ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨੇ ਵੀ ਚੋਣਾਂ ਦੇ ਖ਼ਰਚੇ ਤੋਂ ਕੀਤੀ ਨਾਂਹ, ਸਰਬਸੰਮਤੀ ਨਾਲ ਚੁਣੀ ਪੰਚਾਇਤ

Monday, Sep 30, 2024 - 04:19 AM (IST)

ਹੰਬੜਾਂ (ਮਨਜਿੰਦਰ)- ਸਥਾਨਕ ਕਸਬਾ ਹੰਬੜਾਂ ਤੋਂ ਥੋੜ੍ਹੀ ਦੂਰ ਲੁਧਿਆਣਾ ਦੇ ਬਲਾਕ ਮਾਂਗਟ-1 ਦੇ ਪਿੰਡ ਫਾਗਲਾ ’ਚ ਸਮੂਹ ਪਿੰਡ ਵਾਸੀਆਂ ਵੱਲੋਂ ਪਹਿਲਕਦਮੀ ਕਰਦਿਆਂ ਪੰਚ-ਸਰਪੰਚ ਦੀ ਚੋਣ ’ਚ ਖਰਚੇ ਤੋਂ ਸੰਕੋਚ ਕਰਦਿਆਂ ਸਰਬਸੰਮਤੀ ਨਾਲ ਪੰਚਾਇਤ ਚੁਣ ਕੇ ਇਲਾਕੇ ’ਚ ਨਵੀਂ ਮਿਸਾਲ ਪੈਦਾ ਕੀਤੀ।

ਪਿੰਡ ਦੇ ਮੋਹਤਬਰ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ’ਚ ਸਰਬਸੰਮਤੀ ਨਾਲ ਚੁਣੀ ਪੰਚਾਇਤ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ’ਚ ਪਾਠੀ ਸਿੰਘ ਵੱਲੋਂ ਅਰਦਾਸ ਕੀਤੀ ਗਈ। ਸਰਬਸੰਤੀ ਨਾਲ ਪੰਚਾਇਤ ਚੁਣੇ ਜਾਣ ’ਚ ਬਹੁਤ ਹੀ ਸੂਝਵਾਨ ਮਿਹਨਤੀ ਪੜ੍ਹੇ-ਲਿਖੇ ਬੀਬੀ ਅਮਨਦੀਪ ਕੌਰ ਗਿੱਲ ਪਤਨੀ ਸਵ. ਭੁਪਿੰਦਰ ਸਿੰਘ ਗਿੱਲ ਨੂੰ ਨਗਰ ਦੇ ਸਰਪੰਚ ਚੁਣ ਲਿਆ ਗਿਆ ਹੈ।

PunjabKesari

ਇਹ ਵੀ ਪੜ੍ਹੋ- DSP ਦੇ ਘਰੋਂ ਲੱਖਾਂ ਦੇ ਗਹਿਣੇ ਉਡਾਉਣ ਵਾਲੀਆਂ 'ਚੋਰਨੀਆਂ' ਆ ਗਈਆਂ ਅੜਿੱਕੇ, ਦੇਖੋ ਕਿੱਥੋਂ ਫੜ ਲਿਆਈ ਪੁਲਸ

ਇਸ ਪਿੰਡ ਵੱਲੋਂ ਚੁਣੀ ਗਈ ਪੰਚਾਇਤ ’ਚ ਠੇਕੇਦਾਰ ਜਸਵਿੰਦਰ ਸਿੰਘ ਗਿੱਲ, ਇਕਬਾਲ ਸਿੰਘ, ਹਰਨੇਕ ਸਿੰਘ, ਲਵਪ੍ਰੀਤ ਕੌਰ ਧਰਮ ਪਤਨੀ ਅਮਨਜੀਤ ਸਿੰਘ ਅਮਨ, ਹਰਜੀਤ ਕੌਰ ਧਰਮ ਪਤਨੀ ਸੁਖਪ੍ਰੀਤ ਸਿੰਘ ਸੁੱਖੀ ਨੂੰ ਮੈਂਬਰ ਪੰਚਾਇਤ ਚੁਣ ਲਿਆ ਗਿਆ।

ਇਸ ਮੌਕੇ ਤਰਲੋਚਨ ਸਿੰਘ ਗਿੱਲ, ਹਰਦੇਵ ਸਿੰਘ, ਸੰਦੀਪ ਸਿੰਘ, ਜਗਜੀਤ ਸਿੰਘ, ਗਗਨਦੀਪ ਸਿੰਘ ਗਿੱਲ, ਸਿਕੰਦਰ ਸਿੰਘ ਫਾਗਲਾ, ਦਰਬਾਰਾ ਸਿੰਘ, ਸੁਖਮਨੀ ਗਿੱਲ, ਹਰਬੰਸ ਸਿੰਘ, ਜਸਵੰਤ ਸਿੰਘ, ਸੁਰਿੰਦਰ ਸਿੰਘ, ਲਵਪ੍ਰੀਤ ਸਿੰਘ, ਨਵਜੋਤ ਸਿੰਘ, ਗੁਰਜੋਤ ਸਿੰਘ, ਰਾਜਦੀਪ ਸਿੰਘ ਗਿੱਲ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- Elante Mall 'ਚ ਵਾਪਰਿਆ ਵੱਡਾ ਹਾਦਸਾ ; B'Day ਮਨਾਉਣ ਆਈ ਮਸ਼ਹੂਰ ਅਦਾਕਾਰਾ ਹੋ ਗਈ ਜ਼ਖ਼ਮੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News