ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਇਸ ਪਿੰਡ ਨੇ ਸਰਬ ਸੰਮਤੀ ਨਾਲ ਚੁਣਿਆ ਸਰਪੰਚ
Thursday, Sep 26, 2024 - 06:22 PM (IST)
ਮਾਛੀਵਾੜਾ (ਟੱਕਰ) : ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ 15 ਘੰਟਿਆਂ ਦੇ ਅੰਦਰ ਇਸ ਸਬ ਡਵੀਜ਼ਨ ਦੇ ਇਕ ਪਿੰਡ ਨੇ ਅੱਜ ਸਰਬ ਸੰਮਤੀ ਨਾਲ ਪੰਚਾਇਤ ਚੁਣ ਲਈ ਹੈ, ਜਿਸ ਸਦਕਾ ਇਸ ਪਿੰਡ ਨੇ ਪੰਜਾਬ ਦੀ ਪਹਿਲੀ ਸਰਬ ਸੰਮਤੀ ਨਾਲ ਬਣੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ। ਮਾਛੀਵਾੜਾ ਬਲਾਕ ਦੇ ਪਿੰਡ ਟੱਪਰੀਆਂ ਦੇ ਵਸਨੀਕਾਂ ਨੇ ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡ ਵਿਚ ਇਕੱਠੇ ਹੋ ਕਿ ਸਰਪੰਚ ਸਮੇਤ ਪੰਜ ਮੈਂਬਰ ਪੰਚਾਇਤ ਸਰਬ ਸੰਮਤੀ ਨਾਲ ਚੁਣ ਲਏ ਹਨ ਜਿਨ੍ਹਾਂ ਵਿਚ ਦੋ ਇਸਤਰੀਆਂ ਵੀ ਪੰਚ ਹੋਣਗੀਆਂ। ਪਿੰਡ ਨੇ ਗੁਰਬਚਨ ਸਿੰਘ ਬਸਾਂਤੀ ਨੂੰ ਸਰਪੰਚ ਅਤੇ 5 ਹੋਰ ਵਿਅਕਤੀਆਂ ਨੂੰ ਮੈਂਬਰ ਪੰਚਾਇਤ ਚੁਣਨ ਦਾ ਫੈਸਲਾ ਲਿਆ ਗਿਆ ਹੈ ਜਦੋਂ ਤੋਂ ਵੀ ਲਾਗਲੇ ਪਿੰਡ ਨਾਲੋਂ ਵੱਖ ਹੋ ਕੇ ਇਸ ਪਿੰਡ ਟੱਪਰੀਆਂ ਦੀ ਗ੍ਰਾਮ ਪੰਚਾਇਤ ਬਣੀ ਹੈ, ਉਦੋਂ ਤੋਂ ਸਿਰਫ ਤਿੰਨ ਵਾਰ ਹੀ ਪੰਚਾਇਤ ਚੋਣਾਂ ਲਈ ਵੋਟਾਂ ਪਈਆਂ ਹਨ ਨਹੀਂ ਤਾਂ ਹਰ ਵਾਰ ਪਿੰਡ 'ਚ ਸਰਬਸੰਮਤੀ ਨਾਲ ਹੀ ਪੰਚਾਇਤ ਬਣਦੀ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਹੋ ਜਾਣ ਲੋਕ
ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਘੋਲੀ ਅਤੇ ਕੈਪਟਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ। ਉਨ੍ਹਾਂ ਨੇ ਹੋਰਨਾਂ ਪਿੰਡਾਂ ਨੂੰ ਇਸ ਦੀ ਮਿਸਾਲ ਦਿੰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਧੜੇਬੰਦੀ ਖ਼ਤਮ ਕਰਨ ਲਈ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਚੁਣਨ ਲਈ ਸਰਬ ਸੰਮਤੀ ਕਰਨ ਵਾਸਤੇ ਹੰਭਲਾ ਮਾਰਨ। ਉਨ੍ਹਾਂ ਦੱਸਿਆ ਕਿ 4 ਅਕਤੂਬਰ ਨੂੰ ਸਾਰੇ ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿਖੇ ਇੱਕਠ ਕਰਨਗੇ ਅਤੇ ਬਾਅਦ ਵਿਚ ਸਰਬ ਸੰਮਤੀ ਨਾਲ ਚੁਣੀ ਹੋਈ ਪੰਚਾਇਤ ਦੇ ਕਾਗਜ਼ ਨਾਮਜ਼ਦਗੀ ਭਰਨ ਲਈ ਰਵਾਨਾ ਹੋਣਗੇ। ਭਾਵੇਂ ਸਰਬ ਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਦਾ ਐਲਾਨ ਚੋਣ ਅਧਿਕਾਰੀਆਂ ਵੱਲੋਂ 7 ਅਕਤੂਬਰ ਨੂੰ ਕੀਤਾ ਜਾਵੇਗਾ ਪਰ ਫਿਰ ਵੀ ਪਿੰਡ ਟੱਪਰੀਆਂ ਨੇ ਪੰਜਾਬ ਦੀ ਪਹਿਲੀ ਸਰਬ ਸੰਮਤੀ ਨਾਲ ਚੁਣੀ ਪੰਚਾਇਤ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਦੇ ਬਾਹਰ ਚੱਲੀਆਂ ਕਿਰਪਾਨਾਂ, 10ਵੀਂ ਦੇ ਵਿਦਿਆਰਥੀ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8