ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਜਾਣ ਵਾਲੇ ਸਾਵਧਾਨ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
Sunday, Nov 09, 2025 - 03:22 PM (IST)
ਭੋਗਪੁਰ (ਰਾਣਾ ਭੋਗਪੁਰੀਆ)-ਜਲੰਧਰ-ਜੰਮੂ ਨੈਸ਼ਨਲ ਹਾਈਵੇਅ ’ਤੇ ਵਸਿਆ ਭੋਗਪੁਰ ਸ਼ਹਿਰ ਪਿਛਲੇ ਲੰਬੇ ਸਮੇਂ ਤੋਂ ਟ੍ਰੈਫਿਕ ਸਮੱਸਿਆ ਦੇ ਨਾਲ ਜੂਝ ਰਿਹਾ ਹੈ। ਹਰ ਰੋਜ਼ ਸ਼ਹਿਰ ’ਚ ਲੱਗਦੇ ਲੰਬੇ ਟ੍ਰੈਫਿਕ ਜਾਮ ਤੋਂ ਸ਼ਹਿਰ ਵਾਸੀ ਬੇਹੱਦ ਪ੍ਰੇਸ਼ਾਨ ਹਨ ਪਰ ਪੁਲਸ ਅਤੇ ਸਿਵਲ ਪ੍ਰਸ਼ਾਸਨ ਲੋਕਾਂ ਦੀ ਇਸ ਸਮੱਸਿਆ ਤੋਂ ਬਿਲਕੁਲ ਬੇਖਬਰ ਲੱਗ ਰਿਹਾ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਰੱਬ ਦੇ ਆਸਰੇ ਹੀ ਛੱਡਿਆ ਹੋਇਆ ਲੱਗਦਾ ਹੈ।
ਇਹ ਵੀ ਪੜ੍ਹੋ: '50 ਲੀਟਰ ਦੁੱਧ ਦਿੰਦੀ ਐ ਮੱਝ..!', YouTube 'ਤੇ ਵੀਡੀਓ ਵੇਖ ਕਾਰੋਬਾਰੀ ਨੇ ਕਰਵਾਈ ਮੱਝਾਂ ਦੀ ਬੁਕਿੰਗ, ਫਿਰ ਹੋਇਆ...
ਖੰਡ ਮਿੱਲਾਂ ਚਾਲੂ ਹੋਣ ’ਤੇ ਜਦੋਂ ਗੰਨਿਆਂ ਦੀਆਂ ਟਰਾਲੀਆਂ ਸੜਕ ’ਤੇ ਆਉਣਗੀਆਂ ਤਾਂ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ, ਜਿਸ ਦਾ ਲੋੜੀਂਦਾ ਹੱਲ ਪੁਲਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਮਾਂ ਰਹਿੰਦਿਆਂ ਕਰ ਲੈਣਾ ਚਾਹੀਦਾ ਹੈ। ਭੋਗਪੁਰ ਸ਼ਹਿਰ ’ਚ ਲੱਗਦੇ ਹਰ ਰੋਜ਼ ਲੰਬੇ ਟ੍ਰੈਫਿਕ ਜਾਮ ਦਾ ਮੁੱਖ ਕਾਰਨ ਚਾਰ ਮਾਰਗੀ ਨੈਸ਼ਨਲ ਹਾਈਵੇਅ ਦੇ ਦੋਵਾਂ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਗੱਡੀਆਂ ਦੀ ਪਾਰਕਿੰਗ ਹੋਣਾ ਹੀ ਹੈ, ਜਿਸ ਕਾਰਨ ਚਾਰ ਮਾਰਗੀ ਨੈਸ਼ਨਲ ਹਾਈਵੇਅ ਦੇ ਸਿਰਫ਼ ਦੋ ਮਾਰਗ ਹੀ ਆਵਾਜਾਈ ਲਈ ਉਪਲੱਬਧ ਰਹਿੰਦੇ ਹਨ। ਜਦਕਿ ਦੋ ਮਾਰਗ ਗੱਡੀਆਂ ਦੀ ਕਥਿਤ ਤੌਰ ’ਤੇ ਪਾਰਕਿੰਗ ਲਈ ਹੀ ਵਰਤੇ ਜਾ ਰਹੇ ਹਨ। ਵਰਨਣਯੋਗ ਹੈ ਕਿ ਨੈਸ਼ਨਲ ਹਾਈਵੇਅ ਵਿਚਕਾਰ ਪਾਰਕਿੰਗ ਕੀਤੀਆਂ ਜਾਂਦੀਆਂ ਗੱਡੀਆਂ ਸਾਰਾ-ਸਾਰਾ ਦਿਨ ਹੀ ਖੜ੍ਹੀਆਂ ਰਹਿੰਦੀਆਂ ਹਨ, ਜਿਸ ਕਾਰਨ ਆਵਾਜਾਈ ’ਚ ਵਿਘਨ ਪੈਂਦਾ ਹੈ ਅਤੇ ਭੋਗਪੁਰ ਸ਼ਹਿਰ ’ਚ ਲੰਮਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਨੈਸ਼ਨਲ ਹਾਈਵੇਅ ਤੋਂ ਲੰਘਣ ਵਾਲੇ ਵਾਹਨਾਂ ਨੂੰ ਕਈ ਵਾਰ ਘੰਟਿਆਂਬੱਧੀ ਸਮਾਂ ਲੱਗ ਜਾਂਦਾ ਹੈ।
ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਖਿੱਚੀ ਤਿਆਰੀ, ਕਰ ਰਿਹੈ ਵੱਡੀ ਕਾਰਵਾਈ
ਟ੍ਰੈਫਿਕ ਨੂੰ ਸੁਚਾਰੂ ਕਰਨ ਲਈ ਕਿਧਰੇ ਵੀ ਕੋਈ ਪੁਲਸ ਮੁਲਾਜ਼ਮ ਯਤਨਸ਼ੀਲ ਨਜ਼ਰ ਨਹੀਂ ਆਉਂਦਾ। ਟ੍ਰੈਫਿਕ ਜਾਮ ’ਚ ਫਸੇ ਲੋਕ ਪ੍ਰੇਸ਼ਾਨੀ ਕਾਰਨ ਪ੍ਰਸ਼ਾਸਨ ਨੂੰ ਕੋਸਦੇ ਰਹਿੰਦੇ ਹਨ। ਕਈ ਵਾਰ ਇਸ ਟ੍ਰੈਫਿਕ ਜਾਮ ’ਚ ਗੰਭੀਰ ਹਾਲਾਤਾਂ ਵਿਚ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਬੂਲੈਂਸ ਵੀ ਫਸ ਜਾਂਦੀਆਂ ਹਨ ਅਤੇ ਉਹ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾ ਪਾਉਂਦੀਆਂ, ਜਿਸ ਕਾਰਨ ਕਈ ਵਾਰ ਕੀਮਤੀ ਜਾਨਾਂ ਵੀ ਇਸ ਟ੍ਰੈਫਿਕ ਜਾਮ ਦੀ ਭੇਟ ਚੜ੍ਹ ਜਾਂਦੀਆਂ ਹਨ।
ਨੈਸ਼ਨਲ ਹਾਈਵੇਅ ’ਤੇ ਗਲਤ ਤਰੀਕੇ ਨਾਲ ਪਾਰਕ ਕੀਤੀਆਂ ਜਾਂਦੀਆਂ ਗੱਡੀਆਂ ਤੋਂ ਇਲਾਵਾ ਨੈਸ਼ਨਲ ਹਾਈਵੇਅ ’ਤੇ ਜਗ੍ਹਾ-ਜਗ੍ਹਾ ਬਣਾਏ ਹੋਏ ਅਣਅਧਿਕਾਰਤ ਬਹੁਤ ਸਾਰੇ ਬੱਸ ਅੱਡੇ ਵੀ ਇਸ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਹਨ, ਕਿਉਂਕਿ ਨੈਸ਼ਨਲ ਹਾਈਵੇਅ ’ਤੇ ਜਗ੍ਹਾ-ਜਗ੍ਹਾ ਅਣ-ਅਧਿਕਾਰਤ ਬੱਸ ਸਟੈਂਡ ਬਣੇ ਹੋਏ ਹਨ, ਜਿੱਥੇ ਬੱਸਾਂ ਲੰਮਾ ਸਮਾਂ ਖੜ੍ਹੀਆਂ ਰਹਿੰਦੀਆਂ ਹਨ।
ਇਸ ਤੋਂ ਇਲਾਵਾ ਬੱਸਾਂ ਵਾਲਿਆਂ ਵੱਲੋਂ ਜਗ੍ਹਾ-ਜਗ੍ਹਾ ਬੱਸਾਂ ਖੜ੍ਹੀਆਂ ਕਰਕੇ ਸਵਾਰੀਆਂ ਚੜ੍ਹੀਆਂ ਅਤੇ ਉਤਾਰੀਆਂ ਜਾਂਦੀਆਂ ਹਨ, ਜਿਸ ਕਾਰਨ ਆਵਾਜਾਈ ’ਚ ਵਿਘਨ ਪੈਂਦਾ ਹੈ। ਨਗਰ ਕੌਂਸਲ ਭੋਗਪੁਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਬਕਾਇਦਾ ਬੱਸ ਸਟੈਂਡ ਬਣਾਇਆ ਗਿਆ ਹੈ ਪਰ ਇਸ ਬੱਸ ਸਟੈਂਡ ਦੇ ਕੋਈ ਵੀ ਬੱਸ ਖੜ੍ਹੀ ਨਹੀਂ ਹੁੰਦੀ ਅਤੇ ਇਹ ਬੱਸ ਸਟੈਂਡ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।
ਇਹ ਵੀ ਪੜ੍ਹੋ: ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ਕੀਤੇ ਖ਼ਤਰਨਾਕ ਸਟੰਟ, ਵੀਡੀਓ ਵਾਇਰਲ
ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਭੋਗਪੁਰ ’ਚ ਸੁਚਾਰੂ ਟ੍ਰੈਫਿਕ ਪ੍ਰਬੰਧਾਂ ਲਈ ਚਾਰ ਮਾਰਗੀ ਨੈਸ਼ਨਲ ਹਾਈਵੇਅ ਬਣਾਇਆ ਗਿਆ ਹੈ ਅਤੇ ਇਸ ਦੇ ਦੋਵਾਂ ਪਾਸੇ ਲੋਕਲ ਟ੍ਰੈਫਿਕ ਲਈ ਬਕਾਇਦਾ ਤੌਰ ’ਤੇ ਸਰਵਿਸ ਲੇਨ ਬਣਾਏ ਹੋਏ ਹਨ ਪਰ ਇਹ ਸਰਵਿਸ ਲੇਨ ਤੇ ਨਾਜਾਇਜ਼ ਤੌਰ ’ਤੇ ਲੱਗਦੀਆਂ ਰੇਹੜੀਆਂ ਅਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਸਰਵਿਸ ਲੇਨ ਦੇ ’ਚ ਰੱਖੇ ਹੋਏ ਸਾਮਾਨ ਕਾਰਨ ਸਰਵਿਸ ਲੇਨ ਤੋਂ ਪੈਦਲ ਲੰਘਣਾ ਵੀ ਔਖਾ ਹੁੰਦਾ ਜਾ ਰਿਹਾ ਹੈ। ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਭੋਗਪੁਰ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਵੱਲ ਪੁਲਸ ਅਤੇ ਸਿਵਲ ਪ੍ਰਾਸ਼ਸਨ ਨੂੰ ਫੌਰੀ ਤੌਰ ’ਤੇ ਲੋੜੀਂਦੇ ਕਦਮ ਉਠਾਉਣੇ ਚਾਹੀਦੇ ਹਨ, ਤਾਂ ਜੋ ਆਮ ਜਨਤਾ ਨੂੰ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਮਿਲ ਸਕੇ। ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦ ਭੋਗਪੁਰ ਸ਼ਹਿਰ ’ਚ ਆਉਣ ਤੋਂ ਹੀ ਲੋਕ ਕੰਨੀ ਕਤਰਾਉਣ ਲੱਗ ਪੈਣਗੇ ਤੇ ਸ਼ਹਿਰ ਦਾ ਸਮੁੱਚਾ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
