'ਜੁਗਾੜ' ਲਾ ਕੇ ਪੰਜਾਬ ਤੋਂ 12,170 KM ਦੂਰ ਸਪਲਾਈ ਕਰਨ ਲੱਗੇ ਸੀ ਨਸ਼ਾ! ਤਰੀਕਾ ਜਾਣ ਰਹਿ ਜਾਓਗੇ ਹੱਕੇ-ਬੱਕੇ
Monday, Nov 17, 2025 - 01:42 PM (IST)
ਲੁਧਿਆਣਾ (ਸੇਠੀ)- ਇਕ ਵੱਡੀ ਕਾਰਵਾਈ ’ਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ, ਜ਼ੋਨਲ ਯੂਨਿਟ, ਲੁਧਿਆਣਾ ਨੇ ਇਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਡੀ. ਆਰ. ਆਈ. ਅਧਿਕਾਰੀਆਂ ਨੇ ਫਿਰੋਜ਼ਪੁਰ ਤੋਂ ਡੀ. ਐੱਚ. ਐੱਲ. ਐਕਸਪ੍ਰੈੱਸ ’ਤੇ ਢੰਡਾਰੀ ਕਲਾਂ ਲੁਧਿਆਣਾ ਵਿਖੇ ਬੁੱਕ ਕੀਤੇ ਇਕ ਪਾਰਸਲ ਨੂੰ ਰੋਕਿਆ, ਜੋ ਤਕਰੀਬਨ 12,170 ਕਿੱਲੋਮੀਟਰ ਦੂਰ ਕੈਲੀਫੋਰਨੀਆ (ਅਮਰੀਕਾ) ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣੇ ਨਾਲ ਜੁੜਿਆ ਦਿੱਲੀ ਧਮਾਕੇ ਦਾ ਲਿੰਕ! NIA ਨੇ ਚੱਲਦੇ ਵਿਆਹ 'ਚੋਂ ਚੱਕ ਲਿਆ ਡਾਕਟਰ (ਵੀਡੀਓ)
ਪਾਰਸਲ ਦੀ ਪੂਰੀ ਜਾਂਚ ਕਰਨ ’ਤੇ ਅਧਿਕਾਰੀਆਂ ਨੇ ਇਕ ਰਜਾਈ ’ਚ ਲੁਕੇ ਹੋਏ 4 ਪੈਕੇਟ ਲੱਭੇ। ਇਹ ਪੈਕੇਟ ਕਾਰਬਨ ਪੇਪਰ ’ਚ ਲਪੇਟੇ ਹੋਏ ਸਨ ਅਤੇ ਪਾਰਦਰਸ਼ੀ ਟੇਪ ਨਾਲ ਸੀਲ ਕੀਤੇ ਗਏ ਸਨ। ਜਾਂਚ ਨੇ ਪੁਸ਼ਟੀ ਕੀਤੀ ਕਿ ਪੈਕੇਟਾਂ ’ਚ ਅਫੀਮ ਸੀ। ਜ਼ਬਤ ਕੀਤੀ ਅਫੀਮ ਦਾ ਕੁੱਲ ਭਾਰ 735 ਗ੍ਰਾਮ ਹੈ।
