ਇਹ ਹੈ ਕੋਰੋਨਾਵਾਇਰਸ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ

03/25/2020 9:25:17 PM

ਲੰਡਨ-ਬ੍ਰਿਟੇਨ 'ਚ ਇਕ ਅਧਿਐਨ ਮੁਤਾਬਕ ਜਿਨ੍ਹਾਂ ਦੇਸ਼ਾਂ 'ਚ ਲੋਕਾਂ ਨੂੰ ਹੱਥ ਧੋਣ ਦੀ ਆਦਤ ਨਹੀਂ ਹੁੰਦੀ ਹੈ ਤਾਂ ਉਹ ਖੁਦ ਹੀ ਕੋਰੋਨਾਵਾਇਸ ਦੇ ਸੰਪਰਕ 'ਚ ਆ ਜਾਂਦੇ ਹਨ। ਬਰਮਿੰਘਮ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਹੈ ਕਿ ਟਾਇਲਟ ਕਰਨ ਤੋਂ ਬਾਅਦ ਚੀਨ (77 ਫੀਸਦੀ), ਜਾਪਾਨ (70 ਫੀਸਦੀ), ਦੱਖਣੀ ਕੋਰੀਆ (61 ਫੀਸਦੀ) ਅਤੇ ਨੀਦਰਲੈਂਡ (50 ਫੀਸਦੀ) 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਹੱਥ ਧੋਣ ਦੀ ਆਦਤ ਨਹੀਂ ਹੈ। ਇਸ ਲਿਸਟ 'ਚ ਭਾਰਤ 40 ਫੀਸਦੀ ਦੇ ਨਾਲ 10ਵੇਂ ਸਥਾਨ 'ਤੇ ਹੈ।

PunjabKesari

ਸਭ ਤੋਂ ਅੱਗੇ ਸਾਊਦੀ ਅਰਬ
ਇਸ ਲਿਸਟ 'ਚ ਪਹਿਲੇ 10 ਸਥਾਨਾਂ 'ਤੇ ਥਾਈਲੈਂਡ (48 ਫੀਸਦੀ), ਇਟਲੀ (43 ਫੀਸਦੀ), ਮਲੇਸ਼ੀਆ (43 ਫੀਸਦੀ) ਅਤੇ ਹਾਂਗ-ਕਾਂਗ (40 ਫੀਸਦੀ) ਸ਼ਾਮਲ ਹੈ। ਬ੍ਰਿਟੇਨ 'ਚ ਇਹ ਆਦਤ 25 ਫੀਸਦੀ ਅਤੇ ਅਮਰੀਕਾ 'ਚ 23 ਫੀਸਦੀ ਹੈ। ਹੱਥ ਧੋਣ ਦੀ ਸਭ ਤੋਂ ਵਧੀਆ ਸਭਿਆਚਾਰ ਸਾਊਦੀ ਅਰਬ 'ਚ ਦੇਖੀ ਜਾਂਦੀ ਹੈ ਜਿਥੇ ਸਿਰਫ 3 ਫੀਸਦੀ ਲੋਕ ਆਪਣੇ ਹੱਥ ਨਹੀਂ ਧੋਂਦੇ ਹਨ।

PunjabKesari
ਬਰਮਿੰਘਮ ਬਿਜ਼ਨੈੱਸ ਸਕੂਲ ਦੇ ਪ੍ਰੋਫੈਸਰ ਗਨਾ ਪੋਗਰੇਬਨਾ ਕਿਹਾ ਕਿ ਜਿਨ੍ਹਾਂ ਦੇਸ਼ਾਂ 'ਚ ਲੋਕਾਂ ਨੂੰ ਹੱਥ ਧੋਣ ਦੀ ਆਦਤ ਨਹੀਂ ਹੈ, ਉਨ੍ਹਾਂ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਜ਼ਿਆਦਾ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਦਾ ਇਲਾਜ ਜਾਂ ਟੀਕਾ ਨਾ ਹੋਣ ਕਾਰਣ ਮੌਜੂਦਾ ਮਹਾਮਾਰੀ ਇਸ ਪ੍ਰਭਾਵ ਦਾ ਸੰਭਾਵਿਤ ਖਤਰਾ ਘੱਟ ਕਰਨ ਦੇ ਉਪਾਅ ਨੂੰ ਲੱਭਣ ਲਈ ਮਜ਼ਬੂਰ ਕਰਦੀ ਹੈ।

PunjabKesari

ਸਭਿਆਚਾਰ ਬਦਲਣਾ ਹੈ ਮੁਸ਼ਕਲ
ਪੋਗਰੇਬਨਾ ਨੇ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਘਟੋ-ਘੱਟ 20 ਸੈਕਿੰਡ ਤਕ ਵਾਰ-ਵਾਰ ਸਾਬਣ ਨਾਲ ਹੱਥ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕੁਝ ਸਮੇਂ ਲਈ ਵਿਅਕਤੀਗਤ ਸਵੱਛਤਾ ਰਵੱਈਏ ਨੂੰ ਜਲਦੀ ਤੋਂ ਬਲਦਣਾ ਜ਼ਰੂਰੀ ਹੈ ਪਰ ਕਿਸੇ ਵਿਸ਼ੇਸ਼ ਦੇਸ਼ 'ਚ ਜਾਂ ਦੁਨੀਆਭਰ 'ਚ ਹੱਥ ਧੋਣਾਂ ਸਭਿਆਚਾਰ ਨੂੰ ਬਦਲਣਾ ਬਹੁਤ ਜ਼ਿਆਦਾ ਮੁਸ਼ਕਲ ਕੰਮ ਹੈ। ਇਸ ਵਿਚਾਲੇ ਦੁਨੀਆਭਰ 'ਚ ਕੋਰੋਨਵਾਇਰਸ ਕਾਰਣ 18 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਾਇਰਸ ਦਾ ਮਾਮਲਾ ਸਭ ਤੋਂ ਪਹਿਲਾ ਚੀਨ 'ਚ ਸਾਹਮਣੇ ਆਇਆ ਸੀ ਅਤੇ ਇਸ ਦਾ ਕਹਿਰ ਹੁਣ 180 ਦੇਸ਼ਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆਭਰ 'ਚ ਇਸ ਦੇ 4 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ।


Karan Kumar

Content Editor

Related News