਬੈਰੋਨੈਸ ਸੈਂਡੀ ਵਰਮਾ, ਦੱਖਣੀ ਏਸ਼ੀਆ ਮੰਤਰੀ ਲਾਰਡ ਤਾਰਿਕ ਅਹਿਮਦ ਸਮੇਤ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਉਮੀਦ ਹੈ ਕਿ ਇਹ ਸਮਾਗਮ ਸੰਸਦੀ ਕੈਲੰਡਰ ਵਿੱਚ ਸਾਲਾਨਾ ਸਮਾਗਮ ਬਣ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News