ਭਾਖੜਾ ਨਹਿਰ ਦੇ ਪੁਲ ''ਤੇ ਵਾਪਰਿਆ ਭਿਆਨਕ ਹਾਦਸਾ, ਪਲਾਂ ''ਚ ਉਜੜਗੀਆਂ ਪਰਿਵਾਰ ਦੀਆਂ ਖੁਸ਼ੀਆਂ

Thursday, Apr 18, 2024 - 04:12 PM (IST)

ਪਟਿਆਲਾ/ਸਮਾਣਾ (ਕੰਵਲਜੀਤ) : ਸਮਾਣਾ ਦੀ ਭਾਖੜਾ ਨਹਿਰ ਪਟਿਆਲਾ ਪੁਲ ਦੇ ਨਜ਼ਦੀਕ ਐਕਟਿਵਾ ਸਵਾਰ ਪਤੀ/ਪਤਨੀ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਬੜੇਚਾਂ ਜਾ ਰਹੇ ਸਨ, ਜਿੱਥੇ ਉਨ੍ਹਾਂ ਨਾਲ ਵੱਡਾ ਹਾਦਸਾ ਵਾਪਰ ਗਿਆ। ਭਾਖੜਾ ਪੁਲ 'ਤੇ ਪਿੱਛੇ ਤੋਂ ਆ ਰਹੇ ਟਰੱਕ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਤੀ ਨੂੰ ਵੀ ਗੰਭੀਰ ਸਟਾਂ ਲੱਗੀਆਂ ਹਨ। ਸਮਾਣਾ ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਤਵਾਰ ਨੂੰ ਵੀ ਇਸੇ ਘੱਗਾ ਰੋਡ 'ਤੇ ਟਰੱਕ ਯੂਨੀਅਨ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਨੂੰ ਟਿੱਪਰ ਨੇ ਦਰੜ ਦਿੱਤਾ ਸੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਅੱਜ ਤੋਂ ਤਿੰਨ ਦਿਨ ਤਕ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ

ਇਹ ਸੜਕ 'ਤੇ ਰੇਹੜੀਆਂ ਅਤੇ ਟਰੱਕਾਂ ਦੇ ਖੜ੍ਹੇ ਹੋਣ ਕਰਕੇ ਹਾਦਸੇ ਲਗਾਤਾਰ ਵੱਧ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕਾਂ 'ਤੇ ਖੜੀਆਂ ਰੇਹੜੀਆਂ ਅਤੇ ਟਰੱਕਾਂ ਨੂੰ ਹਟਾਇਆ ਜਾਵੇ ਤਾਂ ਜੋ ਹਾਦਸੇ ਰੋਕੇ ਜਾ ਸਕਣ। ਸਰਕਾਰੀ ਹਸਪਤਾਲ ਸਮਾਣਾ ਦੇ ਡਾਕਟਰ ਸੁਖਵਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਇਸ ਸੜਕ ਹਾਦਸੇ ਵਿਚ ਮ੍ਰਿਤਕ ਔਰਤ ਮਹਿੰਦਰ ਕੌਰ ਦੀ ਹਸਪਤਾਲ ਪਹੁੰਚੀ ਹੈ। 

ਇਹ ਵੀ ਪੜ੍ਹੋ : ਪੁਲਸ ਨੇ ਨਾਕੇ 'ਤੇ ਰੋਕੇ ਇੰਡੈਵਰ ਸਵਾਰ ਪਤੀ-ਪਤਨੀ, ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉੱਡੇ ਹੋਸ਼ 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News