ਇਸ ਡੌਗੀ ਨੇ ਆਪਣੀ ਲੰਬੀ ਜੀਭ ਨਾਲ ਬਣਾਇਆ ਗਿਨੀਜ਼ ਵਰਲਡ ਰਿਕਾਰਡ (ਤਸਵੀਰਾਂ)

Monday, Oct 09, 2017 - 04:58 PM (IST)

ਵਾਸ਼ਿੰਗਟਨ(ਬਿਊਰੋ)— ਤੁਹਾਨੂੰ ਸੁਣਨ ਵਿਚ ਥੋੜ੍ਹਾ ਅਜੀਬ ਜ਼ਰੂਰ ਲੱਗੇਗਾ ਪਰ ਇਹ ਸੱਚ ਹੈ ਕਿ ਇਨਸਾਨ ਹੀ ਨਹੀਂ ਜਾਨਵਰ ਵੀ ਵਰਲਡ ਰਿਕਾਰਡਸ ਬਣਾ ਸਕਦੇ ਹਨ। ਇਕ ਡੌਗੀ ਨੇ ਇਹ ਕਮਾਲ ਕਰ ਦਿਖਾਇਆ ਹੈ ਅਤੇ ਉਹ ਵੀ ਆਪਣੀ ਜੀਭ ਦੇ ਬਲ ਉੱਤੇ। ਮੋਚੀ ਮੋ ਨਾਮ ਦੇ ਇਸ ਡੌਗੀ ਨੇ ਸਭ ਤੋਂ ਲੰਬੀ ਜੀਭ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ।
ਮੋਚੀ ਮੋ ਰਿਕਰਟ ਨਾਮ ਦਾ ਇਹ ਡੌਗੀ 8 ਸਾਲ ਦਾ ਹੈ ਅਤੇ ਅਮਰੀਕਾ ਦੇ ਸਾਊਥ ਡਕੋਟਾ ਦਾ ਰਹਿਣ ਵਾਲਾ ਹੈ। ਉਸ ਦੀ ਜੀਭ ਦੀ ਲੰਬਾਈ 7.31 ਇੰਚ ਹੈ। ਜਿਸ ਕਾਰਨ ਅੱਜ ਉਹ ਪੂਰੀ ਦੁਨੀਆ ਵਿਚ ਛਾਅ ਗਿਆ ਹੈ। ਮੋਚੀ ਦੇ ਇਸ ਫੀਚਰ ਨੂੰ ਗਿਨੀਜ ਬੁੱਕ ਆਫ ਵਰਲ‍ਡ ਰਿਕਾਰਡ ਅਮੇਜ਼ਿੰਗ ਐਨੀਮਲ ਬੁੱਕ ਵਿਚ ਸ਼ਾਮਲ ਕੀਤਾ ਗਿਆ ਹੈ। ਮੋਚੀ ਮੋ ਦੀ ਮਾਲਕਣ ਕਾਰਲਾ ਦਾ ਕਹਿਣਾ ਹੈ ਕਿ ਉਹ ਬਹੁਤ ਸ਼ਾਂਤ ਸੁਭਾਅ ਦਾ ਹੈ। ਰਿਕਾਰਡ ਬੁੱਕ ਦੇ ਐਡੀਟਰ ਇਨ ਚੀਫ ਕਰੇਗ ਨੇ ਦੱਸਿਆ ਕਿ ਅਸੀਂ ਆਪਣੇ ਪਰਿਵਾਰ ਵਿਚ ਮੋਚੀ ਵੱਲੋਂ ਸਭ ਤੋਂ ਲੰਬੀ ਜੀਭ ਦਾ ਰਿਕਾਰਡ ਤੋੜਨ ਦਾ ਸ‍ਵਾਗਤ ਕਰਦੇ ਹਾਂ। ਅਮੇਜ਼ਿੰਗ ਐਨੀਮਲ ਜਾਨਵਰਾਂ ਦੀ ਅਜਿਹੀ ਪ੍ਰਜਾਤੀਆਂ ਨੂੰ ਲੈਂਦੀ ਹੈ ਜਿਨ੍ਹਾਂ ਵਿਚ ਕੁੱਝ ਖਾਸ ਅਤੇ ਅਨੋਖਾ ਹੁੰਦਾ ਹੈ।


Related News