'ਸਰਬਜੀਤ ਕੌਰ' ਤੋਂ 'ਨੂਰ ਹੁਸੈਨ' ਬਣੀ ਬੀਬੀ ਨੇ ਲਿਆ ਅਦਾਲਤ ਦਾ ਸਹਾਰਾ, ਜਤਾਈ ਇਹ ਇੱਛਾ
Monday, Nov 17, 2025 - 02:34 PM (IST)
ਅੰਮ੍ਰਿਤਸਰ- ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ (48) ਦੇ ਮਾਮਲੇ ਵਿਚ ਇੱਕ ਨਵਾਂ ਮੋੜ ਆਇਆ ਹੈ, ਜਿਸਨੇ ਪਾਕਿਸਤਾਨ ਵਿਚ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾਇਆ ਹੈ। ਪ੍ਰਕਾਸ਼ ਪੁਰਬ ਮੌਕੇ 4 ਨਵੰਬਰ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ 'ਤੇ ਇੱਕ ਸਿੱਖ ਜਥੇ ਨਾਲ ਗਈ ਸਰਬਜੀਤ ਕੌਰ ਦੀ ਹੁਣ ਘਰ ਵਾਪਸ ਆਉਣ ਦੀ ਬਹੁਤ ਘੱਟ ਉਮੀਦ ਹੈ। 5 ਨਵੰਬਰ ਨੂੰ ਸਰਬਜੀਤ ਨੇ ਇਸਲਾਮ ਧਰਮ ਪਰਿਵਰਤਨ ਕਰ ਲਿਆ ਅਤੇ ਲਾਹੌਰ ਦੇ ਸ਼ੇਖੂਪੁਰਾ ਵਿੱਚ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ, ਆਪਣਾ ਨਾਮ ਬਦਲ ਕੇ ਨੂਰ ਹੁਸੈਨ ਰੱਖ ਲਿਆ। ਨਾਸਿਰ ਹੁਸੈਨ ਨੇ ਹੁਣ ਵਕੀਲਾਂ ਰਾਹੀਂ ਨੂਰ ਹੁਸੈਨ (ਸਰਬਜੀਤ ਕੌਰ) ਲਈ ਪਾਕਿਸਤਾਨੀ ਨਾਗਰਿਕਤਾ ਪ੍ਰਾਪਤ ਕਰਨ ਅਤੇ ਉਸਦਾ ਵੀਜ਼ਾ ਇੱਕ ਮਹੀਨੇ ਲਈ ਵਧਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਪਾਕਿ ਜਾਣ ਲਈ SGPC ਨੇ ਹੋਰ ਕਰੜੇ ਕੀਤੇ ਨਿਯਮ, ਸਰਬਜੀਤ ਕੌਰ ਮਾਮਲੇ ਮਗਰੋਂ ਲਿਆ ਵੱਡਾ ਫੈਸਲਾ (ਵੀਡੀਓ)
ਨੂਰ ਨੇ ਹੁਣ ਸਥਾਨਕ ਸ਼ੇਖੂਪੁਰਾ ਅਦਾਲਤ 'ਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਪਾਕਿਸਤਾਨੀ ਨਾਗਰਿਕ ਬਣਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸਲਾਮੀ ਕਾਨੂੰਨ ਦੇ ਤਹਿਤ, ਇੱਕ ਮੌਲਵੀ ਨੇ ਦੋ ਗਵਾਹਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦਾ ਵਿਆਹ ਕਰਵਾਇਆ ਸੀ। ਵਿਆਹ ਦੇ ਦਸਤਾਵੇਜ਼ਾਂ ਦੀ ਅਦਾਲਤ ਵਿੱਚ ਅਜੇ ਤਸਦੀਕ ਨਹੀਂ ਕੀਤੀ ਗਈ ਹੈ, ਕਿਉਂਕਿ ਗਵਾਹਾਂ ਦੇ ਦਸਤਖਤਾਂ ਅਤੇ ਦਸਤਾਵੇਜ਼ਾਂ ਦੀ ਅਜੇ ਤਸਦੀਕ ਨਹੀਂ ਹੋਈ ਹੈ। ਨੂਰ ਨੇ ਅਦਾਲਤ 'ਚ ਕਿਹਾ ਕਿ ਉਸਨੇ ਆਪਣੀ ਮਰਜ਼ੀ ਨਾਲ ਨਾਸਿਰ ਨਾਲ ਵਿਆਹ ਕੀਤਾ ਸੀ ਅਤੇ ਕਿਸੇ ਦਬਾਅ ਹੇਠ ਨਹੀਂ ਸੀ। ਉਸਨੇ ਕਿਹਾ ਕਿ ਉਹ ਨੌਂ ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਨਸੀਰ ਦੇ ਸੰਪਰਕ ਵਿੱਚ ਸੀ ਅਤੇ ਉਹ ਉਸਨੂੰ ਬਹੁਤ ਪਿਆਰ ਕਰਦੀ ਸੀ। ਇਸ ਲਈ ਨੂਰ ਦੇ ਘਰ ਵਾਪਸ ਆਉਣ ਦੀ ਸੰਭਾਵਨਾ ਹੁਣ ਘੱਟ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮੰਗ ਨਾ ਪੂਰੀ ਕਰਨ 'ਤੇ ਗੋਲੀਆਂ ਨਾਲ ਭੁੰਨ'ਤਾ ਵਿਅਕਤੀ
ਸਰਬਜੀਤ ਕੌਰ ਮਾਮਲੇ ਮਗਰੋਂ SGPC ਨੇ ਲਿਆ ਵੱਡਾ ਫੈਸਲਾ
ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਪਾਕਿਸਤਾਨ ਜਾਣ ਵਾਲੀਆਂ ਇਕੱਲੀਆਂ ਮਹਿਲਾ ਤੀਰਥ ਯਾਤਰੀਆਂ ਦੇ ਵੀਜ਼ਾ ਅਰਜ਼ੀਆਂ ਲਈ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਇਹ ਫੈਸਲਾ ਪੰਜਾਬ ਦੀ ਸਰਬਜੀਤ ਕੌਰ ਦੇ ਮਾਮਲੇ ਦੇ ਮੱਦੇਨਜ਼ਰ ਲਿਆ ਗਿਆ ਹੈ, ਜੋ ਪਾਕਿਸਤਾਨ ਗਈ ਸੀ ਅਤੇ ਉੱਥੇ ਧਰਮ ਪਰਿਵਰਤਨ ਕਰ ਕੇ ਨਿਕਾਹ ਕਰਵਾ ਲਿਆ ਤੇ ਵਾਪਸ ਨਹੀਂ ਪਰਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਹੁਣ ਭਵਿੱਖ 'ਚ ਪਾਕਿਸਤਾਨ ਕਿਸੇ ਵੀ ਇਕੱਲੀ ਔਰਤ ਨੂੰ ਵੀਜ਼ਾ ਨਹੀਂ ਦੇਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ
ਇਸ ਤੋਂ ਪਹਿਲਾਂ ਵੀ ਹੋਈ ਸੀ ਅਜਿਹੀ ਘਟਨਾ
ਇਹ ਪਹਿਲੀ ਘਟਨਾ ਨਹੀਂ ਹੈ ਜਿੱਥੇ ਕਿਸੇ ਭਾਰਤੀ ਨੇ ਪਾਕਿਸਤਾਨ ਦੀ ਯਾਤਰਾ ਕੀਤੀ ਹੈ ਅਤੇ ਉੱਥੇ ਠਹਿਰਿਆ ਹੈ। 2015 ਵਿੱਚ, ਇੱਕ ਪੂਰਾ ਪਰਿਵਾਰ ਇੱਕ ਜਥੇ ਨਾਲ ਪਾਕਿਸਤਾਨ ਗਿਆ ਅਤੇ ਲਾਹੌਰ 'ਚ ਵਸ ਗਿਆ। ਇਹ ਪਰਿਵਾਰ ਉੱਥੇ ਪਾਕਿਸਤਾਨੀ ਨਾਗਰਿਕਾਂ ਵਜੋਂ ਰਹਿੰਦਾ ਹੈ। ਇਸ ਹਿੰਦੂ ਪਰਿਵਾਰ 'ਚ ਸੁਨੀਲ ਕੁਮਾਰ ਅਤੇ ਉਸਦੀ ਪਤਨੀ ਸੁਨੀਤਾ, ਪੁੱਤਰ ਉਮਰ ਕੁਮਾਰ ਅਤੇ ਧੀ ਹੁਮਾ ਕੁਮਾਰੀ ਸ਼ਾਮਲ ਹਨ, ਜੋ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਜੋ ਅੱਜ ਤੱਕ ਵਾਪਸ ਨਹੀਂ ਆਇਆ।
ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ: ਟਾਹਲੀ ਸਾਹਿਬ ਨੇੜੇ ਜਵਾਕ ਦਾ ਕਤਲ
ਇਸੇ ਤਰ੍ਹਾਂ 2018 ਵਿੱਚ, ਹੁਸ਼ਿਆਰਪੁਰ ਦੀ ਕਿਰਨ ਬਾਲਾ (ਹੁਣ ਆਮਨਾ ਬੀਬੀ) ਵੀ ਇਸੇ ਤਰ੍ਹਾਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ ਅਤੇ ਵਾਪਸ ਨਹੀਂ ਆਈ। ਕਿਰਨ ਨੇ ਵੀ ਇਸਲਾਮ ਧਰਮ ਧਾਰਨ ਕੀਤਾ ਅਤੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ। ਇਸ ਦੌਰਾਨ, ਪਾਕਿਸਤਾਨ ਪੀਐਸਜੀਪੀਸੀ ਦੇ ਪ੍ਰਧਾਨ ਅਤੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਸਪੱਸ਼ਟ ਕੀਤਾ ਕਿ ਪਾਕਿਸਤਾਨ ਸਰਕਾਰ ਵੱਲੋਂ ਸਿੰਗਲ ਵਿਅਕਤੀਆਂ ਨੂੰ ਵੀਜ਼ਾ ਨਾ ਦੇਣ ਬਾਰੇ ਜਲਦੀ ਹੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।
